Kamala Harris: ਕਮਲਾ ਹੈਰਿਸ ਦਾ ਕਮਾਲ, ਬਣੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ

Kamala Harris
Kamala Harris: ਕਮਲਾ ਹੈਰਿਸ ਦਾ ਕਮਾਲ, ਬਣੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ

ਇਸ ਜਗ੍ਹਾ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ | Kamala Harris

Kamala Harris: ਵਾਸ਼ਿੰਗਟਨ (ਏਜੰਸੀ)। ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕੀ ਚੋਣਾਂ ’ਚ ਡੋਨਾਲਡ ਟਰੰਪ ਖਿਲਾਫ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੋਵੇਗੀ। 1 ਅਗਸਤ ਤੋਂ ਸ਼ੁਰੂ ਹੋ ਰਹੀਆਂ ਚੋਣਾਂ ਦੇ 28 ਘੰਟਿਆਂ ਦੇ ਅੰਦਰ ਹੀ ਉਨ੍ਹਾਂ ਨੂੰ ਪਾਰਟੀ ਦੇ 2350 ਤੋਂ ਜ਼ਿਆਦਾ ਡੈਲੀਗੇਟਾਂ ਦਾ ਸਮਰਥਨ ਮਿਲ ਗਿਆ ਹੈ। ਇਸ ਨਾਲ ਉਨ੍ਹਾਂ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ 6 ਅਗਸਤ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਕਮਲਾ ਨੂੰ ਚੋਣਾਂ ਦੇ ਅੰਤ ਤੱਕ ਪਾਰਟੀ ਦੇ 99 ਫੀਸਦੀ ਭਾਵ 3923 ਡੈਲੀਗੇਟਾਂ ਦਾ ਸਮਰਥਨ ਮਿਲਣ ਦੀ ਉਮੀਦ ਹੈ। ਕਮਲਾ ਅਮਰੀਕਾ ਦੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਵਾਲੀ ਪਹਿਲੀ ਭਾਰਤੀ ਮਹਿਲਾ ਹੋਵੇਗੀ। ਸ਼ੁੱਕਰਵਾਰ ਨੂੰ ਬਹੁਮਤ ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ, ‘ਮੈਂ ਸਨਮਾਨਿਤ ਹਾਂ। ਮੈਂ ਅਗਲੇ ਹਫਤੇ ਅਧਿਕਾਰਤ ਤੌਰ ’ਤੇ ਨਾਮਜਦਗੀ ਸਵੀਕਾਰ ਕਰਾਂਗੀ।’

Read This : ਭਾਰਤੀ ਮੂਲ ਦੀ ਕਮਲਾ ਹੈਰੀਸ ਅਮਰੀਕਾ ਦੀ ਉਪ ਰਾਸ਼ਟਰਪਤੀ ਦੀ ਉਮੀਦਵਾਰ ਐਲਾਨੀ

ਬਿਡੇਨ ਦੀ ਵਾਪਸੀ ਦੇ 24 ਘੰਟਿਆਂ ਦੇ ਅੰਦਰ ਕਮਲਾ ਨੂੰ ਮਿਲਿਆ ਸੀ ਸਮਰਥਨ

ਅਮਰੀਕੀ ਰਾਸ਼ਟਰਪਤੀ ਬਿਡੇਨ ਨੇ 21 ਜੁਲਾਈ ਨੂੰ ਰਾਸ਼ਟਰਪਤੀ ਚੋਣ ਤੋਂ ਹਟਣ ਦਾ ਐਲਾਨ ਕੀਤਾ ਸੀ। ਫਿਰ ਉਨ੍ਹਾਂ ਨੇ ਕਮਲਾ ਹੈਰਿਸ ਦਾ ਨਾਂਅ ਅੱਗੇ ਰੱਖਿਆ। 22 ਜੁਲਾਈ ਨੂੰ, ਬਿਡੇਨ ਦੇ ਵਾਪਸੀ ਦੇ ਅਗਲੇ ਹੀ ਦਿਨ, ਕਮਲਾ ਨੇ ਡੈਮੋਕ੍ਰੇਟਿਕ ਪਾਰਟੀ ਤੋਂ ਨਾਮਜਦਗੀ ਲਈ ਬਹੁਮਤ ਹਾਸਲ ਕਰ ਲਿਆ। ਇਸ ਤੋਂ ਬਾਅਦ 26 ਜੁਲਾਈ ਨੂੰ ਉਨ੍ਹਾਂ ਨੇ ਨਾਮਜਦਗੀ ਫਾਰਮ ਭਰ ਕੇ ਆਪਣੀ ਉਮੀਦਵਾਰੀ ਦਾ ਅਧਿਕਾਰਤ ਐਲਾਨ ਕੀਤਾ। ਬਿਡੇਨ ਦੀ ਦੌੜ ਤੋਂ ਹਟਣ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਨੇ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਇਨ੍ਹਾਂ ’ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਤੇ ਬਿਲ ਤੇ ਹਿਲੇਰੀ ਕਲਿੰਟਨ ਸ਼ਾਮਲ ਹਨ। Kamala Harris