ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਕਠੂਆ (Kathua Case) ਮਾਮਲੇ ਨਾਲ ਜੁੜੀਆਂ ਦੋ ਵੱਖ-ਵੱਖ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਜੰਮੂ-ਕਸ਼ਮੀਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਹਨ. ਪੀੜਤ ਪਰਿਵਾਰ ਦੇ ਨਾਲ-ਨਾਲ ਵਕੀਲ ਦੀਪਕਾ ਸਿੰਘ ਨੂੰ ਵੀ ਪੁਲਿਸ ਸੁਰੱਖਿਆ ਮਿਲੇਗੀ। ਮਾਮਲੇ ਦੀ ਅਗਲੀ ਸੁਣਵਾਈ 27 ਅਪਰੈਲ ਨੂੰ ਹੋਵੇਗੀ ਸੁਪਰੀਮ ਕੋਰਟ ਨੇ ਪੀੜਤ ਦੇ ਪਰਿਵਾਰ ਦੇ ਇਸ ਅਪੀਲ ‘ਤੇ ਵੀ ਧਿਆਨ ਦਿੱਤਾ ਕਿ ਮੁਕੱਦਮੇ ਨੂੰ ਕਠੂਆ ਤੋਂ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਜਾਵੇ. ਅਦਾਲਤ ਨੇ ਇਸ ‘ਤੇ ਰਾਜ ਸਰਕਾਰ ਤੋਂ ਜਵਾਬ ਮੰਗਿਆ ਹੈ ਇਸ ਮਾਮਲੇ ‘ਚ ਹੁਣ 27 ਅਪਰੈਲ ਨੂੰ ਅੱਗੇ ਸੁਣਵਾਈ ਹੋਵੇਗੀ।
ਮੁਲਜ਼ਮਾਂ ਨੇ ਖੁਦ ਨੂੰ ਦੱਸਿਆ ਬੇਕਸੂਰ, ਨਾਰਕੋ ਟੈਸਟ ਦੀ ਮੰਗ ਕੀਤੀ | Kathua Case
ਕਠੂਆ ਕਠੂਆ ‘ਚ ਇੱਕ ਬੱਚੀ ਦੇ ਨਾਲ ਦੁਰਾਚਾਰ ਕਰਕੇ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ‘ਚ ਮੁਲਜ਼ਮ ਅੱਠ ਵਿਅਕਤੀਆਂ ਨੇ ਅੱਜ ਖੁਦ ਨੂੰ ਬੇਕਸੂਰ ਦੱਸਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਤੋਂ ਨਾਰਕੋ ਟੈਸਟ ਕਰਾਉਣ ਦੀ ਅਪੀਲ ਕੀਤੀ ਮਾਮਲੇ ‘ਚ ਸੋਮਵਾਰ ਨੂੰ ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੈ ਗੁਪਤਾ ਨੇ ਰਾਜ ਅਪਰਾਧ ਬ੍ਰਾਂਚ ਤੋਂ ਮੁਲਜ਼ਮਾਂ ਨੂੰ ਦੋਸ਼ ਪੱਤਰ ਦੀ ਕਾਪੀਆਂ ਦੇਣ ਦਾ ਆਦੇਸ਼ ਦਿੱਤਾ ਤੇ ਅਗਲੀ ਸੁਣਵਾਈ ਦੀ ਤਾਰੀਕ 28 ਅਪਰੈਲ ਤੈਅ ਕੀਤੀ ਇਨ੍ਹਾਂ ਅੱਠ ਮੁਲਜ਼ਮਾਂ ‘ਚ ਇੱਕ ਨਾਬਾਲਿਗ ਹੈ, ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।