ਸਾਈਬਰ ਕਰਾਇਮ ਦੇ ਮਾਮਲਿਆਂ ਅਤੇ ਜੁਵੇਨਾਇਲ ਕੇਸਾਂ ਸਬੰਧੀ ਕਾਰਵਾਈਆਂ ਦੀ ਕੀਤੀ ਸਮੀਖਿਆ | Faridkot News
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਸ਼੍ਰੀਮਤੀ ਗੁਰਪ੍ਰੀਤ ਕੌਰ ਵੱਲੋ ਪੁਲਿਸ ਲਾਈਨ ਫਰੀਦਕੋਟ ਵਿਖੇ ਪੁਲਿਸ ਪ੍ਰਸ਼ਾਸਨ ਅਤੇ ਜੂਡੀਸ਼ੀਅਲ ਵਿਭਾਗ ਵਿਚਕਾਰ ਤਾਲਮੇਲ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸਾਈਬਰ ਕਰਾਇਮ ਦੇ ਮਾਮਲਿਆਂ ਅਤੇ ਜੁਵੇਨਾਇਲ ਕੇਸਾ ਸਬੰਧੀ ਜ਼ਰੂਰੀ ਕਾਰਵਾਈ ਦੀ ਪ੍ਰਕਿਰਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਮੁਹੱਇਆ ਕਰਵਾਈ ਗਈ।
ਇਹ ਵੀ ਪੜ੍ਹੋ: Punjab Flood News: ਵਰਦੇ ਮੀਂਹ ’ਚ ਰਾਹਤ ਸਮੱਗਰੀ ਲੈ ਕੇ ਪਹੁੰਚੇ ਮੰਤਰੀ ਅਤੇ ਵਿਧਾਇਕ
ਇਸ ਮੀਟਿੰਗ ਦਾ ਮੁੱਖ ਉਦੇਸ਼ ਜੁਡੀਸ਼ੀਅਲ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਨਜ਼ਦੀਕੀ ਸਹਿਯੋਗ ਵਧਾਉਣਾ ਸੀ ਅਤੇ ਇਸਦੇ ਨਾਲ ਹੀ ਸਾਈਬਰ ਕਰਾਇਮ ਦੇ ਮਾਮਲਿਆਂ ਅਤੇ ਜੁਵੇਨਾਇਲ ਕੇਸਾ ਸਬੰਧੀ ਕਾਰਵਾਈਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਸੀ। ਮੀਟਿੰਗ ਦੌਰਾਨ ਜੇਰ ਤਫਤੀਸ਼ ਮਾਮਲਿਆਂ ਦੀ ਮੌਜੂਦਾ ਸਥਿਤੀ ਉੱਤੇ ਵੀ ਵਿਸਥਾਰਪੂਰਕ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਮਾਨਯੋਗ ਮਾਨਯੋਗ ਸੀ.ਜੇ.ਐਮ ਵੱਲੋਂ ਤਫਤੀਸ਼ੀ ਅਧਿਕਾਰੀਆਂ ਨੂੰ 13 ਸਤੰਬਰ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਦੌਰਾਨ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ ਵੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

ਸਤੰਬਰ ਮਹੀਨੇ ਦੌਰਾਨ ਲੱਗਣ ਵਾਲੀ ਲੌਕ ਅਦਾਲਤ ਦੌਰਾਨ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼
ਇਸ ਮੌਕੇ ਸ਼੍ਰੀ ਅਰੁਣ ਮੁੰਡਨ ਡੀ.ਐਸ.ਪੀ. (ਇਨਵੈਸਟੀਗੇਸ਼ਨ) ਫਰੀਦਕੋਟ, ਸਮੇਤ ਜ਼ਿਲ੍ਹਾ ਦੇ ਸਮੂਹ ਮੁੱਖ ਅਫਸਰ ਥਾਣਾ, ਸਾਂਝ ਸਟਾਫ ਫਰੀਦਕੋਟ ਦੇ ਕਰਮਚਾਰੀ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਰਹੇ। ਮੀਟਿੰਗ ਦੌਰਾਨ ਜੇਰ ਤਫਤੀਸ਼ ਮਿਸਲਾਂ ਅਤੇ ਉਨ੍ਹਾਂ ਦੀ ਤਾਜ਼ਾ ਸਥਿਤੀ ਅਤੇ ਅਗਲੇ ਕਦਮਾਂ ਉੱਤੇ ਵਿਸਥਾਰ ਨਾਲ ਚਰਚਾ ਹੋਈ। ਇਸ ਮੌਕੇ ਮੋਜੂਦ ਪੁਲਿਸ ਅਧਿਕਾਰੀਆਂ ਨੂੰ ਕੇਸਾਂ ਦੀ ਤਫਤੀਸ਼ ਸਮੇਂ ਕਾਨੂੰਨੀ ਗਾਈਡਲਾਈਨਾਂ ਦੀ ਪਾਲਣਾ ਅਤੇ ਹਰੇਕ ਮਾਮਲੇ ਨੂੰ ਸੰਵੇਦਨਸ਼ੀਲਤਾ ਨਾਲ ਨਿਪਟਾਇਆ ਸਬੰਧੀ ਜਰੂਰੀ ਹਦਾਇਤਾ ਜਾਰੀ ਕੀਤੀਆਂ ਗਈਆ।
ਇਹ ਮੀਟਿੰਗ ਜੁਡੀਸ਼ੀਅਲ ਅਤੇ ਪੁਲਿਸ ਵਿਭਾਗ ਵਿਚਕਾਰ ਸਹਿਯੋਗ ਵਧਾਉਣ, ਕਾਨੂੰਨੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਇੱਕ ਅਹਿਮ ਕਦਮ ਸਾਬਤ ਹੋਈ ਹੈ। Faridkot News