ਪਾਇਲਟ ਹਮਾਇਤੀ ਵਿਧਾਇਕਾਂ ਨੂੰ ਜੋਸ਼ੀ ਵੱਲੋਂ ਨੋਟਿਸ ਜਾਰੀ

ਪਾਇਲਟ ਹਮਾਇਤੀ ਵਿਧਾਇਕਾਂ ਨੂੰ ਜੋਸ਼ੀ ਵੱਲੋਂ ਨੋਟਿਸ ਜਾਰੀ

ਜੈਪੁਰ। ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਡਾ. ਸੀ. ਪੀ. ਜੋਸ਼ੀ ਨੇ ਮੰਤਰੀ ਮੰਡਲ ਤੋਂ ਹਟਾਏ ਗਏ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਹਮਾਇਤੀ ਸਾਰੇ ਵਿਧਾਇਕਾਂ ਨੂੰ ਵਹੀਪ ਦੀ ਉਲੰਘਣਾ ਕਰਨ ਦਾ ਨੋਟਿਸ ਜਾਰੀ ਕੀਤਾ ਹੈ।

ਡਾ. ਜੋਸ਼ੀ ਨੇ ਉਨ੍ਹਾਂ ‘ਤੇ 19 ਵਿਧਾਇਕਾਂ ਨੂੰ ਵਹੀਪ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਬਾਗੀ ਵਿਧਾਇਕਾਂ ਨੂੰ ਆਪਣੇ ਪੱਖ ‘ਚ ਕਰਨ ਦੀ ਰਣਨੀਤੀ ਤਹਿਤ ਇਹ ਕਾਰਵਾਈ ਕੀਤੀ ਹੈ ਤਾਂ ਕਿ ਉਸ ਦੇ ਵਿਧਾਇਕ ਵਾਪਸ ਮੁੜ ਆਉਣ। ਵਹੀਪ ਉਲੰਘਣਾ ਦੇ ਮਾਮਲੇ ‘ਚ ਵਿਧਾਇਕਾਂ ਦੀ ਮੈਂਬਰਸ਼ਿਪ ਵੀ ਰੱਦ ਕੀਤੀ ਜਾ ਸਕਦੀ ਹੈ ਪਰ ਉਸ ‘ਚ ਕਈ ਕਾਨੂੰਨੀ ਦਾਅ ਪੇਚ ਵੀ ਹਨ। ਬਾਗੀ ਵਿਧਾਇਕ ਕਿਸੇ ਵੀ ਕਾਰਵਾਈ ਦਾ ਹਾਊਸ ਤੋਂ ਬਾਹਰ ਮੀਟਿੰਗ ਹੋਣ ਕਾਰਨ ਵਹੀਪ ਲਾਗੂ ਨਾ ਹੋਣ ਦੇ ਮੁੱਦੇ ‘ਤੇ ਅਦਾਲਤ ਦਾ ਦਰਵਾਜਾ ਖੜਕਾ ਸਕਦੇ ਹਨ। ਇਰ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਇੱਕ ਹੋਟਲ ‘ਚ ਰੁੱਕੇ ਪਾਰਟੀ ਦੇ ਵਿਧਾਇਕਾਂ ਨਾਲ ਗੱਲਬਾਤ ਕਰਕੇ ਅੱਗੇ ਦੀ ਰਣਨੀਤੀ ਬਣਾ ਰਹੇ ਹਨ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਦੇਰ ਰਾਤ ਇਨ੍ਹਾਂ ਵਿਧਾਇਕਾਂ ਨਾਲ ਗੱਲਬਾਤ ਕੀਤੀ ਸੀ। ਪਾਇਲਟ ਦੇ ਹਮਾਇਤੀ ਵਿਧਾਇਕਾਂ ਨੂੰ ਵੀ ਸੂਬੇ ‘ਚੋਂ ਬਾਹਰ ਇੱਕ ਹੋਟਲ ‘ਚ ਠਹਿਰਾਇਆ ਗਿਆ ਹੈ। ਇਨ੍ਹਾਂ ਦੇ ਭਾਜਪਾ ‘ਚ ਜਾਣ ਦੇ ਮੁੱਦੇ ‘ਤੇ ਇੱਕ ਰਾਇ ਨਹੀਂ ਹੈ ਤੇ ਪਾਰਟੀ ਦੇ ਗਠਨ ਨੂੰ ਲੈ ਕੇ ਵੀ ਸੰਸ਼ੋਪੰਜ ਬਣਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here