ਕਰਨਾਟਕ/15 ਸੀਟਾਂ ‘ਤੇ ਜਿਮਨੀ ਚੋਣਾਂ ਦੇ ਨਤੀਜੇ
2 ‘ਤੇ ਭਾਜਪਾ ਜਿੱਤੀ, 10 ‘ਤੇ ਅੱਗੇ
ਬੰਗਲੌਰ (ਏਜੰਸੀ)। ਕਰਨਾਟਕ (Karnataka) ਦੀਆਂ 15 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜਿਮਣੀ ਚੋਣਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ‘ਚ ਭਾਜਪਾ 10 ਸੀਟਾਂ ‘ਤੇ ਅੱਗੇ ਹੈ। 2 ਸੀਟਾਂ ਪਾਰਟੀ ਨੇ ਜਿੱਤ ਲਈਆਂ ਹਨ। ਕਾਂਗਰਸ 2 ਅਤੇ ਇੱਕ ਸੀਟ ‘ਤੇ ਆਜ਼ਾਦ ਨੂੰ ਵਾਧਾ ਮਿਲਿਆ ਹੇ। ਇਹ ਨਤੀਜੇ ਭਾਜਪਾ ਸਰਕਾਰ ਲਈ ਬੇਹੱਦ ਅਹਿਮ ਮੰਨੇ ਜਾ ਰਹੇ ਹਨ, ਕਿਉਂਕਿ ਜਿਮਨੀ ਚੋਣਾਂ ਤੋਂ ਬਾਅਦ ਭਾਜਪਾ ‘ਚ 222 ਸੀਟਾਂ ਹੋ ਜਾਣਗੀਆਂ। ਉਸ ਸਥਿਤੀ ‘ਚ ਬਹੁਮਤ ਦਾ ਅੰਕੜਾ 112 ਹੋਣੀਆਂ। ਇਸ ਸਥਿਤੀ ‘ਚ ਯੇਦੀਯੁਰੱਪਾ ਨੂੰ ਸੱਤਾ ਬਚਾਉਣ ਲਈ 6 ਸੀਟਾਂ ਜਿੱਤਣੀਆਂ ਹੋਣਗੀਆਂ। ਇਸ ਦਰਮਿਆਨ ਕਾਂਗਰਸੀ ਨੇਤਾ ਡੀਕੇ ਸ਼ਿਵ ਕੁਮਾਰ ਨੇ ਹਾਰ ਮੰਨ ਲਈ।
ਉਨ੍ਹਾਂ ਕਿਹਾ ਕਿ ਉੱਪ ਚੋਣਾਂ ‘ਚ ਜਨਤਾ ਨੇ ਪਾਰਟੀ ਬਦਲਣ ਵਾਲਿਆਂ ਨੂੰ ਪਸੰਦ ਕੀਤਾ ਹੈ। ਸਾਨੂੰ ਨਤੀਜੇ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਮਹਾਂਰਾਸ਼ਟਰ ‘ਚ ਹਾਰ ਤੋਂ ਬਾਅਦ ਇਹ ਜਿਮਨੀ ਚੋਣਾਂ ਭਾਜਪਾ ਲਈ ਇੱਜਤ ਦਾ ਸਵਾਲ ਹੈ। ਉੱਧੇ ਹੀ ਕਾਂਗਰਸ ਲਈ ਗੁਆਚੀ ਜ਼ਮੀਨ ਵਾਪਸ ਪਾਉਣ ਅਤੇ ਜੇਡੀਐੱਸ ਲਈ ਕਿੰਗਮੇਕਰ ਬਨਣ ਦਾ ਮੌਕਾ ਹੈ। ਕਾਂਗਰਸ ਅਤੇ ਜੇਡੀਐੱਸ ਨੇ ਵਿਧਾਨ ਸਭਾ ਚੋਣਾਂ ਵੱਖ-ਵੱਖ ਲੜਿਆ ਸੀ। ਇਸ ਤੋਂ ਬਾਅਦ ਗਠਜੋੜ ਸਰਕਾਰ ‘ਚ ਜੇਡੀਐੱਸ ਨੇਤਾ ਕੁਮਾਰ ਸਵਾਮੀ ਮੁੱਖ ਮੰਤਰੀ ਬਣੇ ਸਨ।
- ਜਿਮਨੀ ਚੋਣਾਂ ‘ਚ ਭਾਜਪਾ, ਕਾਂਗਰਸ ਅਤੇ ਜੇਡੀਐੱਸ ਨੇ ਅਲੱਗ-ਅਲੱਗ ਚੋਣਾਂ ਲੜੀਆਂ।
- 5 ਦਸੰਬਰ ਨੂੰ ਜਿਮਨੀ ਚੋਣਾਂ ਦੀਆਂ 15 ਸੀਟਾਂ ‘ਤੇ 165 ਉਮੀਦਵਾਰ ਮੈਦਾਨ ‘ਚ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Karnataka