ਕਰਨਾਲ ਮਹਾਂਪੰਚਾਇਤ : ਮੰਚ ’ਤੇ ਪਹੁੰਚੇ ਗੁਰਨਾਮ ਚਢੂਣੀ ਤੇ ਰਾਕੇਸ਼ ਟਿਕੈਤ

ਵੱਡੀ ਗਿਣਤੀ ’ਚ ਅਰਧ ਸੈਨਿਕ ਬਲ ਤੇ ਪੁਲਿਸ ਜਵਾਨ ਤਾਇਨਾਤ

ਕਰਨਾਲ (ਸੱਚ ਕਹੰ ਨਿਊਜ਼)। ਕਿਸਾਨ ਮਹਾਂਪੰਚਾਇਤ ਸ਼ੁਰੂ ਹੋ ਚੁੱਕੀ ਹੈ ਤੇ ਵੱਡੀ ਗਿਣਤੀ ’ਚ ਕਿਸਾਨ ਜੁਟੇ ਗਏ ਹਨ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਢਡੂਣੀ ਮੰਚ ’ਤੇ ਪਹੰੁਚ ਗਏ ਹਨ ਕਰਨਾਲ ਮਹਾਂ ਪੰਚਾਇਤ ’ਚ ਕਿਸਾਨਾਂ ਦਾ ਹਾਲੇ ਵੀ ਆਉਣਾ ਜਾਰੀ ਹੈ ਕਿਸਾਨ ਮਿੰਨੀ ਸਕੱਤਰੇਤ ਨੂੰ ਘੇਰਨ ਲਈ ਵੱਡੀ ਗਿਣਤੀ ’ਚ ਇਕੱਠੇ ਹੋ ਚੁੱਕੇ ਹਨ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਇਸ ਦੌਰਾਨ ਸਰਕਾਰ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁਝ ਸਖਤ ਕਦਮ ਚੁੱਕੇ ਹਨ ਕਰਨਾਲ ’ਚ ਧਾਰਾ 144 ਲਾਈ ਗਈ ਹੈ ਮੋਬਾਇਲ ਇੰਟਰਨੈੱਸ ਸੇਵਾਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਵੱਡੀ ਗਿਣਤੀ ’ਚ ਪੁਲਿਸ ਫੋਰਸ ਤੇ ਅਰਧ ਸੈਨਿਕ ਬਲਾ ਤਾਇਨਾਤ

ਕਰਨਾਲ ’ਚ ਅੱਜ ਕਿਸਾਨ ਮਹਾਂਪੰਚਾਇਤ ਦੇ ਚੱਲਦੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਲਕੇ ਦੇ ਚੱਲਦਿਆਂ ਵਧੇਰੇ ਸੁਰੱਖਿਆ ਸਖ਼ਤ ਕੀਤੀ ਗਈ ਹੈ ਕਿਸਾਨਾਂ ਨੇ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ ਕਿਸਾਨਾਂ ਨੂੰ ਮਿੰਨੀ ਸਕੱਤਰੇਤ ਵੱਲ ਜਾਣ ਤੋਂ ਰੋਕਣ ਲਈ ਨੀਮ ਫੌਜੀ ਬਲਾਂ ਦੀਆਂ 40 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਕਰਨਾਲ ਦੇ ਹਰ ਕੋਨੇ-ਕੋਨੇ ’ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਅੱਜ ਕਰਨਾਲ ’ਚ ਹੋਣ ਜਾ ਰਹੀ ਕਿਸਾਨਾਂ ਦੀ ਮੀਟਿੰਗ ਲਈ ਵੱਡੀ ਗਿਣਤੀ ’ਚ ਕਿਸਾਨ ਟਰੈਕਟਰ-ਟਰਾਲੀਆਂ ਲੈ ਪੁੱਜੇ ਹਨ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਮੂਹਾਂ ਵਿੱਚ ਆਉਣ ਤੇ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਤੇ ਸ਼ਾਂਤੀਪੂਰਨ ਬੈਰੀਕੇਡਸ ਪਾਰ ਕਰਨ।

ਮੀਂਹ ਦੌਰਾਨ ਮਹਾਂਪਚਾਇਤ ਸ਼ੁਰੂ

ਕਰਨਾਲ ’ਚ ਕਿਸਾਨਾਂ ਦੀ ਮਹਾਂ ਪੰਚਾਇਤ ਸ਼ੁਰੂ ਹੋ ਗਈ ਹੈ ਜ਼ਿਲ੍ਹੇ ’ਚ ਸਰਵੇਰ ਤੋਂ ਕਿਣਮਿਣ ਕਿਣਮਿਣ ਹੋ ਰਹੀ ਹੈ ਕਿਸਾਨ ਜਥੇਬੰਦਆਂ ਨਵੀਂ ਅਨਾਜ ਮੰਡੀ ’ਚ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਲਈ ਇਕੱਠੇ ਹੋਏ ਹਨ ਪੁਲਿਸ ਨੇ ਅਨਾਜ਼ ਮੰਡੀ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਹੈ

ਇਨ੍ਹਾਂ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾ ਬੰਦ

ਕਰਨਾਲ ’ਚ ਕਿਸਾਨਾਂ ਦੀ ਮਹਾਂ ਪੰਚਾਇਤ ਦੇ ਮੱਦੇਨਜ਼ਰ ਸਰਕਾਰ ਨੇ ਕੁਰੂਕਸ਼ੇਤਰ, ਜੀਂਦ, ਪਾਣੀਪਤ ਤੇ ਕੈਥਲ ’ਚ ਵੀ ਸੱਤ ਸਤੰਬਰ ਰਾਤ 11:59 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ

ਕੁਰੂਕਸ਼ੇਤਰ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਮੁਲਤਵੀ ਕੀਤੀਆਂ

ਕਿਸਾਨ ਮਹਾਂਪੰਚਾਇਤ ਦੇ ਚੱਲਦਿਆਂ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਮੰਗਲਵਾਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਇੰਟਰਨੈੱਟ ਸੇਵਾ ਬੰਦ ਰਹਿਣ ਕਾਰਨ ਹੁਣ ਪ੍ਰੀਖਿਆਵਾਂ 28 ਸਤੰਬਰ ਨੂੰ ਹੋਣਗੀਆਂ ਗ੍ਰਹਿ ਵਿਭਾਗ ਦੇ ਸਕੱਤਰ ਨੇ ਹਾਲਾਤਾਂ ਦੇ ਮੱਦੇਨਜ਼ਰ ਦੂਰਸੰਚਾਰ ਸੇਵਾਵਾਂ ਦੇ ਅਸਥਾਈ ਤੌਰ ’ਤੇ ਬੰਦ ਰਹਿਣ ਦਾ ਆਦੇਸ਼ ਜਾਰੀ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ