ਰਾਸ਼ਟਰਪਤੀ ਦਾ ਅਪਮਾਨ ਕਰਨ ’ਤੇ ਪੱਤਰਕਾਰ ਨੂੰ ਜੇਲ੍ਹ ਭੇਜਿਆ

ਏਜੰਸੀ ਅੰਕਾਰਾ, 24 ਜਨਵਰੀ। ਤੁਰਕੀ ਦੀ ਅਦਾਲਤ ਨੇ ਦੇਸ਼ ਦੇ ਰਾਸ਼ਟਰਪਤੀ ਦਾ ਅਪਮਾਨ ਕਰਨ ਦੇ ਦੋਸ਼ ’ਚ ਪ੍ਰਸਿੱਧ ਪੱਤਰਾਕਰ ਸੇਡੇਫ ਕਬਾਸ ਨੂੰ ਜੇਲ੍ਹ ਭੇਜ ਦਿੱਤਾ ਹੈ। ਕਬਾਸ ਨੂੰ ਸ਼ਨਿੱਚਰਵਾਰ ਇਸਤਾਂਬੁਲ ’ਚ ਗਿ੍ਰਫਤਾਰ ਕੀਤਾ ਗਿਆ ਸੀ। ਹੈਰਾਨਗੀ ਦੀ ਗੱਲ ਇਹ ਹੈ ਕਿ ਤੁਰਕੀ ਦੀ ਅਦਾਲਤ ਨੇ ਮੁਕੱਦਮਾ ਚਲਾਏ ਬਿਨਾਂ ਹੀ ਉਸ ਨੂੰ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ।

ਕਬਾਸ ’ਤੇ ਦੋਸ਼ ਹੈ ਕਿ ਉਸ ਨੇ ਵਿਰੋਧੀ ਧਿਰ ਨਾਲ ਜੁੜੇ ਇਕ ਟੀ. ਵੀ. ਚੈਨਲ ’ਤੇ ਲਾਈਵ ਪ੍ਰੋਗਰਾਮ ਦੌਰਾਨ ਇਕ ਕਹਾਵਤ ਦੇ ਜਰੀਏ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੂੰ ਟਾਰਗੈੱਟ ਕੀਤਾ ਸੀ। ਕਬਾਸ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਤੁਰਕੀ ’ਚ ਰਾਸ਼ਟਰਪਤੀ ਦਾ ਅਪਮਾਨ ਕਰਨ ’ਤੇ 1 ਤੋਂ 4 ਸਾਲ ਦੀ ਜੇਲ੍ਹ ਦੀ ਸਜਾ ਦੀ ਵਿਵਸਥਾ ਹੈ। ਕਬਾਸ ਨੇ ਟੈਲੀ-1 ਚੈਨਲ ’ਤੇ ਕਿਹਾ ਸੀ, ‘‘ਇਕ ਬਹੁਤ ਮਸ਼ਹੂਰ ਕਹਾਵਤ ਹੈ ਕਿ ਜਿਸ ਦੇ ਸਿਰ ’ਤੇ ਤਾਜ ਹੁੰਦਾ ਹੈ ਉਹ ਸਮਝਦਾਰ ਹੋ ਜਾਂਦਾ ਹੈ ਪਰ ਜਿਵੇਂ ਕਿ ਅਸੀਂ ਵੇਖ ਰਹੇ ਹਾਂ ਇਹ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਬੈਲ ਦੇ ਮਹਲ ’ਚ ਵੜਣ ਨਾਲ ਉਹ ਰਾਜਾ ਨਹੀਂ ਬਣ ਜਾਂਦਾ, ਸਗੋਂ ਮਹਲ ਖੇਤ ਬਣ ਜਾਂਦਾ ਹੈ।

ਕਬਾਸ ਨੇ ਬਾਅਦ ’ਚ ਇਸ ਕਹਾਵਤ ਨੂੰ ਟਵਿੱਟਰ ’ਤੇ ਵੀ ਪੋਸਟ ਕੀਤਾ ਸੀ। ਏਰਦੋਗਨ ਦੇ ਮੁੱਖ ਬੁਲਾਰੇ ਫਹਾਰਟਿਨ ਅਲਟੁਨ ਨੇ ਮਹਿਲਾ ਪੱਤਰਕਾਰ ਦੀਆਂ ਟਿੱਪਣੀਆਂ ਨੂੰ ਗੈਰ-ਜਿੰਮੇਵਾਰਾਨਾ ਦੱਸਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here