ਕੇ.ਸੀ.ਆਰ. ਰਾਓ ਤੇਲੰਗਾਨਾ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ

KCR Rao, second, Chief Minister. Telangana , second, time

ਹੈਦਰਾਬਾਦ ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐਸ) ਦੇ ਮੁੱਖ ਕੇ. ਚੰਦਰਸ਼ੇਖਰ ਰਾਓ ਨੇ ਦੂਜੀ ਵਾਰ ਤੇਲੰਗਾਨਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਪੰਜ ਸੂਬਿਆਂ ਦੇ ਚੋਣ ਨਤੀਜਿਆਂ ‘ਚ ਤੇਲੰਗਾਨਾ ਸੂਬੇ ਦੇ ਨਤੀਜੇ ਵੀ ਸਾਹਮਣੇ ਆਏ, ਜਿਸ ‘ਚ ਟੀਆਰਐਸ ਨੂੰ ਇੱਕਪਾਸੜ ਜਿੱਤ ਮਿਲੀ ਬੁੱਧਵਾਰ ਨੂੰ ਰਾਓ ਨੂੰ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ ਰਾਜਪਾਲ ਈਐਸਐਲ ਨਰਸਿਮ੍ਹਾ ਨੇ ਰਾਜਭਵਨ ‘ਚ 1:34 ਵਜੇ ਰਾਓ ਨੂੰ ਮੁੱਖ ਮੰਤਰੀ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਸੱਤ ਦਸੰਬਰ ਨੂੰ ਹੋਈਆਂ ਚੋਣਾਂ ਦੇ ਨਤੀਜੇ 11 ਦਸੰਬਰ ਆਏ 119 ਵਿਧਾਨ ਸਭਾ ਸੀਟਾਂ ਵਾਲੇ ਤਲੰਗਾਨਾ ਰਾਜ ‘ਚ ਟੀਆਰਐਸ ਨੂੰ 88 ਸੀਟਾਂ ਮਿਲੀਆਂ ਰਾਓ ਵੀ ਗਜਵੇਲ ਵਿਧਾਨ ਸਭਾ ਸੀਟ  ਤੋਂ 58.290 ਵੋਟਾਂ ਦੇ ਅੰਤਰ ਨਾਲ ਜਿੱਤੇ ਹਨ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਟੀਆਰਐਸ ਮੁਖੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਉਂਕਿ ਚੋਣ ਕਮਿਸ਼ਨ ਨੂੰ ਰਾਜਪੱਤਰ ਨੋਟੀਫਿਕੇਸ਼ਨ ਜਾਰੀ ਕਰਨਾ ਹੈ, ਇਸ ਲਈ ਪੂਰਨ ਕੈਬਨਿਟ ਦੇ ਗਠਨ ‘ਚ ਕੁਝ ਦਿਨ ਲੱਗ ਸਕਦੇ ਹਨ