ਕਰਨਾਟਕ ਦੇ 14 ਬਾਗੀ  ਵਿਧਾਇਕ ਅਯੋਗ ਕਰਾਰ

Karnataka, 14 MLA, Declared, Ineligible

ਯੇਦੀਯੁਰੱਪਾ ਦੇ ਫਲੋਟ ਟੈਸਟ ਤੋਂ ਪਹਿਲਾਂ ਸਪੀਕਰ ਦਾ ਫੈਸਲਾ

ਯੇਦੀਯੁਰੱਪਾ ਸਰਕਾਰ ਦੇ ਬਹੁਮਤ ਸਾਬਤ ਕਰਨ ਦਾ ਰਾਹ ਸਪੱਸ਼ਟ

ਬਾਗੀ ਵਿਧਾਇਕ 2023 ਤੱਕ ਚੋਣ ਨਹੀਂ ਲੜ ਸਕਦੇ

ਏਜੰਸੀ, ਬੰਗਲੌਰ

ਕਰਨਾਟਕ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਅੱਜ ਕਾਂਗਰਸ ਦੇ 11 ਤੇ ਜਨਤਾ ਦਲ (ਸੈਕਯੂਲਰ) ਦੇ ਤਿੰਨ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ, ਜਿਸ ਨਾਲ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਬੀ. ਐਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਬਿਨਾ ਕਿਸੇ ਰੁਕਾਵਟ ਦੇ ਆਪਣਾ ਬਹੁਮਤ ਸਾਬਤ ਕਰਨ ਦਾ ਰਾਹ ਸਾਫ਼ ਹੋ ਗਿਆ ਸਪੀਕਰ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋ ਕਾਂਗਰਸੀ ਵਿਧਾਇਕਾਂ ਸਾਬਕਾ ਮੰਤਰੀ ਰਮੇਸ਼ ਜਰਕਿਹੋਲੀ ਤੇ ਮਹੇਸ਼ ਕਾਮਾਤੱਲੀ ਤੇ ਇੱਕ ਅਜ਼ਾਦ ਵਿਧਾਇਕ ਨੂੰ ਅਯੋਗ ਕਰਾਰ ਦਿੱਤਾ ਸੀ ਕੁਮਾਰ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਬਾਗੀ ਵਿਧਾਇਕਾਂ ਨੂੰ ਦਲ-ਬਦਲ ਵਿਰੋਧੀ ਕਾਨੂੰਨ ਦੀ 10ਵੀਂ ਅਨੁਸੂਚੀ ਤਹਿਤ ਅਯੋਗ ਠਹਿਰਾਇਆ ਗਿਆ ਹੈ ਤੇ ਇਹ ਵਿਧਾਇਕ ਮੌਜ਼ੂਦਾ ਵਿਧਾਨ ਸਭਾ ਦੀਆਂ 2023 ਤੱਕ ਦੇ ਕਾਰਜਕਾਲ ਤੱਕ ਚੋਣ ਨਹੀਂ ਲੜ ਸਕਣਗੇ ਤੇ ਕੋਈ ਜਨਤਕ ਅਹੁਦਾ ਗ੍ਰਹਿਣ ਨਹੀਂ ਕਰ ਸਕਣਗੇ

ਭਾਜਪਾ ਕੋਲ 105 ਵਿਧਾਇਕ

ਇਨ੍ਹਾਂ ਵਿਧਾਇਕਾਂ ਨੂੰ ਅਯੋਗ ਐਲਾਨੇ ਜਾਣ ਤੋਂ ਬਾਅਦ 225 ਮੈਂਬਰੀ ਵਿਧਾਨ ਸਭਾ ‘ਚ ਕੁੱਲ 208 ਬਾਕੀ ਰਹਿ ਗਈਆਂ ਹਨ ਸੂਬੇ ‘ਚ 14 ਮਹੀਨੇ ਪੁਰਾਣੀ ਕਾਂਗਰਸ-ਜਦ (ਐਸ) ਗਠਜੋੜ ਸਰਕਾਰ ਡੇਗਣ ਤੋਂ ਬਾਅਦ ਸਰਕਾਰ ਬਣਾਉਣ ਵਾਲੀ ਭਾਜਪਾ ਦੇ 105 ਵਿਧਾਇਕ ਹਨ ਤੇ ਪਾਰਟੀ ਨੂੰ ਇੱਕ ਅਜ਼ਾਦ ਵਿਧਾਇਕ ਦੀ ਵੀ ਹਮਾਇਤ ਮਿਲੀ ਹੈ ਚੌਥੀ ਵਾਰ ਮੁੱਖ ਮੰਤਰੀ ਬਣੇ ਯੇਦੀਯੁਰੱਪਾ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਹ ਸੋਮਵਾਰ ਨੂੰ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰ ਦੇਣਗੇ ਭਾਜਪਾ ਸਰਕਾਰ ਆਪਣੇ 105 ਵਿਧਾਇਕਾਂ ਦੀ ਗਿਣਤੀ ਬਲ ਦੇ ਨਾਲ ਵਿਸ਼ਵਾਸ ਮਤ ਆਪਣੇ ਪੱਖ ‘ਚ ਹੋਣ ਸਬੰਧੀ ਆਸਵੰਦ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here