ਜਸਟਿਸ ਯੂਯੂ ਲਲਿਤ ਹੋ ਸਕਦੇ ਹਨ ਦੇਸ਼ ਦੇ ਅਗਲੇ ਚੀਫ਼ ਜਸਟਿਸ ਆਫ਼ ਇੰਡੀਆ

CJI ਰਮਨਾ ਨੇ ਕੇਂਦਰ ਨੂੰ ਕੀਤੀ ਸਿਫ਼ਾਰਿਸ਼

ਨਵੀਂ ਦਿੱਲੀ। ਜਸਟਿਸ ਯੂਯੂ ਲਲਿਤ ਦੇਸ਼ ਦੇ 49ਵੇਂ ਸੀਜੇਆਈ ਬਣ ਸਕਦੇ ਹਨ। ਸੀਜੇਆਈ ਐਨਵੀ ਰਮਨਾ ਨੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਉਨ੍ਹਾਂ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਹੈ। ਚੀਫ਼ ਜਸਟਿਸ ਰਮਨਾ 26 ਅਗਸਤ ਨੂੰ ਸੇਵਾਮੁਕਤ ਹੋ ਜਾਣਗੇ। ਜਸਟਿਸ ਲਲਿਤ 27 ਅਗਸਤ ਨੂੰ ਸੀਜੇਆਈ ਵਜੋਂ ਸਹੁੰ ਚੁੱਕ ਸਕਦੇ ਹਨ। ਹਾਲਾਂਕਿ, ਜਸਟਿਸ ਲਲਿਤ ਵੀ ਸਿਰਫ 74 ਦਿਨਾਂ ਲਈ ਸੀਜੇਆਈ ਬਣ ਜਾਣਗੇ, ਕਿਉਂਕਿ ਉਹ 8 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। ਜਸਟਿਸ ਯੂਯੂ ਲਲਿਤ ‘ਤੀਹਰੇ ਤਲਾਕ’ ਦੀ ਪ੍ਰਥਾ ਨੂੰ ਗੈਰਕਾਨੂੰਨੀ ਬਣਾਉਣ ਸਮੇਤ ਕਈ ਇਤਿਹਾਸਕ ਫੈਸਲਿਆਂ ਦਾ ਹਿੱਸਾ ਰਹੇ ਹਨ।

ਜੇਕਰ ਅਗਲੇ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਜਾਂਦਾ ਹੈ, ਤਾਂ ਉਹ ਦੂਜੇ ਚੀਫ਼ ਜਸਟਿਸ ਹੋਣਗੇ, ਜਿਨ੍ਹਾਂ ਨੂੰ ਬਾਰ ਤੋਂ ਸਿੱਧੇ ਸੁਪਰੀਮ ਕੋਰਟ ਦੇ ਬੈਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਤੋਂ ਪਹਿਲਾਂ ਜਸਟਿਸ ਐੱਸ. ਐਮ. ਸੀਕਰੀ ਮਾਰਚ 1964 ਵਿਚ ਸਿੱਧੇ ਤੌਰ ’ਤੇ ਸੁਪਰੀਮ ਕੋਰਟ ਦੇ ਬੈਂਚ ਵਿਚ ਤਰੱਕੀ ਕਰਨ ਵਾਲੇ ਪਹਿਲੇ ਵਕੀਲ ਸਨ। ਜਨਵਰੀ 1971 ਵਿੱਚ ਉਹ 13ਵੇਂ ਸੀਜੇਆਈ ਬਣੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ