ਦੀਨਾ ਨਗਰ ‘ਚ ਅੱਤਵਾਦੀ ਹਮਲੇ ਦੀ ਦੂਜੀ ਬਰਸੀ ‘ਤੇ ਵਿਸ਼ੇਸ਼
- ਪਰਿਵਾਰ ਅੰਦਰ ਲੀਡਰਾਂ ਦੇ ਝੂਠੇ ਵਾਅਦਿਆਂ ਨੂੰ ਲੈ ਕੇ ਭਾਰੀ ਰੋਸ
ਸੱਚ ਕਹੂੰ ਨਿਊਜ਼,ਗੁਰਦਾਸਪੁਰ: ਅੱਜ ਦੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ‘ਤੇ ਹੋਏ ਅੱਤਵਾਦੀ ਹਮਲੇ ‘ਚ ਸਭ ਤੋਂ ਪਹਿਲਾਂ ਦਹਿਸ਼ਤਗਰਦਾਂ ਦਾ ਸ਼ਿਕਾਰ ਬਣੇ ਕਮਲਜੀਤ ਮਠਾੜੂ ਦੇ ਜ਼ਖ਼ਮ ਦੋ ਸਾਲਾਂ ਬਾਅਦ ਵੀ ਤਾਜ਼ੇ ਹਨ ਅਤੇ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ। ਇਸ ਹਮਲੇ ਵਿੱਚ ਗੋਲੀਆਂ ਵੱਜਣ ਕਾਰਨ ਉਸਦੀਆਂ ਦੋਵੇਂ ਬਾਹਾਂ ਨਕਾਰਾ ਹੋ ਚੁੱਕੀਆਂ ਹਨ।
ਖੱਬੀ ਬਾਂਹ ਇਲਾਜ ਦੌਰਾਨ ਕੱਟੀ ਜਾ ਚੁੱਕੀ ਹੈ ਜਦਕਿ ਸੱਜਾ ਹੱਥ 85 ਫ਼ੀਸਦੀ ਨਕਾਰਾ ਹੋ ਚੁੱਕਾ ਹੈ, ਜਿਸ ਕਾਰਨ ਉਹ ਕੋਈ ਕੰਮ ਕਾਰ ਨਹੀਂ ਕਰ ਸਕਦਾ ਅਤੇ ਉਸਦਾ ਢਾਬੇ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕਾ ਹੈ। ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ 23 ਸਾਲਾ ਮੰਦਬੁੱਧੀ ਪੁੱਤਰ ਹੈ ਜਦਕਿ ਧੀ ਪ੍ਰਾਈਵੇਟ ਨੌਕਰੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ।
ਕਮਲਜੀਤ ਅਨੁਸਾਰ ਉਸਨੂੰ ਪੰਜਾਬ ਸਰਕਾਰ ਵੱਲੋਂ ਹੋਰਨਾਂ ਜ਼ਖ਼ਮੀਆਂ ਵਾਂਗ 3 ਲੱਖ ਰੁਪਏ ਤਾਂ ਮਿਲੇ ਸਨ ਪਰ ਅੰਮ੍ਰਿਤਸਰ ਦੇ ਹਸਪਤਾਲਾਂ ‘ਚ ਲੰਮੇ ਇਲਾਜ ਦੌਰਾਨ ਸਾਰੇ ਪੈਸੇ ਖ਼ਰਚੇ ਗਏ। ਜਿਸ ਕਾਰਨ ਘਰ ਦਾ ਗੁਜ਼ਾਰਾ ਪਿਛਲੇ ਦੋ ਸਾਲਾਂ ਤੋਂ ਰਿਸ਼ਤੇਦਾਰਾਂ ਦੀ ਮੇਹਰਬਾਨੀ ਅਤੇ ਧੀ ਦੇ ਸਹਾਰੇ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ।
ਗੋਲੀਆਂ ਵੱਜਣ ਕਾਰਨ ਨਕਾਰਾ ਹੋਏ ਸਰੀਰ ਨੇ ਨਰਕ ਬਣਾਈ ਜ਼ਿੰਦਗੀ
ਉਸਨੇ ਕਿਹਾ ਕਿ ਦੋਨੋਂ ਹੱਥ ਨਕਾਰਾ ਹੋਣ ਤੋਂ ਬਾਅਦ ਉਸਨੇ ਕਈ ਆਗੂਆਂ ਅਤੇ ਵੱਖ-ਵੱਖ ਸਮਿਆਂ ‘ਤੇ ਤਾਇਨਾਤ ਰਹੇ ਡਿਪਟੀ ਕਮਿਸ਼ਨਰਾਂ ਨੂੰ ਉਸਦੀ ਪੜੀ ਲਿਖੀ ਧੀ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਪਰ ਸਿਵਾਏ ਖੱਜਲ-ਖੁਆਰੀ ਦੇ ਕੁਝ ਵੀ ਹੱਥ ਨਾ ਲੱਗਿਆ। ਉਸਨੇ ਕਿਹਾ ਕਿ ਹਮਲੇ ਦੇ ਹੋਰਨਾਂ ਜ਼ਖ਼ਮੀਆਂ ਨਾਲੋਂ ਉਸਦੇ ਹਾਲਾਤ ਬਹੁਤ ਵੱਖਰੇ ਹਨ, ਕਿਉਂਕਿ ਕੋਈ ਵੀ ਜ਼ਖ਼ਮੀ ਅੰਗ ਪੱਖੋਂ ਨਕਾਰਾ ਨਹੀਂ ਹੋਇਆ ਅਤੇ ਇਲਾਜ ਤੋਂ ਬਾਅਦ ਉਹ ਲੋਕ ਆਮ ਜੀਵਨ ਬਤੀਤ ਕਰ ਰਹੇ ਹਨ ਜਦਕਿ ਅਤਿਵਾਦੀ ਹਮਲੇ ਨੇ ਉਸਦੀ ਜ਼ਿੰਦਗੀ ਨਰਕ ਬਣਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ 27 ਜੁਲਾਈ 2015 ਨੂੰ ਸਵੇਰੇ ਤੜਕਸਾਰ ਸ਼ਹਿਰ ‘ਚ ਦਾਖ਼ਲ ਹੋਏ ਤਿੰਨ ਅੱਤਵਾਦੀਆਂ ਨੇ ਸਭ ਤੋਂ ਪਹਿਲਾਂ ਕਮਲਜੀਤ ਨੂੰ ਨਿਸ਼ਾਨਾ ਬਣਾਉਂਦਿਆਂ ਉਸਦੇ ਤਿੰਨ ਗੋਲੀਆਂ ਮਾਰੀਆਂ ਅਤੇ ਕਾਰ ਖੋਹ ਕੇ ਥਾਣੇ ਵੱਲ ਨੂੰ ਚਲੇ ਗਏ। ਉਸ ਵੇਲੇ ਦਹਿਸ਼ਤਗਰਦ ਉਸਨੂੰ ਮਰਿਆ ਹੋਇਆ ਸਮਝ ਕੇ ਛੱਡ ਗਏ ਸਨ ਜਦਕਿ ਉਹ ਗੰਭੀਰ ਜ਼ਖ਼ਮੀ ਹੋਇਆ ਸੀ।
ਇਸ ਉਪਰੰਤ ਉਸਦਾ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ‘ਚ ਕਈ ਮਹੀਨੇ ਇਲਾਜ ਚੱਲਿਆ ਅਤੇ ਖੱਬੀ ਬਾਂਹ ਵਿੱਚ ਗੋਲੀਆਂ ਕਾਰਨ ਇਨਫੈਕਸ਼ਨ ਵੱਧਣ ‘ਤੇ ਡਾਕਟਰਾਂ ਉਸਦੀ ਬਾਂਹ ਕੱਟ ਦਿੱਤੀ ਜਦਕਿ ਲੰਮੇ ਇਲਾਜ ਦੇ ਬਾਵਜੂਦ ਸੱਜਾ ਹੱਥ ਕੰਮ ਕਰਨ ਦੇ ਕਾਬਿਲ ਨਾ ਬਣ ਸਕਿਆ।
ਕਮਲਜੀਤ ਮਠਾਰੂ ਨੇ ਦੱਸਿਆ ਕਿ ਅੰਮ੍ਰਿਤਸਰ ‘ਚ ਇਲਾਜ ਦੌਰਾਨ ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਸਰੀਰਕ ਤੇ ਘਰੇਲੂ ਹਾਲਤ ਨੂੰ ਦੇਖਦਿਆਂ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਸੀ ਅਤੇ ਬਾਅਦ ਵਿੱਚ ਉਨਾਂ ਦੇ ਭਰਾ ਚਰਨਜੀਤ ਸਿੰਘ ਮਠਾਰੂ ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਬੀ.ਟੈੱਕ ਪਾਸ ਧੀ ਸੋਨੀ ਮਠਾਰੂ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਸੀ। ਪਰ ਦੋਵਾਂ ਬਾਦਲਾਂ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਨੌਕਰੀ ਨਹੀਂ ਦਿੱਤੀ ਗਈ।
ਪਰਿਵਾਰ ਨੂੰ ਨਵੀਂ ਸਰਕਾਰ ਤੋਂ ਦਿਨ ਫਿਰਨ ਦੀ ਆਸ
ਕਮਲਜੀਤ ਨੇ ਕਿਹਾ ਕਿ ਪਿਛਲੀ ਸਰਕਾਰ ਤੋਂ ਲਾਰੇ ਮਿਲਣ ਤੋਂ ਬਾਅਦ ਹੁਣ ਉਸਦੇ ਪਰਿਵਾਰ ਨੂੰ ਪੰਜਾਬ ਦੀ ਨਵੀਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਬਹੁਤ ਉਮੀਦਾਂ ਹਨ, ਕਿ ਸ਼ਾਇਦ ਉਹ ਉਸਦੀ ਖ਼ਸਤਾ ਸਰੀਰਕ ਤੇ ਘਰੇਲੂ ਹਾਲਤ ਨੂੰ ਦੇਖਦਿਆਂ ਉਸਦੀ ਧੀ ਨੂੰ ਸਰਕਾਰੀ ਨੌਕਰੀ ਦੇਵੇਗੀ। ਉਸਨੇ ਦੀਨਾਨਗਰ ਦੀ ਵਿਧਾਇਕਾ ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਉਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਬਾਦਲਾਂ ਦੇ ਵਾਅਦੇ ਨਾ ਹੋਏ ਵਫ਼ਾ
ਕਮਲਜੀਤ ਮਠਾਰੂ ਨੇ ਦੱਸਿਆ ਕਿ ਅੰਮ੍ਰਿਤਸਰ ‘ਚ ਇਲਾਜ ਦੌਰਾਨ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਸਰੀਰਕ ਤੇ ਘਰੇਲੂ ਹਾਲਤ ਨੂੰ ਦੇਖਦਿਆਂ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੇ ਭਰਾ ਚਰਨਜੀਤ ਸਿੰਘ ਮਠਾੜੂ ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਬੀ.ਟੈੱਕ ਪਾਸ ਧੀ ਸੋਨੀ ਮਠਾੜੂ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਸੀ। ਪਰ ਦੋਵਾਂ ਬਾਦਲਾਂ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਨੌਕਰੀ ਨਹੀਂ ਦਿੱਤੀ ਗਈ।
ਪਰਿਵਾਰ ਨੂੰ ਨਵੀਂ ਸਰਕਾਰ ਤੋਂ ਦਿਨ ਫਿਰਨ ਦੀ ਆਸ
ਕਮਲਜੀਤ ਨੇ ਕਿਹਾ ਕਿ ਪਿਛਲੀ ਸਰਕਾਰ ਤੋਂ ਲਾਰੇ ਮਿਲਣ ਤੋਂ ਬਾਅਦ ਹੁਣ ਉਸਦੇ ਪਰਿਵਾਰ ਨੂੰ ਪੰਜਾਬ ਦੀ ਨਵੀਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਬਹੁਤ ਉਮੀਦਾਂ ਹਨ, ਕਿ ਸ਼ਾਇਦ ਉਹ ਉਸਦੀ ਖ਼ਸਤਾ ਸਰੀਰਕ ਤੇ ਘਰੇਲੂ ਹਾਲਤ ਨੂੰ ਦੇਖਦਿਆਂ ਉਸਦੀ ਧੀ ਨੂੰ ਸਰਕਾਰੀ ਨੌਕਰੀ ਦੇਵੇਗੀ। ਉਸਨੇ ਦੀਨਾਨਗਰ ਦੀ ਵਿਧਾਇਕਾ ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਉਨ੍ਹਾਂ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।