ਪੱਤਰਕਾਰੀ ਨਾਲ ਜੁੜੇ ਸਮਰਪਿਤ ਲੋਕਾਂ ਦੇ ਸਤਿਕਾਰ ‘ਚ ਰਚਿਆ ਜਾਵੇਗਾ ਨਵਾਂ ਇਤਿਹਾਸ
ਟਰਾਫੀ ਦੇ ਨਾਲ 21, 31 ਅਤੇ 51 ਹਜ਼ਾਰ ਦਾ ਨਕਦ ਪੁਰਸਕਾਰ ਕੀਤਾ ਜਾਵੇਗਾ ਭੇਂਟ
ਚੰਡੀਗੜ, (ਅਸ਼ਵਨੀ ਚਾਵਲਾ)। ਪੱਤਰਕਾਰੀ ਦੇ ਜੋਖਮ ਭਰੇ ਖੇਤਰ ਵਿੱਚ ਆਪਣੀ ਭੂਮਿਕਾਵਾਂ ਨਿਭਾਅ ਰਹੇ ਪੱਤਰਕਾਰਾਂ ਦੇ ਕਾਰਜ਼ ਦੀ ਸ਼ਲਾਘਾ ਕਰਨ ਲਈ ਸਥਾਨਕ ਜੋਸ਼ੀ ਫਾਊਂਡੇਸ਼ਨ (Joshi Foundation) ਵੱਲੋਂ ਆਪਣਾ ਦੂਜਾ ‘ਜੋਸ਼ੀ ਫਾਊਂਡੇਸ਼ਨ ਮੀਡੀਆ ਅਵਾਰਡ ਪੰਜਾਬ’ ਦਾ ਐਲਾਨ ਕੀਤਾ ਗਿਆ। ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਉਨਾਂ ਪੱਤਰਕਾਰਾਂ ਨੂੰ ਸੂਬਾ ਪੱਧਰੀ ਮੀਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿੰਨਾਂ ਨੇ ਸਾਲ 2019 ਵਿਚ ਆਪਣੇ-ਆਪਣੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕੀਤੀਆਂ ਹੋਣਗੀਆਂ
ਉਨਾਂ ਦੱਸਿਆ ਕਿ ਹੇਠ ਲਿਖੀਆਂ 16 ਕੈਟਾਗਰੀਆਂ ਵਿੱਚ ਐਵਾਰਡ ਹਾਸਿਲ ਕਰਨ ਵਾਲੇ ਪੱਤਰਕਾਰਾਂ ਨੂੰ ਸਨਮਾਨ ਚਿਨ ਦੇ ਨਾਲ 21 ਹਜ਼ਾਰ, 31 ਹਜ਼ਾਰ ਅਤੇ 51 ਹਜ਼ਾਰ ਰੁਪਏ ਦਾ ਨਕਦ ਰਾਸ਼ੀ ਦਿੱਤੀ ਜਾਵੇਗੀ ਜੋ ਕੈਟਾਗਰਿਆਂ ਉਕਤ ਹਨ ਗਵਰਨੈਂਸ, ਸਿਆਸੀ-ਸਮਾਜਿਕ ਸਿਵਿਲ ਮਾਮਲੇ ਉਤੇ ਮਿਸਾਲੀ ਪੱਤਰਕਾਰੀ, ਬਿਹਤਰੀਨ ਖੋਜੀ ਪੱਤਰਕਾਰੀ, ਸਿੱਖਿਆ ਦੇ ਖੇਤਰ ਵਿੱਚ ਮਿਸਾਲੀ ਪੱਤਰਕਾਰੀ, ਸਿਹਤ ਸੰਭਾਲ ਦੇ ਖੇਤਰ ਵਿੱਚ ਮਿਸਾਲੀ ਪੱਤਰਕਾਰਤਾ, ਬਿਹਤਰੀਨ ਖੇਡ ਪੱਤਰਕਾਰੀ, ਬਿਹਤਰੀਨ ਖੇਤੀਬਾੜੀ ਪੱਤਰਕਾਰੀ, ਬੇਹਤਰੀਨ ਵਾਤਾਵਰਨ ਨਾਲ ਸਬੰਧਿਤ ਪੱਤਰਕਾਰਤਾ, ਨਸ਼ੇ ਦੇ ਮੁੱਦੇ ਉਤੇ ਮਿਸਾਲੀ ਪੱਤਰਕਾਰੀ, ਲਿੰਗ ਵਿਭਿੰਨਤਾ ਪ੍ਰਤੀ ਬਿਹਤਰੀਨ ਪੱਤਰਕਾਰਿਤਾ, ਬੇਸਟ ਪਾਜੀਟਿਵ ਨਿਊਜ, ਪੱਤਰਕਾਰੀ ਦੀ ਸਿੱਖਿਆ ਦਿੰਦਿਆਂ ਨਿਵੇਕਲਾ ਯੋਗਦਾਨ (ਆਉਟਸਟੈਡਿੰਗ ਕੰਟਰੀਬਿਊਸ਼ਨ ਇਨ ਜਰਨਲਿਜ਼ਮ ਐਜੂਕੇਸ਼ਨ), ਬੇਹਤਰੀਨ ਫੋਟੋ ਪੱਤਰਕਾਰੀ ਅਤੇ ਬੇਹਤਰੀਨ ਵੀਡੀਓ ਪੱਤਰਕਾਰੀ ਅਤੇ ਬੇਸਟ ਈਵਨਿੰਗ ਡੇਲੀ।
ਵਿਨੀਤ ਜੋਸ਼ੀ ਨੇ ਦੱਸਿਆ ਕਿ ਜਰਨਲਿਸਟ ਆਫ ਦਿ ਈਅਰ (ਸਾਲ ਦਾ ਬਿਹਤਰ ਪੱਤਰਕਾਰ) ਨੂੰ 31 ਹਜ਼ਾਰ ਰੁਪਏ ਸਨਮਾਨ ਚਿਨ ਨਾਲ ਨਕਦ ਭੇਟ ਕੀਤੇ ਜਾਣਗੇ ਜਦਕਿ ਲਾਈਫ ਟਾਈਮ ਅਚੀਵਮੈਂਟ ਐਵਾਰਡ (ਪੱਤਰਕਾਰੀ ਦੇ ਖੇਤਰ *ਚ ਉਮਰ ਭਰ ਦਾ ਯੋਗਦਾਨ) ਹਾਸਿਲ ਕਰਨ ਵਾਲੇ ਪੱਤਰਕਾਰ ਨੂੰ ਸਨਮਾਨ ਚਿੰਨ੍ਹ ਦੇ ਨਾਲ 51 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ
ਇਸ ਐਵਾਰਡ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 31 ਮਾਰਚ ਰੱਖੀ ਗਈ ਹੈ ਅਤੇ ਇਹ ਐਵਾਰਡ ਅਪ੍ਰੈਲ ਦੇ ਅੰਤਿਮ ਐਤਵਾਰ ਜਾਂ ਫਿਰ ਮਈ ਦੇ ਪਹਿਲੇ ਹਫਤੇ ਐਲਾਨਿਆ ਜਾਵੇਗਾ ਉਨਾਂ ਕਿਹਾ ਕਿ ਉਨਾਂ ਦੀ ਕੋਸਿਸ਼ ਰਹੇਗੀ ਕਿ ਇਸ ਐਵਾਰਡ ਲਈ ਪੂਰੀ ਤਰਾਂ ਕਾਬਿਲ ਵਿਅਕਤੀਆਂ ਦੀ ਹੀ ਚੋਣ ਹੋਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।