ਡੀ.ਈ. ੳ ਦਫਤਰਾਂ ਸਾਹਮਣੇ ਸਿੱਖਿਆ ਸਕੱਤਰ ਪੰਜਾਬ ਦੇ ਪੁਤਲੇ ਫੂਕ ਪ੍ਰਦਰਸ਼ਨ ਅੱਜ
ਫਰੀਦਕੋਟ ,(ਸੁਭਾਸ਼ ਸ਼ਰਮਾ) | ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸੂਬਾਈ ਲੀਡਰਸ਼ਿਪ ਵੱਲੋਂ ਸਿੱਖਿਆ ਸਕੱਤਰ ਪੰਜਾਬ ਸਰਕਾਰ ਦੀਆਂ ਬੇਲਗਾਮ ਮਨਮਾਨੀਆ ਤੇ ਤਾਨਾਸ਼ਾਹ ਹੁਕਮਾਂ ਦੇ ਖੁੱਲੇ ਅਖਾੜੇ ਦੇ ਖ਼ਿਲਾਫ਼ 1 ਸਤੰਬਰ ਨੂੰ ਸਕੂਲ ਛੁੱਟੀ ਤੋਂ ਬਾਅਦ ਦੁਪਹਿਰ ਡੀ ਈ ਓ ਦਫ਼ਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਸਿੱਖਿਆ ਸਕੱਤਰ ਪੰਜਾਬ ਦੇ ਪੁਤਲੇ ਫੂਕਣ ਦਾ ਫੈਸਲਾ ਕੀਤਾ ਗਿਆ ਹੈ ।
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਨੂੰ ਜ਼ਿਲ੍ਹਾ ਫ਼ਰੀਦਕੋਟ ਵਿੱਚ ਸਫ਼ਲ ਬਣਾਉਣ ਲਈ 1 ਸਤੰਬਰ ਦਿਨ ਬੁੱਧਵਾਰ ਨੂੰ ਦੁਪਹਿਰ 3 ਵਜੇ ਡੀ ਈ ਦੋ ਦਫਤਰ ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਸਿੱਖਿਆ ਸਕੱਤਰ ਪੰਜਾਬ ਦਾ ਪੁਤਲਾ ਫੂਕਿਆ ਜਾ ਰਿਹਾ ਹੈ ।
ਇਹ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਹਰਜਿੰਦਰ ਢਿੱਲੋਂ ਪ੍ਰਧਾਨ ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਫ਼ਰੀਦਕੋਟ , ਸ਼ਿੰਦਰਪਾਲ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨਫ਼ਰੀਦਕੋਟ ਤੇ ਪ੍ਰੇਮ ਚਾਵਲਾ ਸੂਬਾਈ ਆਗੂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ , ਮਨੋਜ ਕੁਮਾਰ ਆਗੂ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ , ਨਿਰਮਲ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਸੀ.ਐਂਡ.ਵੀ . ਟੀਚਰਜ਼ ਯੂਨੀਅਨ ,ਜਸਕੇਵਲ ਸਿੰਘ ਗੋਲੇਵਾਲੀਆ ਪ੍ਰਧਾਨ ਅਧਿਆਪਕ ਦਲ ਜ਼ਿਲ੍ਹਾ ਫ਼ਰੀਦਕੋਟ ਤੇ ਗੁਰਟੇਕ ਸਿੰਘ ਢੀਮਾਂ ਵਾਲੀ ਆਗੂ ਐਸ. ਸੀ. ਬੀ. ਸੀ. ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਨੇ ਦੋਸ਼ ਲਾਇਆ ਕਿ ਅਧਿਆਪਕਾਂ ਨੂੰ ਗਿਣੀ ਮਿਥੀ ਸਾਜ਼ਿਸ਼ ਤਹਿਤ ਪੀ.ਏ.ਐਸ. ਤੇ ਐਨ .ਏ. ਐਸ ਦੇ ਬੋਗਸ ਅੰਕੜੇ ਇਕੱਠੇ ਕਰਨ ਵਿੱਚ ਉਲਝਾਇਆ ਜਾ ਰਿਹਾ ਹੈ
ਜਿਸ ਵਿੱਚ ਅਧਿਆਪਕ ਤੇ ਸਕੂਲ ਮੁੱਖੀ ਮਾਤਰ ਮੂਕ ਦਰਸ਼ਕ/ਬੰਧੂਆ ਬਣਾਏ ਹੋਏ ਹਨ ਅਤੇ ਵਿਦਿਆਰਥੀਆਂ ਦੀ ਸਿੱਖਿਆ ਪ੍ਰਕਿਰਿਆ ਨੂੰ ਵਿਰੋਧੀ ਖਿਡਾਰੀ ਵਾਂਗ ਜ਼ਬਰਦਸਤ ਘਾਤਕ ਪਟਕੇ ਮਾਰੇ ਜਾ ਰਹੇ ਹਨ।
ਅਧਿਆਪਕਾਂ ਦੀਆਂ ਬਦਲੀਆਂ,ਵੱਖ ਵੱਖ ਵਰਗਾਂ ਦੀਆਂ ਬਣਦੀਆਂ ਤਰੱਕੀਆਂ ਤਰੱਕੀਆਂ,ਵਿਕਟਮਾਈਜੇਸ਼ਨਾਂ ਨੂੰ ਨਿਯਮ ਅਸੂਲ ਛਿੱਕੇ ਟੰਗ ਕੇ ਖੁੱਲੀ ਖੇਡ ਬਣਾਇਆ ਜਾ ਰਿਹਾ ਹੈ । ਸਕੂਲਾਂ ਵਿੱਚ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਪੋਸਟਾਂ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ । ਅਧਿਆਪਕ ਆਗੂਆਂ ਨੇ ਸੱਦਾ ਦਿੱਤਾ ਕਿ ਸਕੱਤਰ ਭਜਾਓ ਸਿੱਖਿਆ ਬਚਾਓ ਪ੍ਰਤੀ ਸੁਹਿਰਦ ਹਰ ਅਧਿਆਪਕ ਦਾ ਇਸ ਸੰਘਰਸ਼ੀ ਸੱਦੇ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ 1 ਸਤੰਬਰ ਨੂੰ ਬਾਅਦ ਦੁਪਹਿਰ 3 ਵਜੇ ਡੀ ਈ ਓ ਦਫਤਰ ਮਿੰਨੀ ਸਕੱਤਰੇਤ ਫ਼ਰੀਦਕੋਟ ਵਿਖੇ ਪਹੁੰਚਕੇ ਐਕਸ਼ਨ ਨੂੰ ਕਾਮਯਾਬ ਬਣਾਉਣ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ