ਸਾਡੇ ਨਾਲ ਸ਼ਾਮਲ

Follow us

25.1 C
Chandigarh
Thursday, February 19, 2026
More
    Home Breaking News Amloh Kabaddi...

    Amloh Kabaddi Cup: ਗਗਨਦੀਪ ਸਿੰਘ ਚੱਢਾ ਦੀ ਯਾਦ ’ਚ 21 ਫਰਵਰੀ ਨੂੰ ਅਮਲੋਹ ਵਿਖੇ ਹੋਵੇਗਾ ਕਬੱਡੀ ਕੱਪ: ਵਿਧਾਇਕ ਗੈਰੀ ਬੜਿੰਗ

    Amloh Kabaddi Cup
    ਅਮਲੋਹ : ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਜਾਣਕਾਰੀ ਦੇਣ ਸਮੇਂ ਨਾਲ ਸਰਪੰਚ ਜਗਦੀਪ ਜਿੰਮੀ, ਚਮਕੌਰ ਚੌਧਰੀ, ਸਰਪੰਚ ਅਮਨਦੀਪ ਧਰਮਗੜ੍ਹ, ਕੌਂਸਲਰ ਲਵਪ੍ਰੀਤ ਲਵੀ ਅਤੇ ਪ੍ਰਬੰਧਕ। ਤਸਵੀਰ: ਅਨਿਲ ਲੁਟਾਵਾ

    ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਹੋਣਗੇ ਮੁੱਖ ਮਹਿਮਾਨ

    Amloh Kabaddi Cup: (ਅਨਿਲ ਲੁਟਾਵਾ) ਅਮਲੋਹ। ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਮਲੋਹ ਲੜਕੇ ਸਕੂਲ ਦੇ ਗਰਾਊਂਡ ਵਿੱਚ ਹੋਣ ਵਾਲੇ ਗਗਨ ਚੱਢਾ ਕਬੱਡੀ ਕੱਪ ਦੇ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਸਥਾਨਕ ਆਗੂ ਅਤੇ ਕਮੇਟੀ ਮੈਂਬਰ ਵੀ ਮੌਜ਼ੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਦੱਸਿਆ ਕਿ ਇਹ ਕਬੱਡੀ ਕੱਪ ਸਵਰਗਵਾਸੀ ਗਗਨਦੀਪ ਸਿੰਘ ਚੱਢਾ ਦੀ ਯਾਦ ਵਿੱਚ 21 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।

    ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਇਸ ਤਰ੍ਹਾਂ ਦੇ ਟੂਰਨਾਮੈਂਟ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਵਧੀਆ ਮੌਕਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਵਿੱਚ ਆਲ ਓਪਨ ਅੱਠ ਕਲੱਬਾਂ ਦੀਆਂ ਨਾਮਵਰ ਟੀਮਾਂ ਭਾਗ ਲੈਣਗੀਆਂ, ਜੋ ਆਪਣੇ ਜੌਹਰ ਦਿਖਾਉਣਗੀਆਂ। ਇਨਾਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ, ਜਦੋਂਕਿ ਦੂਜੇ ਸਥਾਨ ਵਾਲੀ ਟੀਮ ਨੂੰ ਇੱਕ ਲੱਖ ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੇਸਟ ਜਾਫੀ ਅਤੇ ਬੇਸਟ ਰੇਡਰ ਨੂੰ ਸਵਿਫਟ ਕਾਰਾਂ ਨਾਲ ਨਵਾਜਿਆ ਜਾਵੇਗਾ। ਦਰਸ਼ਕਾਂ ਦੀ ਰੁਚੀ ਵਧਾਉਣ ਲਈ ਦੋ ਸਕੂਟਰੀਆਂ ਦਾ ਲੱਕੀ ਡਰਾਅ ਵੀ ਕੱਢਿਆ ਜਾਵੇਗਾ।

    ਇਹ ਵੀ ਪੜ੍ਹੋ: Punjab News: ਪੰਜਾਬ ਤੋਂ ਪਹਾੜਾਂ ਦੀ ਯਾਤਰਾ ਹੋਈ ਮਹਿੰਗੀ! ਹਿਮਾਚਲ ਸਰਕਾਰ ਵੱਲੋਂ Entry ਫੀਸ ’ਚ ਵਾਧਾ

    ਉਨ੍ਹਾਂ ਹੋਰ ਦੱਸਿਆ ਕਿ ਕਬੱਡੀ ਕੱਪ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ। ਇਸ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹਿਕੇ ਕਬੱਡੀ ਕੱਪ ਦੀ ਸੋਭਾ ਵਧਾਉਣਗੇ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ। ਵਿਧਾਇਕ ਗੈਰੀ ਬੜਿੰਗ ਨੇ ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਕਬੱਡੀ ਕੱਪ ਦਾ ਆਨੰਦ ਲੈਣ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਜਗਦੀਪ ਸਿੰਘ ਜਿੰਮੀ ਲਾਡਪੁਰ, ਚਮਕੌਰ ਚੌਧਰੀ, ਸਰਪੰਚ ਅਮਨਦੀਪ ਸਿੰਘ ਧਰਮਗੜ੍ਹ, ਜੀਵਨ, ਕੌਂਸਲਰ ਲਵਪ੍ਰੀਤ ਸਿੰਘ ਲਵੀ, ਕੌਂਸਲਰ ਜਗਤਾਰ ਸਿੰਘ ਅਤੇ ਹੋਰ ਮੌਜੂਦ ਸਨ। Amloh Kabaddi Cup