ਲੋਕਾਂ ਨੇ ਪੁਲ ‘ਤੇ ਰੋਸ ਮੁਜ਼ਾਹਰਾ ਕਰਕੇ ਕੀਤੀ ਨਾਅਰੇਬਾਜੀ
ਭੁੱਚੋ ਮੰਡੀ, (ਗੁਰਜੀਤ) ਪਿੰਡ ਭੁੱਚੋ ਕਲਾਂ ਦੀ ਹੱਦ ਤੋਂ ਪਿੰਡ ਕੋਠਾ ਗੁਰੂ ਤੱਕ ਸੀ.ਆਰ.ਐਫ.ਪ੍ਰੋਜੈਕਟ ਅਧੀਨ ਬਣਾਈ ਜਾ ਰਹੀ ਕਰੀਬ 28 ਕਿਲੋਮੀਟਰ ਲੁੱਕ ਵਾਲੀ ਸੜਕ ਵਿੱਚ ਪੂਰੇ ਮਾਪ-ਦੰਡ ਨਾ ਅਪਣਾਏ ਜਾਣ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸੜਕ ‘ਤੇ ਪਿੰਡ ਭੁੱਚੋ ਕੈਂਚੀਆਂ ਦੇ ਨਜ਼ਦੀਕ ਬੀਤੀ ਸ਼ਾਮ ਬੁਰਜ ਕਾਹਨ ਸਿੰਘ ਵਾਲਾ ਮਾਈਨਰ ਦੇ ਉਪਰ ਬਣਾਇਆ ਪੁਲ ਕੁਝ ਘੰਟਿਆਂ ਬਾਅਦ ਹੀ ਟੁੱਟ ਗਿਆ। ਹਾਸਲ ਹੋਏ ਵੇਰਵਿਆਂ ਅਨੁਸਾਰ ਇਸ ਪੁਲ ਤੋਂ ਇੱਕ ਬੱਜਰੀ ਦਾ ਭਰਿਆ ਟਰੱਕ ਲੰਘ ਰਿਹਾ ਸੀ ਜੋ ਪੁਲ ਦੀ ਸਲੈਬ ਟੁੱਟ ਜਾਣ ਨਾਲ ਪੁੱਲ ‘ਚ ਧੱਸ ਗਿਆ ਪਰ ਟਰੱਕ ਪਲਟਣ ਤੋਂ ਬਚਾਅ ਹੋ ਗਿਆ ਇਸ ਦਾ ਪਤਾ ਲੱਗਣ ‘ਤੇ ਮੌਕੇ ‘ਤੇ ਲੋਕ ਇੱਕਠੇ ਹੋ ਗਏ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮਿਲ ਕੇ ਸੜਕ ‘ਤੇ ਰੋਸ ਮੁਜ਼ਾਹਰਾ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ।
ਲੋਕਾਂ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਭ੍ਰਿਸ਼ਟਾਚਾਰ ਰੋਕਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਭ੍ਰਿਸ਼ਟਾਚਾਰ ‘ਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਜਿਸ ਦਾ ਸਬੂਤ ਇਹ ਟੁੱਟਿਆ ਪੁੱਲ ਹੈ ਕਿਉਂਕਿ ਇਸ ਪੁਲ ਨੂੰ ਬਣਾਉਣ ਸਮੇਂ ਇਸ ‘ਤੇ ਸਹੀ ਢੰਗ ਨਾਲ ਮਟਰੀਅਲ ਨਹੀਂ ਲਗਾਇਆ ਗਿਆ ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਸੜਕ ਬਨਾਉਣ ਸਮੇਂ ਸੰਬੰਧਿਤ ਵਿਭਾਗ ਦੀ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਆਇਆ ਅਤੇ ਨਾ ਹੀ ਇਸ ਦੀ ਜਾਂਚ ਕੀਤੀ ਗਈ ਆਪ ਦੇ ਆਗੂ ਰੇਸ਼ਮ ਸਿੰਘ, ਸੁਖਮੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ,ਚੇਤ ਸਿੰਘ , ਗੁਰਜੀਤ ਸਿੰਘ, ਰੇਸ਼ਮ ਸਿੰਘ, ਇਕਬਾਲ ਸਿੰਘ, ਯਾਦਵਿੰਦਰ ਸਿੰਘ , ਰਾਜਾ ਸਿੰਘ, ਸੁਖਪਾਲ ਸਿੰਘ, ਬਲਵੀਰ ਸਿੰਘ ਭੁੱਲਰ, ਜਗਤਾਰ ਸਿੰਘ, ਰਾਜਵਿੰਦਰ ਸਿੰਘ, ਬਲਦੇਵ ਸਿੰਘ, ਅਜੈਬ ਸਿੰਘ, ਜੀਤਾ ਸਿੰਘ, ਚੇਤ ਸਿੰਘ ਗੁਰਜੀਤ ਸਿੰਘ, ਰੇਸ਼ਮ ਸਿੰਘ, ਯਾਦਵਿੰਦਰ ਸਿੰਘ, ਰਾਜਾ ਸਿੰਘ, ਸੁਖਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੋਠਾ ਗੁਰੂ ਤੱਕ ਕਰੋੜਾਂ ਦੀ ਲਾਗਤ ਨਾਲ ਬਣਾਈ ਜਾ ਰਹੀ ਇਸ ਸੜਕ ਵਿੱਚ ਵੱਡੀ ਪੱਧਰ ‘ਤੇ ਹੋਈਆਂ ਬੇਨਿਯਮੀਆ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਪੁਲ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਇਸ ਮੌਕੇ ਸੜਕ ਵਿਭਾਗ ਦੇ ਪੁੱਜੇ ਅਧਿਕਾਰੀਆਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਪੁੱਲ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ ਅਧਿਕਾਰੀਆਂ ਦੇ ਇਸ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ
ਸਲੈਬ ਗਿੱਲੀ ਹੋਣ ਕਾਰਨ ਪੁੱਲ ਟੁੱਟ ਗਿਆ : ਐਸ.ਡੀ.ਓ.
ਸੜਕ ਵਿਭਾਗ ਦੇ ਐਸ.ਡੀ.ਓ. ਇੰਜੀ. ਵਿਸ਼ਾਲ ਗਰਗ ਦਾ ਕਹਿਣਾ ਸੀ ਕਿ ਪੁਲ ‘ਤੇ ਪਾਈ ਗਈ ਸਲੈਬ ਗਿੱਲੀ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿਉਂਕਿ ਗਿੱਲੀ ਸਲੈਬ ‘ਤੇ ਟਰੱਕ ਚੜ੍ਹਾਉਣ ਨਾਲ ਪੁਲ ਟੁੱਟ ਗਿਆ ਜਿਸ ਨੂੰ ਦੁਬਾਰਾ ਬਣਾਇਆ ਜਾਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।