ਸਾਡੇ ਨਾਲ ਸ਼ਾਮਲ

Follow us

32.7 C
Chandigarh
Saturday, March 14, 2026
More
    Home Breaking News ਸਰੀਰਦਾਨੀ ਤੇ ਨ...

    ਸਰੀਰਦਾਨੀ ਤੇ ਨੇਤਰਦਾਨੀ ਦਾ ਮਾਣ ਹਾਸਲ ਕਰ ਗਏ ਜੀਵਨ ਕੁਮਾਰ ਇੰਸਾਂ

    Body Donation
    Body Donation: ਸਰੀਰਦਾਨੀ ਤੇ ਨੇਤਰਦਾਨੀ ਦਾ ਮਾਣ ਹਾਸਲ ਕਰ ਗਏ ਜੀਵਨ ਇੰਸਾਂ

    Body Donation: ਮ੍ਰਿਤਕ ਦੇਹ ਨੂੰ ਕਾਫ਼ਲੇ ਦੇ ਰੂਪ ’ਚ ਮੈਡੀਕਲ ਖੋਜਾਂ ਲਈ ਕੀਤਾ ਰਵਾਨਾ

    Body Donation: ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ)। ਬਲਾਕ ਗੋਬਿੰਦਗੜ੍ਹ ਜੇਜੀਆਂ ਅਧੀਨ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆਂ ਵਾਸੀ ਡੇਰਾ ਸ਼ਰਧਾਲੂ ਜੀਵਨ ਕੁਮਾਰ ਇੰਸਾਂ (70) ਦੇਹਾਂਤ ਉਪਰੰਤ ਸਰੀਰਦਾਨੀ ਤੇ ਨੇਤਰਦਾਨੀ ਬਣਨ ਦਾ ਮਾਣ ਹਾਸਲ ਕਰ ਗਏ ਹਨ, ਜਿਨ੍ਹਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਜੀਵਨ ਕੁਮਾਰ ਇੰਸਾਂ, ਗੋਬਿੰਦਗੜ੍ਹ ਜੇਜੀਆਂ ਤੋਂ ਸੱਚ ਕਹੂੰ ਦੇ ਪੱਤਰਕਾਰ ਭੀਮਸੈਨ ਇੰਸਾਂ ਦੇ ਵੱਡੇ ਭਾਈ ਸਨ, ਉਹ ਸੱਚੀ ਸ਼ਾਹੀ ਕੰਟੀਨ ਸੰਮਤੀ ਦੇ ਸੇਵਾਦਾਰ ਸਨ। ਜੀਵਨ ਕੁਮਾਰ ਇੰਸਾਂ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਪਹਿਲੇ ਸਰੀਰਦਾਨੀ ਬਣੇ ਹਨ।

    ਪਰਿਵਾਰਕ ਮੈਂਬਰਾਂ ਮੁਤਾਬਕ ਜੀਵਨ ਕੁਮਾਰ ਇੰਸਾਂ ਬੀਤੀ ਸ਼ਾਮ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦਿਆਂ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਜੀਵਨ ਕੁਮਾਰ ਇੰਸਾਂ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ-ਜੀਅ ਪ੍ਰਣ ਕੀਤਾ ਸੀ ਕਿ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰਾਂ ਕ੍ਰਿਸ਼ਨਾ ਦੇਵੀ ਇੰਸਾਂ (ਪਤਨੀ), ਊਸ਼ਾ ਰਾਣੀ ਇੰਸਾਂ (ਬੇਟੀ), ਆਸ਼ੂ ਬਾਂਸਲ ਇੰਸਾਂ (ਬੇਟਾ), ਸੁਰਿੰਦਰ ਕੁਮਾਰ ਇੰਸਾਂ, ਜਗਦੀਸ਼ ਰਾਏ ਇੰਸਾਂ, ਭੀਮ ਸੈਨ ਇੰਸਾਂ (ਭਰਾ), ਸੁਨੀਲ ਕੁਮਾਰ ਇੰਸਾਂ, ਮੱਖਣ ਲਾਲ ਇੰਸਾਂ, ਗੁਰਦਾਸ ਇੰਸਾਂ (ਭਤੀਜੇ) ਨੇ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਵੈਦ ਯੋਗ ਦੱਤ ਸ਼ਰਮਾ ਆਯੁਰਵੈਦਿਕ ਕਾਲਜ, ਬੁਲੰਦ ਸ਼ਹਿਰ ਰੋਡ ਖੁਰਜਾ ਉੱਤਰ ਪ੍ਰਦੇਸ਼ ਵਿਖੇ ਦਾਨ ਕੀਤੀ ਹੈ।

    Read Also : ਖੁਦ ਨੂੰ ਪੈਰਾਂ ’ਤੇ ਕਰਕੇ ਪੰਧੇਰ ਦੀ ਮਨਜੀਤ ਕੌਰ ਹਜ਼ਾਰਾਂ ਮਹਿਲਾਵਾਂ ਲਈ ਬਣੀ ਪ੍ਰੇਰਨਾ

    ਇੰਨਾ ਹੀ ਨਹੀਂ ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀਆਂ ਅੱਖਾਂ, ਬਲਾਕ ਮਲੋਟ ਦੇ ਸੱਚੀ ਅੱਖਾਂਦਾਨ ਸੰਮਤੀ ਦੇ ਸੇਵਾਦਾਰ ਮੋਨੂੰ ਇੰਸਾਂ, ਅਰੁਣ ਇੰਸਾਂ, ਅਮਨ ਇੰਸਾਂ ਨੇ ਸੁਰੱਖਿਅਤ ਟ੍ਰਾਈ ਸਿਟੀ ਹੌਸਪਿਟਲ ਗੁਰੂ ਕਾ ਲੰਗਰ ਮੋਹਾਲੀ ਵਿਖੇ ਪਹੁੰਚਾਇਆ, ਜਿੱਥੇ ਉੁਨ੍ਹਾਂ ਦੀਆਂ ਅੱਖਾਂ ਦੋ ਹਨ੍ਹੇਰੀ ਜ਼ਿੰਦਗੀ ਨੂੰ ਚਾਨਣ ਦੇਣਗੀਆਂ। ਇਸ ਤੋਂ ਪਹਿਲਾਂ ਸਰੀਰਦਾਨੀ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ’ਚ ਰੱਖ ਕੇ ਪੂਰੇ ਪਿੰਡ ਦਾ ਚੱਕਰ ਲਾਇਆ ਗਿਆ, ਇਸ ਦੌਰਾਨ ‘ਜੀਵਨ ਕੁਮਾਰ ਇੰਸਾਂ ਅਮਰ ਰਹੇ’ ਦੇ ਨਾਅਰੇ ਗੂੰਜਦੇ ਰਹੇ। ਸਰੀਰਦਾਨੀ ਵਾਲੀ ਗੱਡੀ ਨੂੰ ਪਿੰਡ ਦੇ ਸਰਪੰਚ ਤੇਜ ਕੌਰ ਦੇ ਬੇਟੇ ਅਵਤਾਰ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ ਦੇ ਪਤੀ ਅਮਰਜੀਤ ਸਿੰਘ ਮਾਵੀ ਨੇ ਹਰੀ ਝੰਡੀ ਵਿਖਾ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।

    ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਇੰਸਾਂ, ਸੱਚੇ ਨਿਮਰ ਸੇਵਾਦਾਰ ਸਰਜੀਵਨ ਕੁਮਾਰ ਇੰਸਾਂ, ਸੱਚੇ ਨਿਮਰ ਸੇਵਾਦਾਰ ਬਲਵਿੰਦਰ ਸਿੰਘ ਇੰਸਾਂ, ਸੱਚੇ ਨਿਮਰ ਸੇਵਾਦਾਰ ਰਤਨ ਲਾਲ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਜਗਦੀਸ਼ ਰਾਏ ਇੰਸਾਂ, ਸੱਤਪਾਲ ਇੰਸਾਂ ਕੋਟਕਪੂਰਾ, ਬਲਵੀਰ ਸਿੰਘ, ਰਮੇਸ਼ਵਰ ਦਾਸ ਲੀਲਾ, ਪ੍ਰਤਾਪ ਸਿੰਘ ਇੰਸਾਂ, ਛਿੰਦਾ ਸਿੰਘ ਇੰਸਾਂ, ਜੀਤਾ ਸਿੰਘ ਇੰਸਾਂ, ਅਸ਼ੋਕ ਕੁਮਾਰ ਇੰਸਾਂ ਰਤੀਆ, ਅਜੇ ਕੁਮਾਰ ਇੰਸਾਂ ਮੌੜ ਮੰਡੀ, ਰਜਿੰਦਰ ਕੁਮਾਰ ਇੰਸਾਂ, ਬਿੱਟੂ ਇੰਸਾਂ, ਚਿਮਨ ਲਾਲ ਘੜਸਾਣਾ, ਸਿਕੰਦਰ ਸਿੰਘ ਇੰਸਾਂ, ਕੁਲਵਿੰਦਰ ਸਿੰਘ ਇੰਸਾਂ, ਸੂਬੇਦਾਰ ਗੁਰਸੇਵਕ ਸਿੰਘ ਇੰਸਾਂ, ਮਹਾਦੇਵ ਇੰਸਾਂ, ਹਰਬੰਸ ਲਾਲ ਇੰਸਾਂ, ਬਲਵੰਤ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਗੁਲਜਾਰੀ ਲਾਲ, ਸੋਹਨ ਲਾਲ ਇੰਸਾਂ, ਮਿੱਠੂ ਸਿੰਘ ਇੰਸਾਂ, ਜਨਕ ਰਾਜ ਇੰਸਾਂ, ਡੋਗਰ ਚੰਦ, ਮਾਸਟਰ ਪਿਆਰੇ ਲਾਲ, ਸਤੀਸ਼ ਕੁਮਾਰ, ਰਾਜੇਸ਼ ਕੁਮਾਰ ਬਿੱਟੂ, ਗਾਂਧੀ ਰਾਮ ਇੰਸਾਂ ਤੋਂ ਇਲਾਵਾ ਰਿਸ਼ਤੇਦਾਰ, ਬਲਾਕ ਗੋਬਿੰਦਗੜ੍ਹ ਜੇਜੀਆਂ ਤੇ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਹਾਜ਼ਰ ਸੀ।

    ਸਰੀਰਦਾਨੀ ਅਤੇ ਨੇਤਰਦਾਨੀ ਨਮਿੱਤ ਸ਼ਰਧਾਂਜਲੀ ਵਜੋਂ ਨਾਮ ਚਰਚਾ 15 ਮਾਰਚ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਗੋਬਿੰਦਗੜ੍ਹ ਜੇਜੀਆਂ ਵਿਖੇ ਹੋਵੇਗੀ।