ਕਰਨਾਟਕ ਵਿਧਾਨ ਸਭਾ ਚੋਣਾਂ : ਸਰਕਾਰ ਬਣਨ ‘ਤੇ ਸਸਪੈਂਸ ਜਾਰੀ

Karnataka, Assembly, Elections, Suspense, Govt, Formation

ਰਾਜ ਭਵਨ ਪੁੱਜੀ ਜੀਡੀਐਸ | Karnataka Assembly Elections

  • ਰਾਜਪਾਲ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼ | Karnataka Assembly Elections
  • ਕੁਮਾਰ ਸਵਾਮੀ ਜੇਡੀਐੱਸ ਦੇ ਅਤੇ ਯੇਦੀਯੁਰੱਪਾ ਭਾਜਪਾ ਦੇ ਵਿਧਾਇਕ ਦਲ ਦੇ ਆਗੂ ਚੁਣੇ ਗਏ | Karnataka Assembly Elections

ਬੰਗਲੌਰ (ਏਜੰਸੀ) ਕਰਨਾਟਕ ‘ਚ ਵਿਧਾਨ (Karnataka Assembly Elections) ਸਭਾ ਚੋਣਾਂ ਦੇ ਨਤੀਜੇ ਤਾਂ ਆ ਗਏ ਹਨ ਪਰ ਹਾਲੇ ਤੱਕ ਸਰਕਾਰ ਬਣਨ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੋਈ ਹੈ ਕਾਂਗਰਸ-ਜੇਡੀਐਸ ਲਗਾਤਾਰ ਬਹੁਮਤ ਦਾ ਦਾਅਵਾ ਕਰ ਰਹੀ ਹੈ, ਬੀਜੇਪੀ ਕਹਿ ਰਹੀ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਹੈ ਸਭ ਦੀਆਂ ਨਜ਼ਰਾਂ ਹੁਣ ਰਾਜਭਵਨ ‘ਤੇ ਟਿੱਕੀਆਂ ਹਨ ਕਾਂਗਰਸ ਤੇ ਜੇਡੀਐਸ ਦੇ ਆਗੂਆਂ ਨੇ ਰਾਜਪਾਲ ਵਜੁਭਾਈ ਵਾਲਾ ਨਾਲ ਮੁਲਾਕਾਤ ਕੀਤੀ ਜ਼ਿਕਰਯੋਗ ਹੈ ਕਿ ਕਰਨਾਟਕ ‘ਚ 222 ਸੀਟਾਂ ‘ਤੇ ਚੋਣਾਂ ਹੋਈਆਂ ਸਨ, ਇਸ ਹਿਸਾਬ ਨਾਲ ਬਹੁਮਤ ਲਈ 112 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੈ।

ਓਧਰ ਕੁਮਾਰ ਸਵਾਮੀ ਨੂੰ ਜੇਡੀਐੱਸ ਵਿਧਾÎਇਕ ਦਲ ਦਾ ਆਗੂ ਚੁਣਿਆ ਗਿਆ ਹੈ ਕੁਮਾਰ ਸਵਾਮੀ ਨੇ ਕਿਹਾ ਕਿ 2006 ‘ਚ ਉਨ੍ਹਾਂ ਭਾਜਪਾ ਨਾਲ ਜਾ ਕੇ ਗਲਤੀ ਕੀਤੀ ਸੀ, ਇਸ ਤੋਂ ਮੇਰੇ ਪਿਤਾ ਨਰਾਜ਼ ਹੋਏ ਸਨ ਇਸ ਲਈ ਮੈਂ ਇਸ ਵਾਰ ਅਜਿਹਾ ਨਹੀਂ ਕਰਾਂਗਾ ਉਨ੍ਹਾਂ ਕਿਹਾ ਕਿ ਮੇਰੇ ਕੋਲ ਦੋਵੇਂ ਪਾਸਿਓਂ ਆਫ਼ਰ ਸੀ, ਪਰ ਮੈਂ ਭਾਜਪਾ ਦੇ ਨਾਲ ਨਾ ਜਾਣ ਦਾ ਫੈਸਲਾ ਕੀਤਾ ਹੈ।

ਕਰਨਾਟਕ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਨੇ ਬੀ ਐਸ ਯੇਦੀਯੁਰੱਪਾ ਨੂੰ ਬੁੱਧਵਾਰ ਨੂੰ ਆਪਣਾ ਆਗੂ ਚੁਣ ਲਿਆ ਤੇ ਪਾਰਟੀ ਆਗੂਆਂ ਨੇ ਤੁਰੰਤ ਰਾਜਪਾਲ ਵਜੁਭਾਈ ਵਾਲਾ ਨਾਲ ਮੁਲਾਕਾਤ ਕਰਕੇ ਸੂਬੇ ‘ਚ ਸਰਕਾਰ ਬਣਾਉਣ ਸਬੰਧੀ ਉਨ੍ਹਾਂ ਸਾਹਮਣੇ ਆਪਣਾ ਦਾਅਵਾ ਪੇਸ਼ ਕੀਤਾ ਪ੍ਰਦੇਸ਼ ਭਾਜਪਾ ਦਫ਼ਤਰ ‘ਚ 10 ਮਿੰਟਾਂ ਲਈ ਹੋਈ ਮੀਟਿੰਗ ‘ਚ ਪਾਰਟੀ ਵਿਧਾਇਕ ਦਲ ਦੇ ਆਗੂ ਚੁਣੇ ਜਾਣ ਤੋਂ ਬਾਅਦ ਸ੍ਰੀ ਯੇਦੀਯੁਰੱਪਾ ਨੇ ਪਾਰਟੀ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ਼ ਪ੍ਰਕਾਸ਼ ਜਾਵੜੇਕਰ ਤੇ ਪੀ ਮੁਰਲੀਧਰ ਰਾਓ ਤੇ ਹੋਰ ਆਗੂਆਂ ਦੇ ਨਾਲ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਭਾਜਪਾ ਵਿਧਾਇਕਾਂ ਦੀ ਸੂਚੀ ਸੌਂਪੀ।

100 ਕਰੋੜ ਰੁਪਏ ‘ਚ ਵਿਧਾਇਕ ਖਰੀਦ ਰਹੀ ਹੈ ਬੀਜੇਪੀ : ਕੇ. ਸਵਾਮੀ | Karnataka Assembly Elections

ਜੇਡੀਐਸ ਦੇ ਕੁਮਾਰ ਸਵਾਮੀ ਨੇ ਦੋਸ਼ ਲਾਇਆ ਕਿ ਭਾਜਪਾ ਸਾਡੇ ਵਿਧਾਇਕਾਂ ਨੂੰ ਖਰੀਦਣ ਲਈ 100 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ ਭਾਜਪਾ ਕੋਲ ਨੰਬਰ ਨਹੀਂ ਹਨ, ਸਾਡੇ ਕੋਲ ਬਹੁਮਤ ਦਾ ਪੂਰਾ ਅੰਕੜਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੁਝ ਵਿਧਾਇਕਾਂ ਨੂੰ 100 ਕਰੋੜ ਤੇ ਕੈਬਨਿਟ ਮੰਤਰੀ ਦਾ ਅਹੁਦੇ ਦਾ ਆਫ਼ਰ ਦਿੱਤਾ ਜਾ ਰਿਹਾ ਹੈ।