ਸਾਡੇ ਨਾਲ ਸ਼ਾਮਲ

Follow us

13.9 C
Chandigarh
Sunday, February 1, 2026
More
    Home Breaking News JNU case | ਆਈ...

    JNU case | ਆਈਸ਼ੀ ਘੋਸ਼ ਨੇ ਕਿਹਾ ਕਿ ਮੈਂਨੂੰ ਬੇਹੋਸ਼ ਹੋਣ ਤੱਕ ਕੁੱਟਿਆ

    JNU

    JNU | ਆਈਸ਼ੀ ਦੇ ਸੱਟਾਂ ਵੱਜੀਆਂ ਜਾਂ ਪੇਂਟ ਲਾਇਆ ਇਸ ਦੀ ਜਾਂਚ ਕਰੋ : Dalip Ghosh

    ਨਵੀਂ ਦਿੱਲੀ। ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿਖੇ 5 ਜਨਵਰੀ ਨੂੰ ਹਿੰਸਾ ਕਰਨ ਵਾਲੇ ਕੁਝ ਨਕਾਬਪੋਸ਼ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਪੁਲਿਸ ਜਲਦੀ ਹੀ Àਨ੍ਹਾਂ ਦੀ ਪਛਾਣ ਜਨਤਕ ਕਰੇਗੀ। ਇਸ ਦੌਰਾਨ ਹਿੰਸਾ ‘ਚ ਜ਼ਖਮੀ ਹੋਏ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਕਿ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਨਵੇਂ ਸਮੈਸਟਰ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਆਖ਼ਰੀ ਦਿਨ ਐਤਵਾਰ ਨੂੰ ਕੈਂਪਸ ‘ਚ ਪ੍ਰਦਰਸ਼ਨ ਹੋ ਰਿਹਾ ਸੀ। ਇਸ ਦੌਰਾਨ ਵਿਦਿਆਰਥੀਆਂ ਦਾ ਇਕ ਧੜਾ ਪ੍ਰਕਿਰਿਆ ਦਾ ਸਮਰਥਨ ਕਰ ਰਿਹਾ ਸੀ ਅਤੇ ਦੂਜਾ ਵਿਰੋਧ ਕਰ ਰਿਹਾ ਸੀ।

    ਸ਼ਾਮ ਨੂੰ 50 ਦੇ ਕਰੀਬ ਨਕਾਬਪੋਸ਼ ਵਿਅਕਤੀਆਂ ਨੇ ਕੈਂਪਸ ਦੀ ਭੰਨਤੋੜ ਕੀਤੀ। 20 ਵਿਦਿਆਰਥੀਆਂ ਤੋਂ ਇਲਾਵਾ ਕੁਝ ਅਧਿਆਪਕ ਵੀ ਜ਼ਖਮੀ ਹੋਏ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਆਈਸ਼ੀ ਘੋਸ਼ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ”ਪਿਛਲੇ ਐਤਵਾਰ ਭੀੜ ਨੇ ਮੈਨੂੰ ਤਸੀਹੇ ਦੇਣ, ਧਮਕੀ ਦੇਣ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ”। ਨਕਾਬਪੋਸ਼ ਨੇ ਮੈਨੂੰ ਇਕ ਕਾਰ ਦੇ ਪਿੱਛੇ ਖਿੱਚ ਲਿਆ ਅਤੇ ਮੈਨੂੰ ਕੁੱਟਿਆ ਜਦ ਤਕ ਮੈਂ ਬੇਹੋਸ਼ ਨਹੀਂ ਹੋਈ। ਮੈਂ ਇੱਕ ਨਕਾਬਪੋਸ਼ ਵਿਅਕਤੀ ਨੂੰ ਪਛਾਣ ਵੀ ਸਕਦੀ ਹਾਂ। ਇਸ ਕੇਸ ‘ਚ, ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰੀ ਕੀਤੀ ਜਾਣੀ ਚਾਹੀਦੀ ਹੈ।

    ਬੰਗਾਲ ਦੇ ਬੀਜੇਪੀ ਮੁਖੀ ਦਿਲੀਪ ਘੋਸ਼ ਨੇ ਕੀ ਕਿਹਾ

    ਬੰਗਾਲ ਦੇ ਬੀਜੇਪੀ ਮੁਖੀ ਦਿਲੀਪ ਘੋਸ਼ ਨੇ ਆਈਸ਼ੀ ਦੇ ਦੋਸ਼ਾਂ ‘ਤੇ ਕਿਹਾ ਕਿ ਆਈਸ਼ੀ ਨੂੰ ਸੱਟ ਲੱਗੀ ਸੀ ਜਾਂ ਉਸ ਨੇ ਪੇਂਟ ਲਾਇਆ ਸੀ, ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇ ਐਨ ਯੂ ‘ਚ ਹਿੰਸਾ ਆਈਸ਼ੀ ਘੋਸ਼ ਅਤੇ ਵਿਦਿਆਰਥੀ ਯੂਨੀਅਨ ਦੇ ਕਹਿਣ ‘ਤੇ ਹੋਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here