ਹਰਿਆਣਾ ’ਚ ਮਾਂ ਦੇ ਝਿੜਕਣ ’ਤੇ 15ਵੀਂ ਮੰਜ਼ਿਲ ਤੋਂ ਮਾਰੀ ਛਾਲ, ਦਰਦਨਾਕ ਮੌਤ

Haryana

ਫਰੀਦਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਫਰੀਦਾਬਾਦ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਆਈਐਮਡੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਆਗਾਮਨ ਸੁਸਾਇਟੀ ’ਚ 12ਵੀਂ ਜਮਾਤ ਦੇ 17 ਸਾਲਾਂ ਵਿਦਿਆਰਥੀ ਨੇ ਆਪਣੇ ਘਰ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਫਰੀਦਾਬਾਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। (Haryana)

ਚੋਣ ਜਾਬਤਾ, ਜਿਨ੍ਹਾਂ ਅਸਲਾ ਜਮ੍ਹਾ ਨਹੀਂ ਕਰਵਾਇਆ ਇਸ ਤਰ੍ਹਾਂ ਹੋ ਰਹੀ ਐ ਕਾਰਵਾਈ

ਕੀ ਹੈ ਮਾਮਲਾ | Haryana

ਰਿਪੋਰਟ ਮੁਤਾਬਕ ਘਟਨਾ ਤੋਂ ਪਹਿਲਾਂ ਨੌਜਵਾਨ ਨੂੰ ਉਸ ਦੀ ਮਾਂ ਨੇ ਝਿੜਕਿਆ, ਜਿਸ ਤੋਂ ਬਾਅਦ ਉਹ ਗੁੱਸੇ ’ਚ ਆ ਕੇ ਬਾਲਕੋਨੀ ’ਚ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਉਸ ਨੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਆਈਐਮਟੀ ਨੇੜੇ ਆਗਾਮਨ ਸੁਸਾਇਟੀ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਵਜੋਂ ਹੋਈ ਹੈ। (Haryana)

ਲੋਕਾਂ ਨੂੰ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ | Haryana

ਸਥਾਨਕ ਲੋਕਾਂ ਨੇ ਦੱਸਿਆ ਕਿ ਸੋਸਾਇਟੀ ’ਚ ਕਿਸੇ ਦੇ ਡਿੱਗਣ ਦੀ ਆਵਾਜ ਸੁਣਾਈ ਦਿੱਤੀ, ਜਦੋਂ ਉਨ੍ਹਾਂ ਨੇ ਮੌਕੇ ’ਤੇ ਵੇਖਿਆ ਕਿ ਇਹ ਸੁਰੇਸ਼ ਦਾ ਲੜਕਾ ਹੈ ਤਾਂ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। (Haryana)

LEAVE A REPLY

Please enter your comment!
Please enter your name here