Jhansi Hospital Fire: ਝਾਂਸੀ ਮੈਡੀਕਲ ਕਾਲਜ਼ ’ਚ ਅੱਗ, 10 ਨਵਜੰਮੇ ਜ਼ਿੰਦਾ ਸੜੇ, ਬਚਾਅ ਕਾਰਜ਼ ਜਾਰੀ

Jhansi Hospital Fire
Jhansi Hospital Fire: ਝਾਂਸੀ ਮੈਡੀਕਲ ਕਾਲਜ਼ ’ਚ ਅੱਗ, 10 ਨਵਜੰਮੇ ਜ਼ਿੰਦਾ ਸੜੇ, ਬਚਾਅ ਕਾਰਜ਼ ਜਾਰੀ

39 ਬੱਚਿਆਂ ਨੂੰ ਖਿੜਕੀ ਤੋੜ ਕੱਢਿਆ ਬਾਹਰ | Jhansi Hospital Fire

ਝਾਂਸੀ (ਏਜੰਸੀ)। Jhansi Hospital Fire: ਮਹਾਰਾਣੀ ਲਕਸ਼ਮੀਬਾਈ ਸਰਕਾਰੀ ਮੈਡੀਕਲ ਕਾਲਜ, ਝਾਂਸੀ ’ਚ ਸਪੈਸ਼ਲ ਨਿਊ ਬੋਰਨ ਕੇਅਰ ਯੂਨਿਟ (ਐੱਸਐੱਨਸੀਯੂ) ’ਚ ਸ਼ੁੱਕਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ 10 ਬੱਚਿਆਂ ਦੀ ਮੌਤ ਹੋ ਗਈ। ਵਾਰਡ ਦੀ ਖਿੜਕੀ ਤੋੜ ਕੇ 39 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸ਼ਨਿੱਚਰਵਾਰ ਸਵੇਰ ਤੱਕ ਜਦੋਂ ਪੰਜ ਬੱਚੇ ਨਾ ਮਿਲੇ ਤਾਂ ਪਰਿਵਾਰਕ ਮੈਂਬਰਾਂ ਨੇ ਮੈਡੀਕਲ ਕਾਲਜ ਦੇ ਬਾਹਰ ਹੰਗਾਮਾ ਕਰ ਦਿੱਤਾ। ਹਾਦਸਾ ਰਾਤ ਕਰੀਬ 10:30 ਵਜੇ ਵਾਪਰਿਆ।

ਇਹ ਖਬਰ ਵੀ ਪੜ੍ਹੋ : Haryana Assembly in Chandigarh: ਚੰਡੀਗੜ੍ਹ ਦਾ ਤਕਨੀਕੀ ਪੇਚ

ਆਕਸੀਜਨ ਕੰਸੈਂਟਰੇਟਰ ’ਚ ਸਪਾਰਕਿੰਗ ਕਾਰਨ ਅੱਗ ਲੱਗ ਗਈ, ਫਿਰ ਧਮਾਕਾ ਹੋਇਆ। ਅੱਗ ਪੂਰੇ ਵਾਰਡ ’ਚ ਫੈਲ ਗਈ। ਵਾਰਡ ਬੁਆਏ ਨੇ ਅੱਗ ਬੁਝਾਉਣ ਲਈ ਅੱਗ ਬੁਝਾਊ ਯੰਤਰ ਦੀ ਵਰਤੋਂ ਕੀਤੀ। ਪਰ ਇਸ ਦੀ ਮਿਆਦ 4 ਸਾਲ ਪਹਿਲਾਂ ਹੀ ਖਤਮ ਹੋ ਗਈ ਸੀ, ਇਸ ਲਈ ਇਹ ਕੰਮ ਨਹੀਂ ਹੋਇਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚੀਆਂ। ਖਿੜਕੀ ਤੋੜ ਕੇ ਪਾਣੀ ਦਾ ਛਿੜਕਾਅ ਕੀਤਾ। ਸੂਚਨਾ ’ਤੇ ਡੀਐੱਮ-ਐੱਸਪੀ ਵੀ ਪਹੁੰਚ ਗਏ। ਵੱਡੀ ਅੱਗ ਨੂੰ ਵੇਖਦੇ ਹੋਏ ਫੌਜ ਨੂੰ ਬੁਲਾਇਆ ਗਿਆ। ਕਰੀਬ 2 ਘੰਟੇ ’ਚ ਅੱਗ ’ਤੇ ਕਾਬੂ ਪਾਇਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। Jhansi Hospital Fire