ਪੁਲਿਸ ਤੋਂ ਬਚਣ ਲਈ ਫਿਲਮੀ ਸਟਾਈਲ ’ਚ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਮੌਕੇ ’ਤੇ ਹੀ ਹੋਈ ਮੌਤ

Crime

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ‘ਚ ਕਤਲ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ‘ਚ ਫਰਾਰ ਹੋਏ ਵਿਅਕਤੀ ਨੇ ਫਿਲਮੀ ਸਟਾਈਲ ’ਚ  ਪੁਲਿਸ ਤੋਂ ਬਚਣ ਦੀ ਕੋਸ਼ਿਸ਼ ‘ਚ ਦੋ ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਦਿੱਤੀ। (Crime) ਜਿਵੇਂ ਹੀ ਉਸ ਨੇ ਛਾਲ ਮਾਰੀ ਉਸ ਦਾ ਸਿਰ ਹੇਠਾਂ ਪਏ ਪੱਥਰ ’ਤੇ ਜਾ ਵੱਜਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਉਸ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਟੀਮ ਪੁਰਾਣੇ ਪੁਲ ਅਤੇ ਮੰਦਰ ਨੇੜੇ ਹੋਟਲ ਦੀ ਜਾਂਚ ਕਰ ਰਹੀ ਸੀ ਤਾਂ ਦੋਸ਼ੀ ਅਭਿਸ਼ੇਕ ਨੂੰ ਪੁਲ ਦੇ ਕੋਲ ਅਗਰਵਾਲ ਦੇ ਜਿਮ ‘ਚੋਂ ਬਾਹਰ ਆਉਂਦਾ ਦੇਖਿਆ ਗਿਆ। ਪੁਲਿਸ ਨੇ ਘੇਰਾਬੰਦੀ ਕਰਕੇ ਅਭਿਸ਼ੇਕ ਨੂੰ ਫੜ ਲਿਆ। ਜਿਮ ਦੀ ਦੂਜੀ ਮੰਜ਼ਿਲ ‘ਤੇ ਖੜ੍ਹੇ ਮੋਹਿਤ ਅਤੇ ਇਕ ਹੋਰ ਨਾਬਾਲਗ ਦੋਸ਼ੀ ਨੇ ਪੁਲਿਸ ਨੂੰ ਦੇਖਿਆ ਤਾਂ ਉਹ ਭੱਜਣ ਲੱਗੇ। ਮੋਹਿਤ ਨੂੰ ਲੱਗਾ ਕਿ ਜੇਕਰ ਉਹ ਪੌੜੀਆਂ ਤੋਂ ਹੇਠਾਂ ਉਤਰੇਗਾ ਤਾਂ ਪੁਲਿਸ ਉਸ ਨੂੰ ਫੜ ਲਵੇਗੀ, ਇਸ ਲਈ ਉਸ ਨੇ ਦੂਜੀ ਮੰਜ਼ਿਲ ਤੋਂ ਹੀ ਛਾਲ ਮਾਰ ਦਿੱਤੀ।

ਪੁਲਿਸ ਨੇ ਦੱਸਿਆ ਕਿ ਖੁਫੀਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਿੰਨੋਂ ਪਿਛਲੇ ਇਕ ਹਫਤੇ ਤੋਂ ਓਮਕਾਰੇਸ਼ਵਰ ‘ਚ ਲੁਕੇ ਹੋਏ ਸਨ। ਇੱਥੇ ਉਹ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਦਿੱਲੀ ਪੁਲਿਸ ਦੀ ਟੀਮ ਮੰਧਾਤਾ ਥਾਣੇ ਦੇ ਟੀਆਈ ਬਲਜੀਤ ਸਿੰਘ ਦੇ ਨਾਲ ਪੁਰਾਣੇ ਪੁਲ ਨੇੜੇ ਓਮਕਾਰੇਸ਼ਵਰ ਮੰਦਿਰ ਪਹੁੰਚੀ। ਮੋਹਿਤ ਠਾਕੁਰ, ਸ਼ਾਹਦਰਾ (ਦਿੱਲੀ) ਦੇ ਰਹਿਣ ਵਾਲੇ ਅਭਿਸ਼ੇਕ ਢਕੋਲੀਆ ਅਤੇ ਦਿੱਲੀ ‘ਚ ਕਤਲ ਕਰਨ ਤੋਂ ਬਾਅਦ ਫਰਾਰ ਹੋਏ 15 ਸਾਲਾ ਨਾਬਾਲਗ ਲੜਕੇ ਦਾ ਟਿਕਾਣਾ ਓਮਕਾਰੇਸ਼ਵਰ ‘ਚ ਮਿਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here