ਮਹਾਨ ਸਰੀਰਦਾਨੀਆਂ ਦੀ ਸੂਚੀ ‘ਚ ਨਾਂਅ ਹੋਇਆ ਦਰਜ਼
ਮੋਗਾ (ਵਿੱਕੀ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚਲਦਿਆਂ ਪ੍ਰੇਮੀ ਜੋਗਿੰਦਰ ਸਿੰਘ ਇੰਸਾਂ ਨਿਵਾਸੀ ਅਹਾਤਾ ਬਚਨ ਸਿੰਘ ਗਲੀ ਨੰਬਰ 5 ਮੋਗਾ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਪ੍ਰੇਮੀ ਜੋਗਿੰਦਰ ਸਿੰਘ ਇੰਸਾਂ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ, ਦਾ ਅੱਜ ਅਚਾਨਕ ਦੇਹਾਂਤ ਹੋ ਗਿਆ। ਜਿਸ ਪਿੱਛੋਂ ਉਨ੍ਹਾਂ ਦੇ ਪੁੱਤਰ ਪਰਮਜੀਤ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ‘ਤੇ ਚਲਦਿਆਂ ਤੁਰੰਤ ਮੈਡੀਕਲ ਕਾਲਜ ਨਾਲ ਸੰਪਰਕ ਕੀਤਾ ਤੇ ਕਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਉਨ੍ਹਾਂ ਦਾ ਸਰੀਰ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਦਾਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਮਿਉਂਸੀਪਲ ਕੌਂਸਲਰ ਮਨਜੀਤ ਸਿੰਘ ਧੰਮੂ ਤੇ ਸਾਬਕਾ ਮਿਊਂਸੀਪਲ ਕੌਂਸਲਰ ਪ੍ਰੀਤਮ ਸਿੰਘ ਮੋਗਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁੱਤ ਵੱਡਾ ਯੋਗਦਾਨ ਹੈ। ਜਿਸ ਨਾਲ ਮੈਡੀਕਲ ਲਾਈਨ ਦੇ ਵਿਦਿਆਰਥੀਆਂ ਨੂੰ ਨਵੀਆਂ ਖੋਜ਼ਾਂ ਕਰਨ ਲਈ ਸਹਾਇਤਾ ਮਿਲਦੀ ਹੈ। ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਬਹੁੱਤ ਵੱਡੀ ਮਾਨਵਤਾ ਦੀ ਸੇਵਾ ਹੈ। ਉਨ੍ਹਾਂ ਕਿਹਾ ਕਿ ਅੱਜ ਸਰੀਰਦਾਨੀ ਪ੍ਰੇਮੀ ਜੋਗਿੰਦਰ ਸਿੰਘ ਇੰਸਾਂ ਦੇ ਪਰਿਵਾਰ ਨੇ ਰੂੜੀਵਾਦੀ ਸੋਚ ਤੋਂ ਉਪਰ ਉਠ ਕੇ ਇਹ ਸੇਵਾ ਕਾਰਜ ਕੀਤਾ ਹੈ। ਪ੍ਰੇਮੀ ਜੋਗਿੰਦਰ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਉਹਨਾਂ ਦੀ ਬੇਟੀ ਤੇ ਨੂੰਹ ਵੀ ਦਿੱਤਾ। ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਐਂਬੂਲੈਂਸ ‘ਤੇ ਫੁੱਲਾਂ ਦੀ ਵਰਖਾ ਕੀਤੀ।
ਇਸ ਮੌਕੇ ਪ੍ਰੇਮੀ ਜੋਗਿੰਦਰ ਸਿੰਘ ਇੰਸਾਂ ਦੇ ਪੁੱਤਰ ਪਰਮਜੀਤ ਸਿੰਘ ਇੰਸਾਂ, ਨੂੰਹ ਕਵਿਤਾ ਰਾਣੀ, ਜਵਾਈ ਦਵਿੰਦਰ ਸਿੰਘ ਇੰਸਾਂ ਮੋਹਾਲੀ, ਬੇਟੀ ਕਮਲਜੀਤ ਕੌਰ ਇੰਸਾਂ ਮੋਹਾਲੀ, ਪੋਤਰੀਆਂ ਗੁਰਨੂਰ ਇੰਸਾਂ, ਗਗਨਦੀਪ ਇੰਸਾਂ, ਦੋਹਤੀ ਸਹਿਜਨੂਰ, ਦੋਹਤਾ ਰਾਜਵੀਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।