ਟਾੱਪ-10 ‘ਚ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਸਰਸਾ | ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਜ਼ਿਲ੍ਹਾ ਕੈੱਥਲ ਦੀ ਸਾਧ-ਸੰਗਤ ਨੇ 181847 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਕਿ ਜਦੋਂਕਿ ਹਰਿਆਣਾ ਦੇ ਹੀ ਜ਼ਿਲ੍ਹਾ ਸਰਸਾ ਦੀ ਸਾਧ-ਸੰਗਤ ਨੇ 59319 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਤੀਜੇ ਸਥਾਨ ‘ਤੇ ਪੰਜਾਬ ਸਟੇਟ ਦੇ ਜ਼ਿਲ੍ਹਾ ਮੋਗਾ ਨੇ 51548 ਘੰਟੇ ਸਿਮਰਨ ਕਰਕੇ ਤੀਜੇ ਸਥਾਨ ‘ਤੇ ਜਗ੍ਹਾ ਬਣਾਈ ਹੈ ਟਾਪ-10 ਦੀ ਗੱਲ ਕਰੀਏ ਤਾਂ ਹਰਿਆਣਾ ਦੇ 6 ਬਲਾਕਾਂ ਤੇ ਪੰਜਾਬ ਦੇ 4 ਬਲਾਕਾਂ ਨੇ ਜਗ੍ਹਾ ਬਣਾਈ ਹੈ ਪੂਰੇ ਦੇਸ਼ ‘ਚ ਇਸ ਵਾਰ 365 ਬਲਾਕਾਂ ਦੇ 213905 ਸੇਵਾਦਾਰਾਂ ਨੇ 1529168 ਘੰਟੇ ਸਿਮਰਨ ਕੀਤਾ ਵਿਦੇਸ਼ਾਂ ‘ਚ ਵੀ ਸਾਧ-ਸੰਗਤ ਵਧ ਚੜ੍ਹ ਕੇ ਸਿਮਰਨ ਪ੍ਰੇਮ ਮੁਕਾਬਲੇ ‘ਚ ਭਾਗ ਲੈ ਰਹੀ ਹੈ ਵਿਦੇਸ਼ਾਂ ‘ਚ ਇਸ ਵਾਰ 178 ਸੇਵਾਦਾਰਾਂ ਨੇ 980 ਘੰਟੇ ਸਿਮਰਨ ਕੀਤਾ, ਜਿਸ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਲਗੇਰੀ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂਧਾਬੀ, ਬਿਜਿੰਗ, ਸਿੰਗਾਪੁਰ, ਨੇਪਾਲ, ਬ੍ਰਿਸਬੇਨ ‘ਚ ਵੱਡੀ ਗਿਣਤੀ ‘ਚ ੇਸੇਵਾਦਾਰਾਂ ਨੇ ਸਿਮਰਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।