Jammu and Kashmir: ਫਿਰ ਅਸ਼ਾਂਤੀ ਵੱਲ ਵਧਦਾ ਕਸ਼ਮੀਰ

Jammu & Kashmir, Best, Adventure, Tourism, Destination ,

Jammu and Kashmir: ਜੰਮੂ-ਕਸ਼ਮੀਰ ਫਿਰ ਤੋਂ ਸੁਰਖੀਆਂ ’ਚ ਆ ਗਿਆ ਹੈ ਇਸ ਵਾਰ ਸੁਰਖੀਆਂ ’ਚ ਆਉਣ ਦਾ ਕਾਰਨ ਅੱਤਵਾਦੀ ਘਟਨਾਵਾਂ ਹਨ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਸ਼ਾਂਤੀ ਅਤੇ ਚੋਣਾਂ ਤੋਂ ਬਾਅਦ ਅਚਾਨਕ ਇੱਕ ਤੋਂ ਬਾਅਦ ਇੱਕ ਅੱਤਵਾਦੀ ਘਟਨਾਵਾਂ ਸੂਬੇ ਤੇ ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ 2019 ’ਚ ਜੰਮੂ ਕਸ਼ਮੀਰ ’ਚ ਧਾਰਾ 370 ਹਟੀ ਦੇਸ਼ ਦੀ ਜਨਤਾ ਨੂੰ ਸ਼ੱਕ ਸੀ ਕਿ ਕਿਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ ਪਰ ਸੂਬੇ ’ਚ ਪੂਰਨ ਰੂਪ ਨਾਲ ਸ਼ਾਂਤੀ ਬਣੀ ਰਹੀ ਕਸ਼ਮੀਰ ਜੋ ਅੱਤਵਾਦ ਦਾ ਪ੍ਰਤੀਕ ਬਣ ਗਿਆ ਸੀ। Jammu and Kashmir

Read This : Sad News: ਘਰ ਦੀ ਛੱਤ ਡਿੱਗਣ ਨਾਲ ਔਰਤ ਦੀ ਮੌਤ 

ਲਗਭਗ ਸ਼ਾਂਤ ਰਿਹਾ ਪਿਛਲੇ ਕੁਝ ਮਹੀਨਿਆਂ ’ਚ ਜੰਮੂ ’ਚ ਜ਼ਰੂਰ ਕੁਝ ਅੱਤਵਾਦੀ ਘਟਨਾਵਾਂ ਹੋਈਆਂ ਪਰ ਕਸ਼ਮੀਰ ’ਚ ਸ਼ਾਂਤੀ ਰਹੀ ਧਾਰਾ 370 ਹਟਣ ਤੋਂ ਬਾਅਦ ਸਤੰਬਰ 2024 ’ਚ ਪਹਿਲੀਆਂ ਚੋਣਾਂ ਹੋਈਆਂ ਸੂਬੇ ’ਚ ਚੋਣਾਂ ਸ਼ਾਂਤੀਪੂਰਵਕ ਮੁਕੰਮਲ ਹੋਈਆਂ ਅਤੇ ਕਸ਼ਮੀਰ ਜੋਨ ’ਚ ਤਾਂ 2014 ਦੀ ਤੁਲਨਾ ’ਚ ਵੋਟਿੰਗ ਫੀਸਦੀ ਵੀ ਵਧੀ ਅੱਤਵਾਦ ਦਾ ਗੜ੍ਹ ਮੰਨੇ ਜਾਣ ਵਾਲੇ ਕੁਲਗਾਮ, ਸ਼ੋਪੀਆਂ, ਪੁਲਵਾਮਾ ਅਤੇ ਸ੍ਰੀਨਗਰ ’ਚ ਵੀ ਵੋਟਿੰਗ ਫੀਸਦੀ ਵਧੀ ਅਤੇ ਸ਼ਾਂਤੀ ਪੂਰਵਕ ਮੁਕੰਮਲ ਹੋਈ ਲੋਕਾਂ ਨੇ ਘਰਾਂ ’ਚੋਂ ਨਿੱਕਲ ਕੇ ਖੁਸ਼ੀ-ਖੁਸ਼ੀ ਵੋਟਾਂ ਪਾਈਆਂ।

ਨਵੀਂ ਸਰਕਾਰ ਦਾ ਗਠਨ ਹੋਇਆ ਅਤੇ ਪੂਰਨ ਸੂਬੇ ਦਾ ਦਰਜਾ ਵੀ ਬਹਾਲ ਹੋਇਆ ਅਚਾਨਕ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅੱਤਵਾਦੀ ਹਮਲਿਆਂ ਨੇ ਘਾਟੀ ’ਚ ਫਿਰ ਤੋਂ ਦਹਿਸ਼ਤ ਫੈਲਾਉਣ ਦਾ ਕੰਮ ਕੀਤਾ ਹੈ ਜੰਮੂ ਕਸ਼ਮੀਰ ਦੀ ਸੱਤਾਧਾਰੀ ਪਾਰਟੀ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੁਖ ਅਬਦੁੱਲਾ ਇਨ੍ਹਾਂ ਘਟਨਾਵਾਂ ਨੂੰ ਸਰਕਾਰ ਨੂੰ ਬਦਨਾਮ ਕਰਨ ਦੀ ਸਿਆਸੀ ਸਾਜਿਸ਼ ਦੱਸ ਰਹੇ ਹਨ ਇਹ ਸਿਆਸੀ ਬਿਆਨ ਹੈ ਜਾਂ ਨਹੀਂ ਕਿਸੇ ਨੂੰ ਇਸ ਬਹਿਸ ’ਚ ਨਹੀਂ ਪੈਣਾ ਚਾਹੀਦਾ। Jammu and Kashmir

ਸਰਕਾਰ ਅਤੇ ਸੁਰੱਖਿਆ ਬਲਾਂ ਨੂੰ ਦੇਸ਼ ਦੀ ਸਰਹੱਦ ’ਤੇ ਆਧੁਨਿਕ ਤਕਨੀਕਾਂ ਨਾਲ ਐਨੀ ਜ਼ਬਰਦਸਤ ਚੌਕਸੀ ਵਧਾਉਣੀ ਹੋਵੇਗੀ ਕਿ ਕੋਈ ਨਜਾਇਜ਼ ਰੂਪ ਨਾਲ ਘੁਸਪੈਠ ਕਰਨ ਦੀ ਸੋਚ ਵੀ ਨਾ ਸਕੇ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਵੀ ਅੱਤਵਾਦ ਤੋਂ ਡਰਨ ਦੀ ਬਜਾਇ ਅੱਤਵਾਦੀ ਘਟਨਾਵਾਂ ਖਿਲਾਫ ਇਕੱਠੇ ਹੋ ਕੇ ਅਵਾਜ਼ ਬੁਲੰਦ ਕਰਨੀ ਹੋਵੇਗੀ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ’ਤੇ ਵੀ ਨਿਗ੍ਹਾ ਰੱਖਣੀ ਹੋਵੇਗੀ ਸ਼ਾਂਤੀ ਬਹਾਲੀ ਦਾ ਕੰਮ ਸਿਰਫ਼ ਸੁਰੱਖਿਆ ਬਲਾਂ ਦਾ ਹੀ ਨਹੀਂ ਹੈ ਸਗੋਂ ਇਹ ਫਰਜ਼ ਹਰ ਨਾਗਰਿਕ ਦਾ ਬਣਦਾ ਹੈ। Jammu and Kashmir