ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 1, 2026
More
    Home Breaking News Medical Resea...

    Medical Research: ਜੀਤ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 130ਵੇਂ ਸਰੀਰਦਾਨੀ

    Medical Research
    ਬਠਿੰਡਾ : ਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਮੌਕੇ ਪਰਿਵਾਰਕ ਮੈਂਬਰ ਅਤੇ ਸਾਧ ਸੰਗਤ ਤੇ ਸਰੀਰਦਾਨੀ ਜੀਤ ਕੌਰ ਇੰਸਾਂ ਫਾਈਲ ਫੋਟੋ। ਤਸਵੀਰ : ਸੁਖਨਾਮ

    Medical Research: (ਸੁਖਨਾਮ) ਬਠਿੰਡਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 175 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 130ਵਾਂ ਸਰੀਰਦਾਨ ਹੋਇਆ ਬਲਾਕ ਬਠਿੰਡਾ ਦੇ ਏਰੀਆ ਨਵੀਂ ਬਸਤੀ ਦੇ ਡੇਰਾ ਸ਼ਰਧਾਲੂ ਮਾਤਾ ਜੀਤ ਕੌਰ ਇੰਸਾਂ (ਸੱਚ ਕਹੂੰ ਦੇ ਸੇਵਾਦਾਰ ਸੱਚਖੰਡ ਵਾਸੀ ਸ੍ਰ. ਬਹਾਦਰ ਸਿੰਘ ਜੀ ਇੰਸਾਂ ਦੇ ਧਰਮਪਤਨੀ) ਨੇ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਸਦੀ ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ, ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

    ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਜੀਤ ਕੌਰ ਇੰਸਾਂ (70) ਵਾਸੀ ਗਲੀ ਨੰ. 2 ਵਿਸ਼ਾਲ ਨਗਰ ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪੁੱਤਰ ਰਜਿੰਦਰ ਸਿੰਘ ਇੰਸਾਂ, ਨੂੰਹ ਰੀਤੂ ਸਚਦੇਵਾ ਇੰਸਾਂ, ਧੀ ਮਨਦੀਪ ਕੌਰ ਇੰਸਾਂ, ਜਵਾਈ ਡਾ. ਸੰਤੋਖ ਸਿੰਘ ਰੋਮਾਣਾ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਗ੍ਰਾਫਿਕ ਇਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਦੇਹਰਾ ਦੂਨ (ਉੱਤਰਾ ਖੰਡ) ਨੂੰ ਦਾਨ ਕੀਤਾ ‘ਮਾਤਾ ਜੀਤ ਕੌਰ ਇੰਸਾਂ ਅਮਰ ਰਹੇ’, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਜੀਤ ਕੌਰ ਇੰਸਾਂ ਤੇਰਾ ਨਾਮ ਰਹੇਗਾ, ਸਰੀਰ ਦਾਨ ਮਹਾਂਦਾਨ, ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। Medical Research

    ਇਹ ਵੀ ਪੜ੍ਹੋ: Punjab News: ਕੇਂਦਰੀ ਬਜਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਇਆ ਵੱਡਾ ਬਿਆਨ, ਜਾਣੋ

    ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਰਾਜ ਕੁਮਾਰ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਪਿੰਕੀ ਸਿੰਗਲਾ ਇੰਸਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਮਾਤਾ ਜੀਤ ਕੌਰ ਇੰਸਾਂ ਦਾ ਦੇਹਾਂਤ ਹੋ ਗਿਆ , ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਇਨ੍ਹਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ। ਮਾਤਾ ਜੀਤ ਕੌਰ ਇੰਸਾਂ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।

    ਇਸ ਮੌਕੇ ਸੱਚੇ ਨਿਮਰ ਸੇਵਾਦਾਰ ਭੈਣ ਮਾਧਵੀ ਇੰਸਾਂ ਨੇ ਦੱਸਿਆ ਕਿ ਮਾਤਾ ਜੀਤ ਕੌਰ ਇੰਸਾਂ ਨੇ ਸੰਨ 1979 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੋਲੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਉਹ ਡੇਰਾ ਸੱਚਾ ਸੌਦਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ ਮਾਤਾ ਜੀ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ। ਇਸ ਮੌਕੇ ਸੈਕਟਰੀ ਰੈਡ ਕਰਾਸ ਦਰਸ਼ਨ ਕੁਮਾਰ, ਸੱਚੇ ਨਿਮਰ ਸੇਵਾਦਾਰ ਭੈਣ ਰੇਖਾ ਇੰਸਾਂ, ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਮਨੋਜ ਇੰਸਾਂ, ਭੈਣ ਵੀਨਾ ਇੰਸਾਂ, ਰੀਤੂ ਇੰਸਾਂ, ਕੁਲਦੀਪ ਇੰਸਾਂ, ਸੱਚੀ ਸੀਨੀਅਰ ਪ੍ਰੇਮੀ ਸੰਮਤੀ ਸੇਵਾਦਾਰ ਭੂਸ਼ਨ ਇੰਸਾਂ, ਜੋਗਿੰਦਰ ਸੋਨੀ ਇੰਸਾਂ, ਭੈਣ ਸੁਨੀਤਾ ਇੰਸਾਂ, ਸਰਵਤੀ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜਰ ਸੀ। Medical Research

    ਨੇਕ ਸੁਭਾਅ ਦੇ ਮਾਲਕ ਸਨ ਮਾਤਾ ਜੀਤ ਕੌਰ ਇੰਸਾਂ

    ਮਾਤਾ ਜੀਤ ਕੌਰ ਇੰਸਾਂ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਅਤੇ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਲੱਗੇ ਰਹਿੰਦੇ ਸਨ ਬੀਤੇ ਕੱਲ੍ਹ ਉਹ ਗੁਰੂ ਚਰਨਾਂ ’ਚ ਜਾ ਬਿਰਾਜੇ, ਅੱਜ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਕੰਮ ਹੈ। ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਉਨ੍ਹਾਂ ਦੇ ਸਰੀਰ ਤੇ ਖੋਜ਼ਾਂ ਕਰਨਗੇ ਜੋ ਕਿ ਮਨਵਤਾ ਲਈ ਵਰਦਾਨ ਸਿੱਧ ਹੋਵੇਗਾ।
    ਦਰਸ਼ਨ ਕੁਮਾਰ , ਸੈਕਟਰੀ ਰੈਡ ਕਰਾਸ, ਬਠਿੰਡਾ