ਕਸ਼ਮੀਰ ਸਿੰਘ ਇੰਸਾਂ ਦਾ ਨਾਂਅ ਵੀ ਹੋਇਆ ਸਰੀਰਦਾਨੀਆਂ ‘ਚ ਸ਼ਾਮਲ

Kashmir Singh, Body Donate

ਸੁਰੇਸ਼ ਗਰਗ/ ਭਜਨ ਸਮਾਘ/ਸ੍ਰੀ ਮੁਕਤਸਰ ਸਾਹਿਬ। ਸਰੀਰਦਾਨੀ ਅਤੇ ਨੇਤਰਦਾਨੀ ਡੇਰਾ ਸ਼ਰਧਾਲੂ ਕਸ਼ਮੀਰ ਸਿੰਘ ਇੰਸਾਂ (70) ਪਿੰਡ ਵਧਾਈ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ। ਉਸ ਦੀ ਅੰਤਿਮ ਇੱਛਾ ਨੂੰ ਪੁਰੀ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸ਼ਰਧਾਲੂ ਕਸ਼ਮੀਰ ਸਿੰਘ ਇੰਸਾਂ ਪੁੱਤਰ ਕਰਮ ਸਿੰਘ ਵਧਾਈ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਜਿਉਂਦੇ ਜੀਅ ਆਪਣੀ ਇੱਛਾ ਅਨੁਸਾਰ ਡੇਰਾ ਸੱਚਾ ਸੌਦਾ ਵਿਖੇ ਦੇਹਾਂਤ ਉਪਰੰਤ ਸਰੀਰਦਾਨ ਕਰਨ ਦੇ ਫਾਰਮ ਭਰੇ ਸਨ।

ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੁਰੀ ਕਰਦਿਆਂ ਪਰਿਵਾਰਕ ਮੈਂਬਰਾਂ ਹਰਪਾਲ ਸਿੰਘ ਇੰਸਾਂ, ਬਾਬੂ ਸਿੰਘ ਇੰਸਾਂ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਆਦੇਸ਼ ਹਸਪਤਾਲ ਐਡ ਰਿਸਰਚ ਸੈਂਟਰ ਭੁਚੋ ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ। ਇਸ ਤੋਂ ਪਹਿਲਾਂ ਡੇਰਾ ਸ਼ਰਧਾਲੂ ਦੀਆਂ ਅੱਖਾਂਦਾਨ ਕੀਤੀਆਂ, ਜਿਨ੍ਹਾਂ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਆਈ ਸੰਮਤੀ ਮਲੋਟ ਦੇ ਸੇਵਾਦਾਰ ਨੇ ਸੁਰੱਖਿਅਤ ਸਰਸਾ ਵਿਖੇ ਭੇਜੀਆਂ। ਪੂਜਨੀਕ ਗੁਰੂ ਜੀ ਵੱਲੋਂ ਚਲਾਈ ਰੀਤ ਅਨੁਸਾਰ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਦੇ ਹੋਏ ਮ੍ਰਿਤਕ ਦੀ ਅਰਥੀ ਨੂੰ ਉਨ੍ਹਾਂ ਦੀ ਲੜਕੀ  ਪਵਨਪ੍ਰੀਤ ਕੌਰ ਇੰਸਾਂ, ਅਰਚਨਾ ਰਾਣੀ,  ਗੁਰਪ੍ਰੀਤ ਕੌਰ ਅਤੇ ਪੋਤਰੀ ਸੁੱਖਪ੍ਰੀਤ ਨੇ ਮੋਢਾ ਦਿੱਤਾ।

ਇਸ ਮੌਕੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅੰਤਿਮ ਯਾਤਰਾ ਦੇ ਅੱਗੇ ਚਲਦੇ ਹੋਏ ਡੇਰਾ ਸ਼ਰਧਾਲੂ ਕਸ਼ਮੀਰ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਲਗਾ ਰਹੇ ਸਨ। ਇਹ ਅੰਤਿਮ ਯਾਤਰਾ ਪਿੰਡ ਦੀ ਫਿਰਨੀ ਤੋਂ ਹੁੰਦੀ ਹੋਈ ਸੜਕ ‘ਤੇ ਲਿਜਾ ਕੇ ਰਵਾਨਾ ਕੀਤਾ। ਇਸ ਮੌਕੇ ਬਲਾਕ ਮਾਂਗਟ ਵਧਾਈ ਦਾ ਬਲਾਕ ਭੰਗੀਦਾਸ ਹਰਜਿੰਦਰ ਸਿੰਘ ਪੱਪਾ ਇੰਸਾਂ, ਜ਼ਿਲ੍ਹਾ 25 ਮੈਂਬਰ ਮਲਕੀਤ ਸਿੰਘ ਇੰਸਾਂ, ਬਲਾਕ 15 ਮੈਂਬਰ ਅੰਗਰੇਜ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, ਪ੍ਰਿਤਪਾਲ ਸਿੰਘ ਇੰਸਾਂ, ਸੁਖਪਾਲ ਸਿੰਘ ਇੰਸਾਂ, ਗੋਕਲ ਚੰਦ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਰਾਜ ਕੁਮਾਰ ਇੰਸਾਂ ਵਧਾਈ, ਬਲਾਕ ਸ੍ਰੀ ਮੁਕਤਸਰ ਸਾਹਿਬ ਤੋਂ 15 ਮੈਂਬਰ ਨਿਰਮਲ ਸਿੰਘ ਕਾਕਾ ਇੰਸਾਂ, ਡਾ. ਕੁਲਦੀਪ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਸੁਸ਼ੀਲ ਕੁਮਾਰ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਜੋਨ ਭੰਗੀਦਾਸ ਭੁਪਿੰਦਰ ਕੁਮਾਰ ਮੋਂਗਾ, ਜਗਤਾਰ ਸਿੰਘ ਕੁਲਬੀਰ ਸਿੰਘ ਇੰਸਾਂ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਨੈਬ ਸਿੰਘ, ਅਜੈਬ ਸਿੰਘ, ਵਕੀਲ ਸਿੰਘ ਆਦਿ ਹਾਜ਼ਰ ਸਨ।

ਇਸ ਮੌਕੇ ਪਿੰਡ ਦੇ ਸਰਪੰਚ ਬਲਕਰਨ ਸਿੰਘ ਨੇ ਕਿਹਾ ਕਿ ਸਰੀਰਦਾਨ ਕਰਨਾ ਇੱਕ ਮਹਾਨ ਦਾਨ ਹੈ। ਇਹੋ ਜਿਹੇ ਲੋਕ ਭਲਾਈ ਦਾ ਕੰਮ ਹਰੇਕ ਸਮਾਜ ਸੇਵੀ ਸੰਸਥਾ ਨੂੰ ਕਰਦੇ ਰਹਿਣਾ ਚਾਹੀਦਾ ਹੈ। ਅੱਜ ਦੇ ਯੁਗ ਵਿਚ ਸਮਾਜ ਵਿੱਚ ਭੈੜੀਆਂ ਭੈੜੀਆਂ ਬਿਮਾਰੀਆਂ ਫੈਲ ਰਹੀਆਂ ਹਨ, ਜਿਨ੍ਹਾਂ ਨਾਲ ਲੋਕ ਮਰ ਰਹੇ ਹਨ। ਸਰੀਰਦਾਨ ਕਰਨ ਨਾਲ ਨਵੇ ਬਣ ਰਹੇ ਡਾਕਟਰ ਇਨ੍ਹਾਂ ਸਰੀਰਾਂ ‘ਤੇ ਰਿਸਰਚ ਕਰਦੇ ਹਨ ਤਾਂ ਜੋ ਬਿਮਾਰੀਆਂ ਦੇ ਠੱਲ ਪਾਈ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।