ਦੇਸ਼ ’ਚ ਮੁਹੱਈਆ ਹੋਣ ਵਾਲੀ ਚੌਥੀ ਕੋਵਿਡ ਵੈਕਸੀਨ ਹੋਵੇਗੀ
ਨਵੀਂ ਦਿੱਲੀ। ਜਾਨਸਨ ਐਂਡ ਜਾਨਸਨ ਕੰਪਨੀ ਦੀ ਸਿੰਗਲ ਡੋਜ਼ ਵੈਕਸੀਨ ਨੂੰ ਭਾਰਤ ’ਚ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਮਿਲ ਗਈ ਹੈ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਇਹ ਦੇਸ਼ ’ਚ ਮੁਹੱਈਆ ਹੋਣ ਵਾਲੀ ਚੌਥੀ ਕੋਵਿਡ ਵੈਕਸੀਨ ਹੋਵੇਗੀ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ (ਆਕਸਫਰਡ-ਏਸਟ੍ਰਾਜੇਨੇਕਾ), ਭਾਰਤ ਬਾਇਓਟੇਕ ਦੀ ਕੋਵੈਕਸੀਨ ਤੇ ਡਾ. ਰੇਡੀਜ ਦੀ ਸਪੂਤਨੀਕ ਵੀ (ਰੂਸ ’ਚ ਡਿਵੇਲਪ) ਪਹਿਲਾਂ ਤੋਂ ਹੀ ਮੁਹੱਈਆ ਹੈ ਸਿਪਲਾ ਨੂੰ ਵੀ ਮਾਡਰਨਾ ਦੀ ਵੈਕਸੀਨ ਦੇ ਇੰਪੋਰਟ ਦੀ ਇਜ਼ਾਜਤ ਮਿਲ ਚੁੱਕੀ ਹੈ।
ਸਿਹਤ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ ਕਿ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ ਕੋਰੋਨਾ ਵੈਕਸੀਨ ਦੇ ਐਮਰਜੰਸੀ ਇਸਤੇਮਾਲ ਦੀ ਇਜਾਜਤ ਦੇ ਦਿੱਤੀ ਗਈ ਹੈ ਇਹ ਵੈਕਸੀਨ ਕੋੋਰੋਨਾ ਦੇ ਖਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ