Best Teacher Award Punjab: ਕਰਣ ਸਿੰਘ ਨੂੰ ਮਿਲਿਆ ਸਰਵੋਤਮ ਅਧਿਆਪਕ ਦਾ ਐਵਾਰਡ

Best Teacher Award Punjab
ਅਮਲੋਹ : ਕਰਣ ਸਿੰਘ ਦਾ ਸਨਮਾਨ ਕਰਦੇ ਹੋਏ ਐਸੋਸੀਏਸ਼ਨ ਦੇ ਮੈਂਬਰ। ਤਸਵੀਰ: ਅਨਿਲ ਲੁਟਾਵਾ

ਅਮਲੋਹ ਦੇ ਸ੍ਰੀ ਕਰਣ ਸਿੰਘ ਨੂੰ ਤੀਸਰੀ ਵਾਰ ਮਿਲਿਆ ਐਵਾਰਡ

Best Teacher Award Punjab: (ਅਨਿਲ ਲੁਟਾਵਾ) ਅਮਲੋਹ। ਲਾਲਾ ਫੂਲਚੰਦ ਬਾਂਸਲ ਸਰਵਹਿੱਤਕਾਰੀ ਵਿਦਿਆ ਮੰਦਰ ਅਮਲੋਹ ਦੇ ਅਧਿਆਪਕ ਕਰਣ ਸਿੰਘ ਨੂੰ ਸਰਵੋਤਮ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ (ਐਫਏਪੀ) ਵੱਲੋਂ ਦਿੱਤਾ ਗਿਆ ਹੈ ਤੇ ਇਹ ਉਨ੍ਹਾਂ ਦੀ ਲਗਾਤਾਰ ਤੀਜੀ ਸਫਲਤਾ ਹੈ।

ਸ੍ਰੀ ਕਰਣ ਸਿੰਘ ਉਨ੍ਹਾਂ 208 ਅਧਿਆਪਕਾਂ ਵਿੱਚੋਂ ਇੱਕ ਹਨ, ਜੋ ਪੂਰੇ ਭਾਰਤ ਦੇ 23 ਰਾਜਾਂ ਵਿੱਚੋਂ ਇਸ ਪ੍ਰਤਿਸ਼ਠਿਤ ਸਨਮਾਨ ਲਈ ਚੁਣੇ ਗਏ। ਐਵਾਰਡ ਸਮਾਰੋਹ ਵਿੱਚ ਐੱਫਏਪੀ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਗਲੋਬਲ ਐਮਬੈਸਡਰ ਡਾ. ਕੁਲਵੰਤ ਸਿੰਘ ਧਾਲੀਵਾਲ, ਸਤਨਾਮ ਸਿੰਘ ਸੰਧੂ, ਰਾਜ ਸਭਾ ਸਾਂਸਦ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੇ ਇਹ ਐਵਾਰਡ ਉਨ੍ਹਾਂ ਨੂੰ ਸੌਂਪਿਆ। ਇਸ ਮੌਕੇ ਕਰਣ ਸਿੰਘ ਨੇ ਕਿਹਾ ‘ਸਿੱਖਣਾ ਇੱਕ ਲਗਾਤਾਰ ਪ੍ਰਕਿਰਿਆ ਹੈ। ਜੇਕਰ ਅਸੀਂ ਨਿਰੰਤਰ ਅਭਿਆਸ ਅਤੇ ਸਮਰਪਣ ਨਾਲ ਕੰਮ ਕਰੀਏ ਤਾਂ ਹਰ ਖੇਤਰ ਵਿੱਚ ਉੱਤਮਤਾ ਹਾਸਲ ਕੀਤੀ ਜਾ ਸਕਦੀ ਹੈ। ਸਿੱਖਿਆ ਸਾਨੂੰ ਹਰ ਚੁਣੌਤੀ ਨੂੰ ਮੌਕੇ ਵਿੱਚ ਬਦਲਣ ਦੀ ਸਮਰਥਾ ਦਿੰਦੀ ਹੈ।’ Best Teacher Award, Punjab

ਇਹ ਵੀ ਪੜ੍ਹੋ: ਪੰਜਾਬ ਦੇ ਗੁਆਂਢੀ ਸ਼ਹਿਰ ਨੂੰ ਬਣ ਗਈ ਮੌਜ, ਮਿਲੇਗੀ ਇਹ ਸਹੂਲਤ, ਮੁੱਖ ਮੰਤਰੀ ਇਸ ਦਿਨ ਕਰਨਗੇ ਸ਼ੁੱਭ ਆਰੰਭ

ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਇਹ ਐਵਾਰਡ ਅਧਿਆਪਕਾਂ ਨੂੰ ਪ੍ਰਦਾਨ ਨਹੀਂ ਕੀਤਾ ਜਾ ਰਿਹਾ, ਸਗੋਂ ਉਨ੍ਹਾਂ ਨੇ ਇਸਨੂੰ ਆਪਣੇ ਸਮਰਪਣ ਅਤੇ ਮਿਹਨਤ ਨਾਲ ਹਾਸਲ ਕੀਤਾ ਹੈ। ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨਿਰਮਾਣ ਕਰਨ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ, ਪ੍ਰਿੰਸੀਪਲ ਭਾਵਨਾ ਰਾਣੀ, ਅਤੇ ਪ੍ਰਬੰਧ ਸਮਿਤੀ ਨੇ ਕਰਣ ਸਿੰਘ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਇਸਨੂੰ ਸਕੂਲ ਲਈ ਮਾਣ ਦਾ ਪਲ ਦੱਸਿਆ। ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੇ ਸਮਰਪਣ ਦਾ ਸਨਮਾਨ ਹੈ, ਸਗੋਂ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪ੍ਰੇਰਣਾ ਦਾ ਸਰੋਤ ਵੀ ਹੈ। ਕਰਣ ਸਿੰਘ ਤੇ ਉਸਦੇ ਪਰਿਵਾਰ ਨੂੰ ਉਨ੍ਹਾਂ ਦੀ ਸ਼ਾਨਦਾਰ ਤੇ ਅਭੁੱਲ ਸਫਲਤਾ ਲਈ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।