ਅਮਲੋਹ ਤੋਂ ਕੰਵਰਵੀਰ ਸਿੰਘ ਟੋਹੜਾ ’ਤੇ ਫ਼ਤਹਿਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ ਨੂੰ ਬਣਾਇਆ ਭਾਜਪਾ ਦਾ ਉਮੀਦਵਾਰ (Karanveer Tohran & Didar Bhatti)
ਅਨਿਲ ਲੁਟਾਵਾ ਫ਼ਤਹਿਗੜ੍ਹ ਸਾਹਿਬ। ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤੀ ਆਪਣੀ ਪਹਿਲੀ ਲਿਸਟ ਵਿਚ 34 ਉਮੀਦਵਾਰਾਂ ਨੂੰ ਘੋਸ਼ਿਤ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਆਉਂਦੇ ਵਿਧਾਨ ਸਭਾ ਹਲਕਾ ਅਮਲੋਹ ਅਤੇ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਆਪਣੇ ਉਮੀਦਵਾਰ ਐਲਾਨ ਕੀਤੇ ਹਨ। ਕੰਵਰਵੀਰ ਸਿੰਘ ਟੋਹੜਾ ਨੂੰ ਵਿਧਾਨ ਸਭਾ ਹਲਕਾ ਅਮਲੋਹ ਤੋ ਭਾਜਪਾ ਦੀ ਟਿਕਟ ਦਿੱਤੀ ਗਈ ਅਤੇ ਦੀਦਾਰ ਸਿੰਘ ਭੱਟੀ ਨੂੰ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਭਾਜਪਾ ਦੀ ਟਿਕਟ ਦਿੱਤੀ ਗਈ।
ਕੰਵਰਵੀਰ ਸਿੰਘ ਟੋਹੜਾ ਕੁਝ ਦਿਨ ਪਹਿਲਾਂ ਹੀ ਭਾਜਪਾ ’ਚ ਹੋਏ ਸਨ ਸ਼ਾਮਲ
ਜ਼ਿਕਰਯੋਗ ਹੈ ਕਿ ਕੰਵਰਵੀਰ ਸਿੰਘ ਟੋਹੜਾ ਜੋ ਕਿ ਗੁਰਚਰਨ ਸਿੰਘ ਟੋਹੜਾ ਦਾ ਦੋਹਤਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਹ ਭਾਜਪਾ ’ਚ ਸ਼ਾਮਲ ਹੋਏ ਸਨ। ਸ. ਗੁਰਚਰਨ ਸਿੰਘ ਟੋਹੜਾ ਦਾ ਵਿਧਾਨ ਸਭਾ ਹਲਕਾ ’ ਚ ਕਾਫੀ ਪ੍ਰਭਾਵ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦੀਦਾਰ ਸਿੰਘ ਭੱਟੀ ਜੋ ਕਿ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਇੰਚਾਰਜ ਸਨ ਪਰ ਸ਼੍ਰੋਮਣਈ ਅਕਾਲੀ ਦਲ ਵੱਲੋਂ ਉਨ੍ਹਾਂ ਦਾ ਟਿਕਟ ਕੱਟ ਕਿ ਜਗਦੀਪ ਸਿੰਘ ਚੀਮਾ ਨੂੰ ਦੇ ਦਿੱਤਾ ਗਿਆ ਸੀ। ਜਿਸ ਤੋਂ ਨਰਾਜ਼ ਚੱਲ ਰਹੇ ਦੀਦਾਰ ਸਿੰਘ ਭੱਟੀ ਵੱਲੋਂ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਪਿਛਲੇ ਦਿਨੀ ਭਾਜਪਾ ’ਚ ਸ਼ਾਮਲ ਹੋ ਗਏ ਸਨ।
ਭੱਟੀ ਪਹਿਲੀ ਵਾਰ 2002 ’ਚ ਸ੍ਰੋਮਣੀ ਅਕਾਲੀ ਦਲ ਤੋਂ ਲੜੇ ਸਨ ਚੋਣ
ਭੱਟੀ ਪਹਿਲੀ ਵਾਰ 2002 ’ਚ ਸ੍ਰੋਮਣੀ ਅਕਾਲੀ ਦਲ ਤੋਂ ਚੋਣ ਲੜੇ ਸਨ ਜਿਸ ਵਿੱਚ ਭੱਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਤੋਂ ਬਾਅਦ 2007 ਵਿੱਚ ਸ੍ਰੋਮਣੀ ਅਕਾਲੀ ਦਲ ਤੋਂ ਚੋਣਾਂ ਲੜੀਆਂ ਤੇ ਜਿੱਤ ਕਿ ਵਿਧਾਇਕ ਬਣੇ। ਉਸ ਸਮੇਂ ਉਨ੍ਹਾ ਦਾ ਬੇਟਾ ਗੁਰਿੰਦਰ ਸਿੰਘ ਭੱਟੀ ਨਗਰ ਕੌਂਸਲ ਸਰਹਿੰਦ ਦਾ ਪ੍ਰਧਾਨ ਬਣਿਆ ਸੀ। ਫਿਰ 2012 ’ਚ ਸ੍ਰੋੋਮਣੀ ਅਕਾਲੀ ਦਲ ਨੇ ਭੱਟੀ ਦੀ ਟਿਕਟ ਕੱਟ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੇ ਦਿੱਤੀ। ਜਿਸ ’ਤੇ ਉਸ ਸਮੇ ਭੱਟੀ ਨੇ ਮਨਪ੍ਰੀਤ ਸਿੰਘ ਬਾਦਲ ਦੀ ਬਣਾਈ ਪੀਪਲਜ਼ ਪਾਰਟੀ ਆਫ ਪੰਜਾਬ ’ਚ ਸ਼ਾਮਲ ਹੋ ਗਏ ’ਤੇ ਪੀਪਲਜ਼ ਪਾਰਟੀ ਵੱਲੋਂ ਚੋਣ ਲੜੀ।
ਉਸ ਸਮੇਂ ਭੱਟੀ ਤੇ ਚੰਦੂਮਾਜਰਾ ਦੋਵਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ’ਤੇ ਉਸ ਸਮੇਂ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ ਜਿੱਤੇ ਸਨ। ਇਸ ਤੋਂ ਬਾਅਦ ਭੱਟੀ ਇੱਕ ਵਾਰ ਫੇਰ ਸ਼ੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ ਅਤੇ 2017 ’ਚ ਸ਼ੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੇ ਸਨ ਅਤੇ ਹਾਰ ਗਏ ਸੀ ਅਤੇ ਦੂਜੀ ਵਾਰ ਫਿਰ ਤੋਂ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ ਨੇ ਆਪਣੀ ਜਿੱਤ ਦਰਜ ਕੀਤੀ ਸੀ। ਪਰ ਹੁਣ ਜਿੱਥੇ ਭੱਟੀ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਭਾਜਪਾ ਨੂੰ ਮਜਬੂਤੀ ਮਿਲੀ ਉੱਥੇ ਹੀ ਸ਼ੋਮਣੀ ਅਕਾਲੀ ਦਲ ਨੂੰ ਇਸ ਦਾ ਨੁਕਸਾਨ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ