Fazilka News: ਫਾਜ਼ਿਲਕਾ ਪੁਲਿਸ ਤੇ ਬੀਐਸਐਫ ਵੱਲੋਂ ਸਾਂਝੀ ਕਾਰਵਾਈ, ਦੋ ਕਾਬੂ

Fazilka News
Fazilka News: ਫਾਜ਼ਿਲਕਾ ਪੁਲਿਸ ਤੇ ਬੀਐਸਐਫ ਵੱਲੋਂ ਸਾਂਝੀ ਕਾਰਵਾਈ, ਦੋ ਕਾਬੂ

Fazilka News:  2 ਨਸ਼ਾ ਤਸਕਰ ਕਾਬੂ, 1 ਕਿੱਲੋ 95 ਗਰਾਮ ਹੈਰੋਇਨ ਬਰਾਮਦ

Fazilka News: ਫਾਜਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਪੁਲਿਸ ਤੇ ਬੀਐਸਐਫ ਵੱਲੋਂ ਸਾਂਝੀ ਕਾਰਵਾਈ ਦੌਰਾਨ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 1 ਕਿੱਲੋ 95 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਦੀਪਇੰਦਰ ਸਿੰਘ ਪੀਪੀਐਸ, ਡੀਐਸਪੀ ਇਨਵੈਸਟੀਗੇਸ਼ਨ ਫਾਜ਼ਿਲਕਾ ਜਾਣਕਾਰੀ ਪ੍ਰੈਸ ਨਾਲ ਸਾਂਝੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਸਨੇਹਦੀਪ ਸ਼ਰਮਾ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਗੁਰਮੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

Read Also : ਹਾਈਵੇਅ ਲਈ ਜ਼ਮੀਨ ਐਕਵਾਇਅਰ ਕਰਨ ਦੇ ਆਏ ਹੁਕਮ, ਦਖੋ ਕਿਹੜੇ ਇਲਾਕੇ ਨੂੰ ਹੋਵੇਗਾ ਫ਼ਾਇਦਾ

ਇਸੇ ਮੁਹਿੰਮ ਦੇ ਤਹਿਤ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀਆਈਏ ਫਾਜ਼ਿਲਕਾ ਦੀ ਨਿਗਰਾਨੀ ਹੇਠ ਏ.ਐਸ.ਆਈ ਰਣਜੀਤ ਸਿੰਘ ਵੱਲੋਂ ਗਸ਼ਤ ਦੌਰਾਨ ਬੀ.ਐਸ.ਐਫ ਨਾਲ ਮਿਲ ਕੇ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 1ਕਿਲੋ 95 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

Fazilka News

ਉਹਨਾਂ ਦੱਸਿਆ ਕਿ ਮਿਤੀ 24 ਦਸੰਬਰ ਨੂੰ ਵਕਤ ਕਰੀਬ 9:20 ਵਜੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਸੀ.ਆਈ.ਏ ਦੀ ਟੀਮ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਚੱਕ ਬਜੀਦਾ ਤੋਂ ਲਿੰਕ ਰੋਡ ਢਾਣੀ ਅਮੀਰ ਸਿੰਘ ਨੂੰ ਜਾ ਰਹੇ ਸਨ ਤਾਂ ਇੰਸਪੈਕਟਰ ਸੰਦੀਪ ਮਲਿਕ ਕੰਪਨੀ ਕਮਾਂਡਰ 65 ਬਟਾਲੀਅਨ ਬੀ.ਐਸ.ਐਫ ਆਪਣੀ ਪਾਰਟੀ ਸਮੇਤ ਹਾਜਰ ਆਏ। ਜਿਹਨਾਂ ਨੂੰ ਦੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।

ਜਿੱਥੇ ਪੁਲਿਸ ਅਤੇ ਬੀ.ਐਸ.ਐਫ ਦੀ ਪਾਰਟੀ ਨੂੰ ਰਸਤੇ ਵਿੱਚ ਦੋ ਮੋਨੇ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ, ਜਿਹਨਾਂ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਉਹਨਾਂ ਪਾਸੋਂ 535 ਗਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਸੰਦੀਪ ਸਿੰਘ ਉਰਫ ਨੈਬੂ ਪੁੱਤਰ ਮੁਖਤਿਆਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਹਰਭਜਨ ਸਿੰਘ ਵਾਸੀਆਨ ਬਸਤੀ ਕੇਰਾਂ ਵਾਲੀ ਥਾਣਾ ਸਦਰ ਜਲਾਲਾਬਾਦ ਵਜੋਂ ਹੋਈ। ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਦੌਰਾਨੇ ਤਫਤੀਸ਼ ਮਿਤੀ 25 ਨੂੰ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਉਹਨਾਂ ਪਾਸੋਂ ਹੋਰ 560 ਗਰਾਮ ਹੈਰੋਇਨ, 01 ਮੈਗਜ਼ੀਨ, 01 ਰੌਂਦ ਜਿੰਦਾ ਪੀਐਮਐਮ ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆ ਖਿਲਾਫ ਪਹਿਲਾਂ ਦਰਜ ਮੁਕੱਦਮੇ

ਮੁਲਜਮਾਂ ਦੇ ਪੜਤਾਲ ਰਿਕਾਰਡ ਤੋਂ ਦੋਸ਼ੀ ਸੰਦੀਪ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 61 ਮਿਤੀ 27-1-2025 ਜੁਰਮ 304,61(2) ਬੀ.ਐਨ.ਐਸ ਜਿਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ, ਜਦਕਿ ਗੁਰਪ੍ਰੀਤ ਸਿੰਘ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਹੋਣਾ ਨਹੀਂ ਪਾਇਆ ਗਿਆ।