ਜੀਪ ਪਲਟਣ ਨਾਲ ਦੋ ਦੀ ਮੌਤ , 10 ਜ਼ਖਮੀ

ਜੀਪ ਪਲਟਣ ਨਾਲ ਦੋ ਦੀ ਮੌਤ, 10 ਜ਼ਖਮੀ
– ਟਾਇਰ ਫਟਣ ਕਾਰਨ ਵਾਪਰਿਆ ਹਾਦਸਾ

ਨੀਮਚ, ਏਜੰਸੀ। ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਰਤਨਗੜ ਥਾਣਾ ਖੇਤਰ ‘ਚ ਇੱਕ ਜੀਪ ਦੇ ਬੇਕਾਬੂ ਹੋ ਕੇ ਪਲਟ ਜਾਣ ਨਾਲ ਉਸ ‘ਚ ਸਵਾਰ ਇੱਕ ਹੀ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਲਗਭਗ ਦਸ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਰਾਤ ਜਿਲ੍ਹੇ ਦੇ ਸਿੰਗੋਲੀ ਮੁੱਖ ਸੜਕ ਮਾਰਗ ‘ਤੇ ਝਾਂਤਲਾ ਮੋੜ ਦੇ ਨੇੜੇ ਇੱਕ ਜੀਪ ਬੇਕਾਬੂ ਹੋ ਕੇ ਪਲਟ ਗਈ, ਜਿਸ ਨਾਲ ਉਸ ‘ਚ ਸਵਾਰ ਇੱਕ ਹੀ ਪਰਿਵਾਰ ਦੇ ਲਗਭਗ ਦੋ ਦਰਜਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਦ ਹੀ ਗੰਭੀਰ ਰੂਪ ‘ਚ ਜ਼ਖਮੀ ਬਾਲਿਕਾ ਕਲਪਿਤਾ (09) ਅਤੇ ਨੌਜਵਾਨ ਸੁਖਲਾਲ (18) ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਰਸਤੇ ‘ਚ ਹੀ ਦਮ ਤੋੜ ਦਿੱਤਾ। Jeep

  • ਤੇਜ ਰਫਤਾਰ ਜੀਪ ਦਾ ਟਾਇਰ ਫਟਣ ਤੋਂ ਬਾਅਦ ਉਹ ਬੇਕਾਬੂ ਹੋ ਕੇ ਪਲਟ ਸੜਕ ਤੋਂ ਲਗਭਗ 50 ਫੁੱਟ ਹੇਠਾਂ ਡਿੱਗ ਗਈ।
  • ਜੀਪ ਸਵਾਰ ਸਾਰੇ ਲੋਕ ਪਿੰਡ ਆਲੋਰੀ ਗਰਵਾੜਾ ਦੇ ਨਿਵਾਸੀ
  • ਤਿਲਸਵਾ ਮਹਾਦੇਵ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਜਾ ਰਹੇ ਸਨ।
  • ਜੀਪ ਚਾਲਕ ਗੰਭੀਰ ਜ਼ਖਮੀ , ਇਲਾਜ ਲਈ ਰਾਜਸਥਾਨ ਦੇ ਕੋਟਾ ਲਿਜਾਇਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।