ਪੰਜਾਬ ਸਰਕਾਰ ਨੇ ਬਿਜਲੀ ਵਿਭਾਗ ’ਚ ਕੱਢੀਆਂ ਨੌਕਰੀਆਂ

maan

ਸਹਾਇਕ ਲਾਈਨਮੈਨ ਦੀਆਂ 1690 ਅਸਾਮੀਆਂ ‘ਤੇ ਹੋਵੇਗੀ ਭਰਤੀ, ਪੰਜਾਬ ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਮਾਨ ਸਰਕਾਰ ਨੇ ਨੌਕਰੀਆਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਪੰਜਾਬ ਦੇ ਬੇਰੁਜ਼ਗਾਰਾਂ ਲਈ ਖੁਸ਼ਖਬਰੀ ਹੈ। ਮਾਨ ਸਰਕਾਰ ਨੇ ਪਾਵਰਕੌਮ ਵਿੱਚ ਸਹਾਇਕ ਲਾਈਨਮੈਨ ਲਈ ਸਰਕਾਰੀ ਨੌਕਰੀਆਂ ਜਾਰੀ ਕਰ ਦਿੱਤੀਆਂ ਹਨ। ਕੁੱਲ 1690 ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਪਾਵਰਕਾਮ ਇਨ੍ਹਾਂ ਅਸਾਮੀਆਂ ਨੂੰ ਵਧਾ ਜਾਂ ਘਟਾ ਸਕਦਾ ਹੈ। ਪਾਵਰਕੌਮ ਨੇ ਇਸ ਸਬੰਧੀ ਪਬਲਿਕ ਨੋਟਿਸ ਜਾਰੀ ਕੀਤਾ ਹੈ। ਪਾਵਰਕੌਮ ਅਨੁਸਾਰ ਸ਼੍ਰੇਣੀ, ਯੋਗਤਾ, ਤਨਖਾਹ-ਸਕੇਲ, ਚੋਣ ਦੀ ਪ੍ਰਕਿਰਿਆ ਅਤੇ ਹੋਰ ਨਿਯਮਾਂ ਅਤੇ ਸ਼ਰਤਾਂ ਸਬੰਧੀ 30 ਅਪਰੈਲ ਤੋਂ ਬਾਅਦ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਨੌਕਰੀਆਂ ਲਈ ਯੋਗਤਾ ਸਣੇ ਹੋਰ ਜਾਣਕਾਰੀ 30 ਅਪਰੈਲ 2022 ਨੂੰ ਵਿਭਾਗ ਦੀ ਵੈਬਸਾਇਟ https://pspcl.in/Recruitment ’ਤੇ ਪਾ ਦਿੱਤੀ ਜਾਵੇਗੀ।

notes

ਜਿਕਰਯੋਗ ਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ 25 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਜੋ ਮਾਨ ਸਰਕਾਰ ਹੌਲੀ-ਹੌਲੀ ਪੂਰੀ ਕਰਦੀ ਨਜ਼ਰ ਆ ਰਹੀ ਹੈ। ਚੋਣਾਂ ਤੋਂ ਪਹਿਲਾਂ ਵੀ ਪੰਜਾਬ ’ਚ ਬੇਰੁਜ਼ਗਾਰੀ ਦਾ ਮੁੱਦਾ ਛਾਇਆ ਰਿਹਾ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ ।