ਪਿੰਡ ਚੋਟੀਆਂ ਦੇ ਪਹਿਲੇ ਸਰੀਰਦਾਨੀ (Body Donation) ਬਣੇ ਕਰਨੈਲ ਸਿੰਘ ਇੰਸਾਂ
ਲਹਿਰਾਗਾਗਾ, (ਰਾਜ ਸਿੰਗਲਾ) । ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਨੇੜਲੇ ਪਿੰਡ ਚੋਟੀਆਂ ਵਿਖੇ ਕਰਨੈਲ ਸਿੰਘ ਇੰਸਾਂ ਲੋਕਾਂ ਲਈ ਮਿਸਾਲ ਬਣ ਗਏ ਹਨ। ਕਰਨੈਲ ਸਿੰਘ ਇੰਸਾਂ ਦਾ ਸਾਰਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ ਇਹ ਪਿੰਡ ਚੋਟੀਆਂ ਦਾ ਪਹਿਲਾ ਸਰੀਰਦਾਨ ਹੈ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਤਵਤਾ ਭਲਾਈ ਦੇ ਕਾਰਜਾਂ ਤਹਿਤ ਪਰਿਵਾਰ ਨੇ ਕਰਨੈਲ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਉਸਦਾ ਸਰੀਰਦਾਨ (Body Donation) ਮੈਡੀਕਲ ਖੋਜਾਂ ਲਈ ਦਾਨ ਕੀਤਾ।
ਸਰਪੰਚ ਗੁਰਜੰਟ ਸਿੰਘ ਨੇ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਕੀਤਾ ਰਵਾਨਾ
ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀਅ ਗੁਰਦਾ ਦਾਨ, ਦੇਹਾਂਤ ਉਪਰੰਤ ਸਰੀਰਦਾਨ ਕਰਨਾ ਹੀ ਸਾਡੇ ਗੁਰੂ ਜੀ ਨੇ ਸਿਖਾਇਆ ਹੈ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਹੋਇਆ ਅੱਜ ਅਸੀਂ ਕਰਨੈਲ ਸਿੰਘ ਇੰਸਾਂ ਦਾ ਸਰੀਰ ਨੋਇਡਾ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਐੱਨ.ਆਈ.ਜੁ ਕੈਂਪਸ ਯਮੁਨਾ ਐਕਸਪ੍ਰੈਸ ਨੋਇਡਾ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ। ਸਾਧ-ਸੰਗਤ ਤੇ ਸਮੂਹ ਰਿਸ਼ਤੇਦਾਰਾਂ ਨੇ ਕਰਨੈਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਪਵਿੱਤਰ ਨਾਅਰਾ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਪਿੰਡ ਚੋਟੀਆਂ ਦੇ ਸਰਪੰਚ ਗੁਰਜੰਟ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਆਖਿਆ ਕਿ ਦੇਹਾਂਤ ਉਪਰੰਤ ਸਰੀਰਦਾਨ ਕਰਨਾ ਬਹੁਤ ਵੱਡੀ ਗੱਲ ਹੈ ਤੇ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ। ਇਸ ਮੌਕੇ ਬਲਾਕ ਜ਼ਿੰਮੇਵਾਰਾਂ ਨੇ ਦੱਸਿਆ ਕਿ ਇਸ ਮ੍ਰਿਤਕ ਸਰੀਰ ਤੋਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਤੋਂ ਮਿਲਦਾ ਹੈ ਅਤੇ ਮ੍ਰਿਤਕ ਸਰੀਰ ਤੋਂ ਮੈਡੀਕਲ ਖੋਜਾਂ ਵੀ ਕੀਤੀਆਂ ਜਾਂਦੀਆ ਹਨ ਬਹੁਤ ਸਾਰੀਆਂ ਬਿਮਾਰੀਆ ਦੇ ਹੱਲ ਮਿ੍ਰਤਕ ਸਰੀਰ ਤੇ ਖੋਜਾਂ ਕੀਤੀਆਂ ਜਾਂਦੀਆਂ ਹਨ ਮਿ੍ਰਤਕ ਵਿਅਕਤੀ ਦਾ ਸਰੀਰ ਦਾਨ ਕਰਨਾ ਸਮਾਜ ਨੂੰ ਵਧੀਆ ਸੇਧ ਦੇਣਾ ਹੈ , ਜੋ ਆਉਣ ਵਾਲੇ ਸਮੇਂ ਲਈ ਸਹਾਇਕ ਸਿੱਧ ਹੋਵੇਗਾ ਇਸ ਲਈ ਲੋਕਾਂ ਨੂੰ ਵਹਿਮ-ਭਰਮਾਂ ਤੋਂ ਨਿੱਕਲ ਕੇ ਜਿਊੁਂਦੇ ਜੀਅ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ