ਕਰਤਾਰ ਸਿੰਘ ਜੌੜਾ ਅਖਿਲ ਭਾਰਤੀਅ ਸਵਰਨਕਾਰ ਸੰਘ (ਰਜਿ.) ਦੇ ਨੈਸ਼ਨਲ ਪ੍ਰੈਜੀਡੈਂਟ ਬਣੇ

ਕਰਤਾਰ ਸਿੰਘ ਜੌੜਾ ਅਖਿਲ ਭਾਰਤੀਅ ਸਵਰਨਕਾਰ ਸੰਘ (ਰਜਿ.) ਦੇ ਨੈਸ਼ਨਲ ਪ੍ਰੈਜੀਡੈਂਟ ਬਣੇ

ਬਠਿੰਡਾ, (ਸੁਖਨਾਮ/ਸੱਚ ਕਹੂੰ ਨਿਊਜ਼) ਅਖਿਲ ਭਾਰਤੀਅ ਸਵਰਨਕਾਰ ਸੰਘ ਰਜਿ. (3545) ਦੀ ਮੀਟਿੰਗ ਸੰਘ ਦੇ ਰਾਸ਼ਟਰੀਅ ਮਹਾਂ ਸਚਿਵ ਗੋਵਿੰਦ ਵਰਮਾ ਦੀ ਪ੍ਰਧਾਨਗੀ ‘ਚ ਹੋਈ। ਮੀਟਿੰਗ ‘ਚ ਸੱਭ ਤੋਂ ਪਹਿਲਾਂ ਰਾਸ਼ਟਰੀਅ ਪ੍ਰਧਾਨ ਸਵ.ਮਹਿੰਦਰ ਸਿੰਘ ਢੱਲਾ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਰਾਸ਼ਟਰੀਅ ਪ੍ਰਧਾਨ ਦੇ ਸਵਰਗ ਸਿਧਾਰ ਜਾਣ ‘ਤੇ ਪ੍ਰਧਾਨ ਦਾ ਪਦ ਖਾਲੀ  ਹੋ ਗਿਆ ਸੀ।

ਕੋਵਿਡ-19 ਦੇ ਕਾਰਨ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕੇਂਦਰੀਅ ਕਾਰਜ ਸਮਿਤਿ ਦੀ ਬੈਠਕ ਕਰਨਾ ਸੰਭਵ ਨਹੀਂ ਸੀ। ਇਸ ਲਈ ਗੋਵਿੰਦ ਵਰਮਾ ਵੱਲੋਂ ਸੰਘ ਦੇ ਪ੍ਰਮੁੱਖ ਅਧਿਕਾਰੀਆਂ ਅਤੇ ਮੈਂਬਰਾਂ ਤੋਂ ਮੋਬਾਇਲ ‘ਤੇ ਸਹਿਮਤੀ ਨਾਲ ਕਰਤਾਰ ਸਿੰਘ ਜੌੜਾ ਨੂੰ ਅਖਿਲ ਭਾਰਤੀਅ ਸਵਰਨਕਾਰ ਦਾ ਰਾਸ਼ਟਰੀਅ ਪ੍ਰਧਾਨ ਬਣਾਇਆ ਤਾਂ ਕਿ ਸੰਘ ਦਾ ਕੰਮ ਕਾਰਜ ਸੁਚਾਰੂ ਰੂਪ ਨਾਲ ਚੱਲ ਸਕੇ। ਇਸ ਤੋਂ ਪਹਿਲਾਂ ਸ਼੍ਰੀ ਜੌੜਾ ਅਖਿਲ ਭਾਰਤੀਅ ਸਵਰਨਕਾਰ ਸੰਘ ਦੇ ਵਾਈਸ ਪ੍ਰੈਜੀਡੈਂਟ ਸਨ ਅਤੇ ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਹਨ।

ਮੀਟਿੰਗ ‘ਚ ਹਾਜਰ ਮੈਂਬਰਾਂ ਨੇ ਸ੍ਰ. ਜੌੜਾ ਨੂੰ ਰਾਸ਼ਟਰੀਅ ਪ੍ਰਧਾਨ ਬਣਾਏ ਜਾਣ ‘ਤੇ ਉਹਨਾਂ ਨੂੰ ਨੋਟਾਂ ਦੇ ਹਾਰ ਅਤੇ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਜੋਰਦਾਰ ਸਵਾਗਤ ਕੀਤਾ। ਮੀਟਿੰਗ ‘ਚ ਪਹੁੰਚੇ ਹਰਜਿੰਦਰ ਸਿੰਘ ਚੰਚਲ ਰਾਸ਼ਟਰੀਅ ਸੈਕਟਰੀ, ਸੁਰਿੰਦਰ ਧੀਰ ਸਾਬਕਾ ਰਾਸ਼ਟਰੀਅ ਉਪ-ਪ੍ਰਧਾਨ, ਕਮਲ ਸੇਖੜੀ ਰਾਸ਼ਟਰੀਅ ਸੈਕਟਰੀ, ਮੁਖਤਿਆਰ ਸਿੰਘ ਸੋਨੀ ਰਾਸ਼ਟਰੀਅ ਸਚਿਵ,  ਬਲਜਿੰਦਰ ਸਿੰਘ ਕੰਡਾ ਸਟੇਟ ਉਪ-ਪ੍ਰਧਾਨ, ਚਰਨਜੀਤ ਸਿੰਘ ਪੂਜੀ ਸਟੇਟ ਉਪ-ਪ੍ਰਧਾਨ,  ਰਾਕੇਸ਼ ਕੁਮਾਰ ਸਟੇਟ ਉਪ-ਪ੍ਰਧਾਨ, ਭੀਮ ਸੈਨ ਵਰਮਾ ਸਟੇਟ ਉਪ-ਪ੍ਰਧਾਨ, ਬਲਵਿੰਦਰ ਕੁਮਾਰ ਸਰਾਫ ਸਟੇਟ ਖਜਾਨਚੀ, ਰਘੁਵੀਰ ਸਿੰਘ ਸਟੇਟ ਪੈਟਰਨ,  ਮਨੋਹਰ ਸਿੰਘ  ਸਟੇਟ ਅਡਵਾਈਜਰ,  ਸੁਖਚੈਨ ਸਿੰਘ ਰਾਮੂਵਾਲੀਆ ਸਟੇਟ ਸੈਕਟਰੀ, ਰਜਿੰਦਰ ਸਿੰਘ ਖੁਰਮੀ ਸਟੇਟ ਸੈਕਟਰੀ, ਅਸ਼ਵਨੀ ਕੁਮਾਰ ਸੋਨੀ ਸਟੇਟ ਸੈਕਟਰੀ, ਕੁਲਤਾਰ ਸਿੰਘ ਸਦਿਓੜਾ ਸਟੇਟ ਸੈਕਟਰੀ, ਵਿਨੋਦ ਕੁਮਾਰ ਲਾਲੀ ਸਟੇਟ ਪ੍ਰੈਸ ਐਂਡ ਪਰਸਨਲ ਸੈਕਟਰੀ, ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਹੋਰ ਜਿੰਮੇਵਾਰ ਸਵਰਨਕਾਰਾਂ ਨੇ ਸ੍ਰ.ਜੌੜਾ ਦੇ ਪ੍ਰਧਾਨ ਬਨਾਏ ਜਾਣ ਤੇ ਖੁਸ਼ੀ ਦਾ ਇਜਹਾਰ ਕੀਤਾ ਅਤੇ ਵਧਾਈਆਂ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ