ਐੱਸਐੱਸਪੀ ਦਫ਼ਤਰ ਤੋਂ ਥੋੜੀ ਦੂਰ ਹੋਈ ਵਾਰਦਾਤ
- ਮਾਮਲਾ ਆਪਸੀ ਰੰਜਿਸ਼ ਦਾ, ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜਲਦ ਹੀ ਕਾਬੂ ਕਰ ਲ਼ਿਆ ਜਾਵੇਗਾ : ਐੱਸਐੱਸਪੀ
Murder: (ਜਸਵੰਤ ਰਾਏ) ਜਗਰਓਂ। ਸਥਾਨਕ ਐੱਸਐੱਸਪੀ ਦਫ਼ਤਰ ਤੋਂ ਥੋੜੀ ਦੂਰੀ ’ਤੇ ਡਾ. ਹਰੀ ਸਿੰਘ ਰੋਡ ਵਿਖੇ ਅੱਜ ਚਿੱਟੇ ਦਿਨ ਹੀ ਇੱਕ ਕਬੱਡੀ ਖਿਡਾਰੀ ਦਾ ਕਤਲ ਕਰਕੇ ਕੁਝ ਅਣਪਛਾਤੇ ਗੱਡੀ ਵਿੱਚ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ’ਚ ਹਮਲਾ ਕਰਨ ਵਾਲਿਆਂ ਦੀ ਪਛਾਣ ਕਰ ਲਈ ਹੈ ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Roadways News: ਪੰਜਾਬ ਰੋਡਵੇਜ਼ ’ਚ ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਖਬਰ
ਜਾਣਕਾਰੀ ਅਨੁਸਾਰ ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਦਾ 25 ਸਾਲਾ ਨੌਜਵਾਨ ਨਾਮੀ ਕਬੱਡੀ ਖਿਡਾਰੀ ਤੇਜ਼ਪਾਲ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਹਰੀ ਸਿੰਘ ਰੋਡ ਵਿਖੇ ਕਿਸੇ ਕੰਮ ਲਈ ਆਇਆ ਸੀ, ਜਿੱਥੇ ਉਸ ਦਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿੰਡ ਰੂੰਮੀ ਦੇ ਨੌਜਵਾਨਾਂ ਨਾਲ ਟਾਕਰਾ ਹੋ ਗਿਆ। ਜਿੰਨ੍ਹਾਂ ਨਾਲ ਉਸ ਦੇ ਸਾਥੀਆਂ ਨਾਲ ਹੱਥੋਪਾਈ ਕਰਦਿਆਂ ਨੌਜਵਾਨਾਂ ’ਚੋਂ ਇੱਕ ਨੇ ਤੇਜਪਾਲ ਦੀ ਛਾਤੀ ਕੋਲ ਰਿਵਾਲਵਰ ਤਾਣਦਿਆਂ ਗੋਲੀ ਮਾਰ ਦਿੱਤੀ। ਖੂਨ ਨਾਲ ਲੱਥਪੱਥ ਖਿਡਾਰੀ ਤੇਜਪਾਲ ਨੂੰ ਉਸ ਦੇ ਸਾਥੀ ਗੱਡੀ ਵਿੱਚ ਪਾ ਕੇ ਜਗਰਾਉਂ ਸਿਵਲ ਹਸਪਤਾਲ ਲੈ ਕੇ ਪੁੱਜੇ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਜਗਰਾਓਂ ਥਾਣਾ ਸਿਟੀ ਅਤੇ ਸੀਆਈਏ ਸਟਾਫ ਦੀ ਪੁਲਿਸ ਟੀਮਾਂ ਸਮੇਤ ਅਧਿਕਾਰੀਆਂ ਦੇ ਪੁੱਜੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਮ੍ਰਿਤਕ ਤੇਜਪਾਲ ਸਿੰਘ ਦੇ ਕਾਤਲਾਂ ਹਨੀ ਅਤੇ ਕਾਲਾ ਰੂੰਮੀ ਦੀ ਪਛਾਣ ਕਰ ਲਈ ਗਈ ਜਿੰਨ੍ਹਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।















