ਨਬਾਲਿਗ ਧੀਆਂ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਕਲਯੁਗੀ ਪਿਤਾ ਗ੍ਰਿਫ਼ਤਾਰ

Bus Stand Mansa

ਪਾਣੀ ਸਿਰੋਂ ਲੰਘਦਾ ਦੇਖ ਖੋਲਣਾ ਪਿਆ ਮੂੰਹ, ਨਹੀਂ ਹੋ ਰਿਹਾ ਸੀ ਬਰਦਾਸਤ : ਪੀੜਤ | Crime

ਲੁਧਿਆਣਾ (ਜਸਵੀਰ ਸਿੰਘ ਗਹਿਲ)। ਨਬਾਲਿਗ ਧੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਥਾਣਾ ਸਦਰ ਦੀ ਪੁਲਿਸ ਨੇ ਕਲਯੁਗੀ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਧੀਆਂ ਦਾ ਦੋਸ਼ ਹੈ ਕਿ ਉਨਾਂ ਦੇ ਪਿਤਾ ਵੱਲੋਂ ਉਨਾਂ ਨਾਲ ਕੀਤੀਆਂ ਜਾ ਰਹੀਆਂ ਹਰਕਤਾਂ ਹੁਣ ਬਰਦਾਸਤ ਤੋਂ ਬਾਹਰ ਹੋ ਗਈਆਂ ਸਨ, ਜਿਸ ਕਰਕੇ ਉਨਾਂ ਨੂੰ ਪੁਲਿਸ ਕੋਲ ਆਪਣਾਂ ਮੂੰਹ ਖੋਲਣਾ ਪਿਆ। (Crime)

ਜਾਂਚ ਅਧਿਕਾਰੀ ਏ.ਐਸ.ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਇੱਕ 17 ਸਾਲਾ ਨਬਾਲਗਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੇ ਸ਼ਰਾਬੀ ਪਿਤਾ ਸ਼ਰਾਬ ਪੀਣ ਦਾ ਆਦੀ ਹੈ। ਜਿਸ ਨੇ ਉਸ ਸਮੇਤ ਉਸਦੀ ਭੈਣ ਨਾਲ ਕਈ ਵਾਰ ਅਸ਼ਲੀਲ ਹਰਕਤਾਂ ਕੀਤੀਆਂ। ਉਨਾਂ ਅੱਗੇ ਦੱਸਿਆ ਕਿ ਪਿਤਾ ਦੀਆਂ ਵਾਰ ਵਾਰ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਨਾਂ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ।

ਇਹ ਵੀ ਪੜ੍ਹੋ : Cyber Crime: ਮੁਫਤ ਦੀ ਥਾਲੀ, 90000 ’ਚ ਪਈ

ਜਾਂਚ ਅਧਿਕਾਰੀ ਮੁਤਾਬਕ ਪੀੜਤ ਨਬਾਲਿਗ ਲੜਕੀਆਂ ਨੇ ਲਿਖ਼ਤੀ ਰੂਪ ’ਚ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨਾਂ ਦਾ ਪਿਤਾ ਉਨਾਂ ਨਾਲ ਅਜਿਹੀਆਂ ਹਰਕਤਾਂ ਕਰਦਾ ਹੈ ਜੋ ਬਰਦਾਸਤ ਤੋਂ ਬਾਹਰ ਸਨ। ਇਸ ਲਈ ਉਨਾਂ ਪਾਣੀ ਸਿਰੋਂ ਲੰਘਦਾ ਦੇਖ ਪੁਲਿਸ ਦੇ ਧਿਆਨ ’ਚ ਲਿਆਂਦਾ ਤੇ ਕਾਰਵਾਈ ਦੀ ਮੰਗ ਕੀਤੀ ਹੈ। ਤਫ਼ਤੀਸੀ ਅਫ਼ਸਰ ਕੁਲਬੀਰ ਸਿੰਘ ਮੁਤਾਬਕ ਪੁਲਿਸ ਨੇ ਧੀਆਂ ਦੀ ਸ਼ਿਕਾਇਤ ’ਤੇ ਉਕਤ ਵਿਅਕਤੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ਼ ਕਰਦਿਆਂ ਕਾਰਵਾਈ ਆਰੰਭ ਦਿੱਤੀ ਹੈ।

LEAVE A REPLY

Please enter your comment!
Please enter your name here