ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News Body Donation...

    Body Donation: ਜੀਤ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 130ਵੇਂ ਸਰੀਰਦਾਨੀ

    Body Donation
    Body Donation: ਜੀਤ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 130ਵੇਂ ਸਰੀਰਦਾਨੀ

    Body Donation: ਬਠਿੰਡਾ (ਸੁਖਨਾਮ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 175 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 130ਵਾਂ ਸਰੀਰਦਾਨ ਹੋਇਆ।

    ਬਲਾਕ ਬਠਿੰਡਾ ਦੇ ਏਰੀਆ ਨਵੀਂ ਬਸਤੀ ਦੇ ਡੇਰਾ ਸ਼ਰਧਾਲੂ ਮਾਤਾ ਜੀਤ ਕੌਰ ਇੰਸਾਂ (ਸੱਚ ਕਹੂੰ ਦੇ ਸੇਵਾਦਾਰ ਸੱਚਖੰਡ ਵਾਸੀ ਸ੍ਰ. ਬਹਾਦਰ ਸਿੰਘ ਜੀ ਇੰਸਾਂ ਦੇ ਧਰਮਪਤਨੀ) ਨੇ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਨ੍ਹਾਂ ਦੀ ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

    ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਜੀਤ ਕੌਰ ਇੰਸਾਂ (70) ਵਾਸੀ ਗਲੀ ਨੰ. 2 ਵਿਸ਼ਾਲ ਨਗਰ ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪੁੱਤਰ ਰਜਿੰਦਰ ਸਿੰਘ ਇੰਸਾਂ, ਨੂੰਹ ਰੀਤੂ ਸੱਚਦੇਵਾ ਇੰਸਾਂ, ਧੀ ਮਨਦੀਪ ਕੌਰ ਇੰਸਾਂ, ਜਵਾਈ ਡਾ. ਸੰਤੋਖ ਸਿੰਘ ਰੋਮਾਣਾ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਗ੍ਰਾਫਿਕ ਇਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਦੇਹਰਾਦੂਨ (ਉੱਤਰਾਖੰਡ) ਨੂੰ ਦਾਨ ਕੀਤਾ।

    Body Donation

    ‘ਮਾਤਾ ਜੀਤ ਕੌਰ ਇੰਸਾਂ ਅਮਰ ਰਹੇ’, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਜੀਤ ਕੌਰ ਇੰਸਾਂ ਤੇਰਾ ਨਾਂਅ ਰਹੇਗਾ, ਸਰੀਰ ਦਾਨ ਮਹਾਂਦਾਨ, ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ।

    ਇਸ ਮੌਕੇ ਏਰੀਆ ਪ੍ਰੇਮੀ ਸੇਵਕ ਰਾਜ ਕੁਮਾਰ ਇੰਸਾਂ ਤੇ ਪ੍ਰੇਮੀ ਸੇਵਕ ਭੈਣ ਪਿੰਕੀ ਸਿੰਗਲਾ ਇੰਸਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਮਾਤਾ ਜੀਤ ਕੌਰ ਇੰਸਾਂ ਦਾ ਦੇਹਾਂਤ ਹੋ ਗਿਆ, ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਇਨ੍ਹਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ ਮਾਤਾ ਜੀਤ ਕੌਰ ਇੰਸਾਂ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।

    Body Donation

    ਇਸ ਮੌਕੇ ਸੱਚੇ ਨਿਮਰ ਸੇਵਾਦਾਰ ਭੈਣ ਮਾਧਵੀ ਇੰਸਾਂ ਨੇ ਦੱਸਿਆ ਕਿ ਮਾਤਾ ਜੀਤ ਕੌਰ ਇੰਸਾਂ ਨੇ ਸੰਨ 1979 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਸੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਉਹ ਡੇਰਾ ਸੱਚਾ ਸੌਦਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ ਮਾਤਾ ਜੀ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ ਇਸ ਮੌਕੇ ਸੈਕਟਰੀ ਰੈੱਡ ਕਰਾਸ ਦਰਸ਼ਨ ਕੁਮਾਰ, ਸੱਚੇ ਨਿਮਰ ਸੇਵਾਦਾਰ ਭੈਣ ਰੇਖਾ ਇੰਸਾਂ, ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਮਨੋਜ ਇੰਸਾਂ, ਭੈਣ ਵੀਨਾ ਇੰਸਾਂ, ਰੀਤੂ ਇੰਸਾਂ, ਕੁਲਦੀਪ ਇੰਸਾਂ, ਸੱਚੀ ਸੀਨੀਅਰ ਪ੍ਰੇਮੀ ਸੰਮਤੀ ਸੇਵਾਦਾਰ ਭੂਸ਼ਨ ਇੰਸਾਂ, ਜੋਗਿੰਦਰ ਸੋਨੀ ਇੰਸਾਂ, ਭੈਣ ਸੁਨੀਤਾ ਇੰਸਾਂ, ਸਰਵਤੀ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਸੇਵਾਦਾਰ, ਰਿਸ਼ੇਤਦਾਰ, ਸਨੇਹੀ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।

    ਮਾਤਾ ਜੀਤ ਕੌਰ ਇੰਸਾਂ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਅਤੇ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਲੱਗੇ ਰਹਿੰਦੇ ਸਨ ਬੀਤੇ ਕੱਲ੍ਹ ਉਹ ਗੁਰੂ ਚਰਨਾਂ ’ਚ ਜਾ ਬਿਰਾਜੇ, ਅੱਜ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਕੰਮ ਹੈ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਉਨ੍ਹਾਂ ਦੇ ਸਰੀਰ ਤੇ ਖੋਜ਼ਾਂ ਕਰਨਗੇ ਜੋ ਕਿ ਮਨਵਤਾ ਲਈ ਵਰਦਾਨ ਸਿੱਧ ਹੋਵੇਗਾ

    ਦਰਸ਼ਨ ਕੁਮਾਰ , ਸੈਕਟਰੀ ਰੈਡ ਕਰਾਸ, ਬਠਿੰਡਾ