Jee Result 2025: ਦਰਜ਼ੀ ਦੀ ਦੁਕਾਨ ਤੋਂ ਆਈਆਈਟੀ ਤੱਕ, ਗਰੀਬਾਂ ਦੇ ਬੱਚੇ ਬਣਨ ਜਾ ਰਹੇ ਹਨ ਇੰਜੀਨੀਅਰ

Jee Result 2025
Jee Result 2025: ਦਰਜ਼ੀ ਦੀ ਦੁਕਾਨ ਤੋਂ ਆਈਆਈਟੀ ਤੱਕ, ਗਰੀਬਾਂ ਦੇ ਬੱਚੇ ਬਣਨ ਜਾ ਰਹੇ ਹਨ ਇੰਜੀਨੀਅਰ

Jee Result 2025: ਮੇਰੇ ਪਿਤਾ ਕਦੇ ਵੀ ਕੋਚਿੰਗ ਦਾ ਖਰਚਾ ਨਹੀਂ ਚੁੱਕ ਸਕਦੇ ਸਨ ਪਰ ਸਰਕਾਰ ਨੇ ਇਸ ਨੂੰ ਸੰਭਵ ਬਣਾਇਆ: ਅਰਸ਼ਪ੍ਰੀਤ ਕੌਰ

  • ਮੈਂ ਇੱਕ ਦਰਜ਼ੀ ਦਾ ਬੇਟਾ ਹਾਂ, ਅੱਜ ਮੈਂ ਜੇਈਈ ਪਾਸ ਕਰਕੇ ਬਣਨ ਜਾ ਰਿਹਾ ਹਾਂ ਇੰਜੀਨੀਅਰ: ਹਰੀਸ਼ ਫ਼ਾਜ਼ਿਲਕਾ | Jee Result 2025

Jee Result 2025: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਇੱਕ ਦਰਜ਼ੀ ਦਾ ਬੇਟਾ ਹੁਣ ਦੇਸ਼ ਦੀ ਵੱਡੀ ਆਈਆਈਟੀ ਤੱਕ ਦਾ ਸਫ਼ਰ ਤੈਅ ਕਰਦੇ ਹੋਏ ਇੰਜੀਨੀਅਰ ਬਣਨ ਜਾ ਰਿਹਾ ਹੈ। ਘਰ ਦੀ ਹਾਲਤ ਦੇਖਦੇ ਹੋਏ ਫਾਜ਼ਿਲਕਾ ਦੇ ਹਰੀਸ਼ ਨੂੰ ਵਿਸ਼ਵਾਸ ਹੀ ਨਹੀਂ ਸੀ ਕਿ ਉਹ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਦੇ ਹੋਏ ਉਹ ਆਸਮਾਨ ਦੀ ਉੱਚਾਈ ਤੱਕ ਵੀ ਪੁੱਜ ਸਕਦਾ ਹੈ, ਕਿਉਂਕਿ ਸਕੂਲ ਤੋਂ ਬਾਅਦ ਪਿਤਾ ਦੇ ਕੰਮ ’ਚ ਵੀ ਮਦਦ ਕਰਦੇ ਹੋਏ ਇਹ ਸਫ਼ਰ ਤੈਅ ਕਰਨਾ ਇੱਕ ਸੁਫ਼ਨੇ ਜਿਹਾ ਸੀ ਪਰ ਹਰੀਸ਼ ਫਾਜ਼ਿਲਕਾ ਨੇ ਆਪਣੀ ਮਿਹਨਤ ਅਤੇ ਪੰਜਾਬ ਸਰਕਾਰ ਦੀ ਮਦਦ ਨਾਲ ਇਹ ਕਾਰਨਾਮਾ ਕਰ ਦਿੱਤਾ ਹੈ।

ਪੰਜਾਬ ਦੇ ਸਰਕਾਰੀ ਸਕੂਲਾਂ ਦੇ 44 ਵਿਦਿਆਰਥੀਆਂ ਨੇ ਵੱਕਾਰੀ ਜੇਈਈ ਐਡਵਾਂਸਡ 2025 ਦੀ ਪ੍ਰੀਖਿਆ ਪਾਸ ਕਰਕੇ ਇੱਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਇਨ੍ਹਾਂ 44 ਵਿੱਚੋਂ ਹੀ ਹਰੀਸ਼ ਫਾਜ਼ਿਲਕਾ ਵੀ ਇੱਕ ਵਿਦਿਆਰਥੀ ਹੈ। ਇਹ ਸਿਰਫ਼ ਹਰੀਸ਼ ਦੀ ਕਹਾਣੀ ਨਹੀਂ ਹੈ, ਸਗੋਂ ਦੋ ਦਰਜ਼ਨ ਤੋਂ ਜ਼ਿਆਦਾ ਇਹੋ ਜਿਹੇ ਵਿਦਿਆਰਥੀ ਹਨ, ਜਿਨ੍ਹਾਂ ਨੇ ਦੇਸ਼ ਦੇ ਵੱਡੇ ਟੈਸਟ ਨੂੰ ਪਾਸ ਕਰਨ ਬਾਰੇ ਸੋਚਣਾ ਤਾਂ ਦੂਰੀ ਗੱਲ ਹੈ, ਇਸ ਟੈਸਟ ਬਾਰੇ ਸੁਣਿਆ ਤੱਕ ਨਹੀਂ ਸੀ ਪਰ ਇਨ੍ਹਾਂ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਇਨ੍ਹਾਂ ਨੂੰ ਚੁਣ ਕੇ ਇੱਕ ਇਹੋ ਜਿਹਾ ਪਲੇਟਫਾਰਮ ਦਿੱਤਾ, ਜਿੱਥੇ ਕਿ ਇਨ੍ਹਾਂ ਵਿਦਿਆਰਥੀਆਂ ਨੇ ਪੜ੍ਹਾਈ ਕਰਦੇ ਹੋਏ ਇਸ ਟੈਸਟ ਨੂੰ ਪਾਸ ਕਰਦੇ ਹੋਏ ਆਪਣੇ ਮਾਪਿਆ ਦੇ ਨਾਲ ਹੀ ਪੰਜਾਬ ਦਾ ਨਾਂਅ ਵੀ ਰੋਸ਼ਨ ਕਰ ਦਿੱਤਾ ਹੈ।

Jee Result 2025

ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਨੇ ਆਪਣੇ ਸਫ਼ਰ ਨੂੰ ਵੀ ਸਾਂਝਾ ਕੀਤਾ ਗਿਆ ਹੈ। ਅੰਮ੍ਰਿਤਸਰ ਦੀ ਅਰਸ਼ਪ੍ਰੀਤ ਕੌਰ, ਜੋ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧਤ ਹੈ, ਨੇ ਜੇਈਈ ਮੇਨਜ਼ ਅਤੇ ਐਡਵਾਂਸਡ ਦੋਵਾਂ ਵਿੱਚ ਆਪਣੀ ਸਫਲਤਾ ਦਾ ਸਿਹਰਾ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਮੁਫ਼ਤ ਕੋਚਿੰਗ ਨੂੰ ਦਿੱਤਾ। ਉਸਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਪਹਿਲਕਦਮੀ ਨੇ ਮੈਨੂੰ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਦਾ ਮੌਕਾ ਦਿੱਤਾ।

Read Also : Nabha Central Jail News: ਨਾਭਾ ਜੇਲ੍ਹ ’ਚ ਕੈਦੀਆਂ ਹੋਈ ਖੂਨੀ ਝੜਪ, ਜ਼ਖਮੀ ਕੈਦੀ ਨੂੰ ਹਸਪਤਾਲ ’ਚ ਕਰਵਾਇਆ ਦਾਖਲ

ਮੇਰੇ ਪਿਤਾ ਕਦੇ ਵੀ ਪ੍ਰਾਈਵੇਟ ਕੋਚਿੰਗ ਦਾ ਖਰਚਾ ਨਹੀਂ ਚੁੱਕ ਸਕਦੇ ਸਨ, ਪਰ ਸਰਕਾਰ ਦੀ ਮੱਦਦ ਨਾਲ ਇਹ ਸੰਭਵ ਹੋਇਆ, ਜਿਸ ਕਾਰਨ ਹੀ ਉਹ ਇਸ ਟੈਸਟ ਨੂੰ ਪਾਸ ਕਰ ਸਕੀ ਹੈ।ਮੋਹਾਲੀ ਤੋਂ ਜਸਪ੍ਰੀਤ ਕੌਰ ਨੇ ਸੂਬਾ ਸਰਕਾਰ ਵੱਲੋਂ ਕੀਤੀ ਗਈ ਮੱਦਦ ਤੇ ਦਿੱਤੀ ਹੱਲਾਸ਼ੇਰੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਪੈਸੇ ਜਾਂ ਸਰੋਤਾਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਤਾਬਾਂ ਤੋਂ ਲੈ ਕੇ ਯੋਗ ਅਧਿਆਪਕਾਂ ਤੱਕ ਸਭ ਕੁਝ ਪ੍ਰਦਾਨ ਕੀਤਾ ਜਾਂਦਾ ਹੈ।

Jee Result 2025

ਮੁੱਖ ਮੰਤਰੀ ਦੇ ਯਤਨ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਫ਼ਾਜ਼ਿਲਕਾ ਤੋਂ ਹਰੀਸ਼, ਜਿਸ ਦੇ ਪਿਤਾ ਇੱਕ ਦਰਜ਼ੀ ਹਨ, ਨੇ ਕੋਚਿੰਗ ਲਈ ਧੰਨਵਾਦ ਪ੍ਰਗਟ ਕੀਤਾ। ਉਸਨੇ ਕਿਹਾ ਮੈਂ ਗਣਿਤ ਪ੍ਰਤੀ ਭਾਵੁਕ ਹਾਂ, ਅਤੇ ਓਲੰਪਿਆਡ ਅਤੇ ਜੇਈਈ ਦੀ ਸਿਖਲਾਈ ਜੀਵਨ ਬਦਲਣ ਵਾਲੀ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਮਦਦ ਨਾ ਮਿਲਦੀ ਤਾਂ ਸ਼ਾਇਦ ਉਹ ਇਹ ਮੁਕਾਮ ’ਤੇ ਨਹੀਂ ਪੁੱਜ ਸਕਦਾ ਸੀ।

ਬਠਿੰਡਾ ਤੋਂ ਪ੍ਰਭਜੋਤ ਕੌਰ, ਜਿਸਦੇ ਮਾਪਿਆਂ ਨੇ ਵਿੱਤੀ ਤੌਰ ’ਤੇ ਸੰਘਰਸ਼ ਕੀਤਾ, ਨੇ ਆਪਣੀ ਸਫਲਤਾ ਨੂੰ ਸਰਕਾਰ ਵੱਲੋਂ ਦਿੱਤੀ ਮੁਫ਼ਤ ਸਿੱਖਿਆ ਅਤੇ ਕੋਚਿੰਗ ਨੂੰ ਸਿਹਰਾ ਦਿੱਤਾ। ਉਸ ਨੇ ਕਿਹਾ ਕਿ ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਮਦਦ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ।

ਪਟਿਆਲਾ ਦੀ ਇੱਕ ਵਿਦਿਆਰਥਣ, ਜਿਸਨੇ ਆਪਣੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ 77 ਫੀਸਦੀ ਅੰਕ ਪ੍ਰਾਪਤ ਕੀਤੇ ਸਨ, ਨੇ ਸਾਂਝਾ ਕੀਤਾ ਕਿ ਕਿਵੇਂ ਸਿੱਖਿਆ ਕ੍ਰਾਂਤੀ ਕੈਂਪਾਂ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ। ਉਸਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਸੀ ਕਿ ਮੈਂ ਵਿਗਿਆਨ ’ਚ ਚੰਗਾ ਨਹੀਂ ਕਰ ਸਕਦੀ ਪਰ ਸਰਕਾਰ ਦੀਆਂ ਕੋਸ਼ਿਸ਼ਾਂ ਇਸ ਤੋਂ ਉਲਟ ਸਾਬਤ ਹੋਈਆਂ। ਮੈਂ ਉਨਾਂ ਦੇ ਸਮਰਥਨ ਕਾਰਨ ਸਫਲ ਹੋਈ।