Farmers Meeting: ਕਿਸਾਨਾਂ ਦੀ ਸਾਂਝੀ ਹੋਈ ਸਾਂਝੀ ਮੀਟਿੰਗ, ਜਾਣੋ ਕੀ-ਕੀ ਹੋਇਆ

Farmers Meeting
Farmers Meeting

ਅਗਲੀ ਮੀਟਿੰਗ ਮੁੜ ਹੋਵੇਗੀ ਹੋਵੇਗੀ 18 ਜਨਵਰੀ ਨੂੰ | Farmers Meeting 

Farmers Meeting: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਿਸਾਨੀ ਮੰਗਾਂ ਸਬੰਧੀ ਆਪਸੀ ਏਕਤਾ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਛੇ ਮੈਂਬਰੀ ਆਗੂਆਂ ਦੀ ਸੰਯੁੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਫੋਰਮਾਂ ਦੀ ਸਾਂਝੀ ਮੀਟਿੰਗ ਪਾਤੜਾਂ ਵਿਖੇ ਹੋਈ। ਕਿਸਾਨ ਆਗੂਆਂ ਦੀ ਇਸ ਸਾਂਝੀ ਮੀਟਿੰਗ ਦੌਰਾਨ ਫੈਸਲਾ ਲਿਆ ਕਿ ਕੋਈ ਵੀ ਕਿਸਾਨ ਆਗੂ ਇੱਕ ਦੂਜੇ ਵਿਰੁੱਧ ਕੋਈ ਵੀ ਬਿਆਨਬਾਜ਼ੀ ਨਹੀਂ ਕਰੇਗਾ। ਇਸ ਦੇ ਨਾਲ ਹੀ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਮੋਰਚਿਆਂ ਨੂੰ ਜਿੱਤ ਵੱਲ ਕਿਸ ਤਰ੍ਹਾਂ ਅੱਗੇ ਲੈ ਕੇ ਜਾਇਆ ਜਾਵੇ ਅਤੇ ਕੇਂਦਰ ਸਰਕਾਰ ਤੇ ਕਿਸਾਨੀ ਮੰਗਾਂ ਮਨਵਾਉਣ ਲਈ ਕਿਵੇਂ ਦਬਾਅ ਪਾਇਆ ਜਾਵੇ ਸਬੰਧੀ ਚਰਚਾ ਹੋਈ। ਕਿਸਾਨ ਆਗੂਆਂ ਵੱਲੋਂ ਅਗਲੀ ਸਾਂਝੀ ਮੀਟਿੰਗ 18 ਜਨਵਰੀ ਨੂੰ ਮੁੜ ਇੱਥੇ ਹੀ ਰੱਖ ਲਈ ਗਈ ਹੈ।

ਇਹ ਵੀ ਪੜ੍ਹੋ: Farmers News: ਕੇਂਦਰ ਸਰਕਾਰ ਨਵੀਂ ਕਿਸਾਨ ਤੇ ਮਜ਼ਦੂਰ ਮਾਰੂ ਖੇਤੀ ਨੀਤੀ ਦੇ ਖਰੜੇ ਦੀਆਂ ਸਾੜੀਆਂ ਕਾਪੀਆਂ

ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿੱਚ ਜੋਗਿੰਦਰ ਸਿੰਘ ਉਗਰਾਹਾ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਯੁਧਵੀਰ ਸਿੰਘ, ਕ੍ਰਿਸ਼ਨਾ ਪ੍ਰਸ਼ਾਦ ਅਤੇ ਰਮਿੰਦਰ ਸਿੰਘ ਪਟਿਆਲਾ ਮੀਟਿੰਗ ਲਈ ਪੁੱਜੇ ਜਦਕਿ ਦੂਜੇ ਪਾਸੇ ਸਰਵਨ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਜਸਵਿੰਦਰ ਸਿੰਘ ਲੋਗੋਂਵਾਲ, ਸੁਖਜੀਤ ਸਿੰਘ ਹਰਦੋਂਝੰਡੇ, ਸੂਰਜੀਤ ਸਿੰਘ ਫੂਲ, ਇੰਦਰਜੀਤ ਸਿੰਘ, ਗੁਰਿੰਦਰ ਭੰਗੂ, ਗੁਰਵਿੰਦਰ ਸਿੰਘ ਔਲਖ, ਅਮਰਜੀਤ ਸਿੰਘ ਮੋੜੀ ਮਨਜੀਤ ਸਿੰਘ ਰਾਏ, ਜਰਨੈਲ ਸਿੰਘ ਚਹਿਲ, ਅਭਮਿੰਨੂ ਕੋਹਾੜ ਆਗੂ ਸ਼ਾਮਲ ਹੋਏ। ਇਨ੍ਹਾਂ ਆਗੂਆਂ ਦੀ ਆਪਸੀ ਬੰਦ ਕਮਰਾ ਸਾਂਝੀ ਮੀਟਿੰਗ ਕਾਫ਼ੀ ਸਮਾਂ ਚੱਲੀ।

ਕੋਈ ਵੀ ਕਿਸਾਨ ਆਗੂ ਇੱਕ ਦੂਜੇ ਖਿਲਾਫ਼ ਨਹੀਂ ਕਰੇਗਾ ਬਿਆਨਬਾਜ਼ੀ

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆ ਕਾਕਾ ਸਿੰਘ ਕੋਟੜਾ ਅਤੇ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਵਧੀਆ ਮਹੌਲ ਵਿੱਚ ਹੋਈ ਅਤੇ ਮੀਟਿੰਗ ਦੌਰਾਨ ਆਗੂਆਂ ਦੀ ਚਰਚਾ ਹੋਈ ਕਿ ਇਨ੍ਹਾਂ ਮੋਰਚਿਆਂ ਨੂੰ ਜਿੱਤ ਵੱਲ ਕਿਸ ਤਰ੍ਹਾਂ ਲੈ ਕੇ ਜਾਣਾ ਹੈ ਅਤੇ ਕਿਸਾਨੀ ਮੰਗਾਂ ਨੂੰ ਅਮਲੀ ਜਾਮੇ ਤੱਕ ਪਹੁਚਾਉਣ ਲਈ ਮਿਲਕੇ ਕਿਸ ਤਰ੍ਹਾਂ ਅੱਗੇ ਵੱਧਿਆ ਜਾ ਸਕੇ। ਇਹ ਵੀ ਚਰਚਾ ਹੋਈ ਕਿ ਕੇਂਦਰ ਸਰਕਾਰ ਤੇ ਕਿਸ ਤਰਾਂ ਦਬਾਅ ਬਣਾਇਆ ਜਾਵੇ ਤਾ ਜੋਂ ਮੰਗਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਤਿੰਨਾਂ ਫੋਰਮਾਂ ਵੱਲੋਂ ਅੱਜ ਲੋਹੜੀ ਵਾਲੇ ਦਿਨ ਖੇਤੀ ਖਰੜੇ ਦੀਆਂ ਕਾਪੀਆਂ ਸਾਂਝੇ ਰੁੂਪ ਵਿੱਚ ਸਾੜੀਆਂ ਗਈਆਂ।

ਦੁਸ਼ਮਣ ਸਾਂਝਾ, ਮੁੱਦੇ ਸਾਂਝੇ, ਲੜ੍ਹਾਈ ਵੀ ਸਾਂਝੀ ਲੜਨੀ ਹੈ-ਜੋਗਿੰਦਰ ਉਰਰਾਹਾਂ

ਅਗਲੀ ਚਰਚਾ ਲਈ ਅਗਲੀ ਮੀਟਿੰਗ 18 ਜਨਵਰੀ ਨੂੰ ਇੱਥੇ ਹੀ ਰੱਖੀ ਗਈ ਹੈ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਮੀਟਿੰਗ ਪੂਰੇ ਪਾਜ਼ਿਟਿਵ ਮਹੌਲ ਵਿੱਚ ਹੋਈ ਹੈ ਅਤੇ ਚਰਚਾ ਕੀਤੀ ਹੈ ਕਿ ਇਕੱਲੇ ਇਕੱਲੇ ਲੜ੍ਹਕੇ ਜਿੱਤ ਨਹੀਂ ਸਕਦੇ, ਇਕੱਲੇ ਸਿਰ ਜੌੜ ਕੇ ਲੋਕਾਂ ਦਾ ਸਮਰੱਥਨ ਮਿਲੇਗਾ, ਜਿਸ ਤੋਂ ਬਿਨਾਂ ਮੋਰਚਾ ਜਿੱਤਿਆ ਨਹੀਂ ਜਾ ਸਕੇਗਾ। ਪਹਿਲੇ ਦਿੱਲੀ ਅੰਦੋਲਨ ਵਿੱਚ ਹੀ ਜਨਤਾ ਦੇ ਸਾਥ ਨਾਲ ਹੀ ਅੰਦੋਲਨ ਜਿੱਤਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੂਜਾ ਫੈਸਲਾ ਹੋਇਆ ਹੈ ਕਿ ਕੋਈ ਵੀ ਕਿਸਾਨ ਆਗੂ ਇੱਕ ਦੂਜੇ ਖਿਲਾਫ਼ ਕੋਈ ਬਿਆਨਬਾਜੀ ਨਹੀਂ ਕਰੇਗਾ। Farmers Meeting

ਉਗਰਾਹਾਂ ਨੇ ਇਸ ਦੌਰਾਨ ਮੀਡੀਆ ਨੂੰ ਵੀ ਕਿਸੇ ਆਗੂ ਜਾ ਜਥੇਬੰਦੀ ਖਿਲਾਫ਼ ਸੁਆਲ ਨਾ ਪੁੱਛਣ ਦੀ ਗੁਜਾਰਿਸ ਕੀਤੀ। ਉਨ੍ਹਾਂ ਕਿਹਾ ਕਿ ਦੁਸ਼ਮਣ ਸਾਂਝਾਂ ਹੈ, ਮੁੱਦੇ ਸਾਂਝੇ ਹਨ, ਲੜਾਈ ਸਾਂਝੀ ਲੜਨੀ ਹੈ। ਉਨ੍ਹਾਂ ਦੱਸਿਆ ਕਿ ਅਗਲੀ ਮੀਟਿੰਗ 18 ਜਨਵਰੀ ਨੂੰ ਰੱਖ ਲਈ ਗਈ ਹੈ, ਜਿਸ ਵਿੱਚ ਹੋਰ ਮੁੱਦੇ ਵਿਚਾਰੇ ਜਾਣਗੇ ਅਤੇ ਐਮਐਸਪੀ ਗਾਰੰਟੀ ਕਾਨੂੰਨ ਸਬੰਧੀ ਕੇਂਦਰ ਵੱਲੋਂ ਜੋਂ ਪ੍ਰਚਾਰ ਕੀਤਾ ਜਾ ਰਿਹਾ ਹੈ ੳਸ ਸਬੰਧੀ 18 ਦੀ ਮੀਟਿੰਗ ਵਿੱਚ ਖੁੱਲ ਕੇ ਚਰਚਾ ਹੋਵੇਗੀ। ਉਗਰਾਹਾਂ ਨੇ ਆਖਿਆ ਕਿ ਡੱਲੇਵਾਲ ਸਾਹਿਬ ਦੀ ਸਿਹਤ ਲਗਾਤਾਰ ਨਾਜੁਕ ਮੋੜ ’ਤੇ ਹੈ, ਇਸ ਲਈ ਕੇਂਦਰ ਸਰਕਾਰ ਕਿਸਾਨੀ ਮੰਗਾਂ ਸਬੰਧੀ ਤੁਰੰਤ ਦਖਲ ਦੇਵੇ। ਇਸ ਮੌਕੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ। Farmers Meeting

LEAVE A REPLY

Please enter your comment!
Please enter your name here