13ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ | Jairam Thakur
ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮੰਡੀ ਜ਼ਿਲ੍ਹੇ ਦੀ ਸਿਰਾਜ ਸੀਟ ਤੋਂ ਚੁਣੇ ਗਏ ਪਾਰਟੀ ਵਿਧਾਇਕ ਜੈਰਾਮ ਠਾਕੁਰ ਨੇ ਸੂਬੇ ਦੇ 13ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸ੍ਰੀ ਠਾਕੁਰ ਦੇ ਨਾਲ ਦਸ ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਦਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਅਨੇਕ ਕੇਂਦਰੀ ਮੰਤਰੀ, ਭਾਜਪਾ ਸ਼ਾਸਿਤ ਸੂਬਿਆਂ ਦੇ 13 ਮੁੱਖ ਮੰਤਰੀ। (Jairam Thakur)
ਸੂਬੇ ਦੇ ਪਾਰਟੀ ਸਾਂਸਦਾਂ, ਚੁਣੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਸਮੇਤ ਮੁੱਖ ਮੰਤਰੀ ਦੀ ਪਤਨੀ ਡਾ. ਸਾਧਨਾ ਠਾਕੁਰ ਤੇ ਪਰਿਵਾਰ ਦੇ ਮੈਂਬਰ ਸਹੁੰ ਚੁੱਕ ਸਮਾਗਮ ‘ਚ ਮੌਜ਼ੂਦ ਸਨ ਖਚਾਖਚ ਭਰੇ ਇਤਿਹਾਸਕ ਰਿਜ ਮੈਦਾਨ ‘ਤੇ ਰਾਸ਼ਟਰਗਾਨ ਦੇ ਨਾਲ ਸ਼ੁਰੂ ਹੋਏ ਨਿੱਘੇ ਸਮਾਰੋਹ ‘ਚ ਰਾਜਪਾਲ ਆਚਾਰਿਆ ਦੇਵਵ੍ਰਤ ਨੇ ਠਾਕੁਰ ਤੇ ਉਨ੍ਹਾਂ ਦੇ ਮੰਤਰੀ ਦੇ ਮੈਂਬਰਾਂ ਮਹਿੰਦਰ ਸਿੰਘ, ਸੁਰੇਸ਼ ਭਾਰਦਵਾਜ, ਅਨਿਲ ਸ਼ਰਮਾ, ਸ੍ਰੀਮਤੀ ਸਰਵੀਰ ਚੌਧਰੀ, ਡਾ. ਰਾਮਲਾਲ ਮਾਰਕੰਡੇਅ, ਵਿਪਿਨ ਪਰਮਾਰ, ਵਰਿੰਦਰ ਕੰਵਰ, ਵਿਕਰਮ ਸਿੰਘ, ਗੋਬਿੰਦ ਠਾਕੁਰ ਤੇ ਡਾ. ਰਾਜੀਵ ਸੈਜਲ ਨੂੰ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਚੁਕਾਈ। (Jairam Thakur)
ਮੁੱਖ ਮੰਤਰੀ ਮਾਨ ਪਹੁੰਚੇ ਸੰਗਰੂਰ, ਦਿੱਤੇ ਕਈ ਵੱਡੇ ਤੋਹਫੇ
ਕੈਬਨਿਟ ਮੰਤਰੀਆਂ ਨੇ ਸ੍ਰੀ ਭਾਰਦਵਾਜ ਤੇ ਗੋਬਿੰਦ ਸਿੰਘ ਠਾਕੁਰ ਨੇ ਸੰਸਕ੍ਰਿਤੀ ‘ਚ ਸਹੁੰ ਚੁੱਕੀ ਜਦੋਂਕਿ ਮੁੱਖ ਮੰਤਰੀ ਸਮੇਤ ਬਾਕੀ 9 ਮੰਤਰੀ ਮੰਡਲ ਮੈਂਬਰਾਂ ਨੇ ਹਿੰਦੀ ‘ਚ ਸਹੁੰ ਚੁੱਕੀ ਸੀ ਸਹੁੰ ਚੁੱਕ ਸਮਾਰੋਹ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਭੂਤਲ ਤੇ ਜਹਾਜ਼ਰਾਨੀ ਮੰਤਰੀ ਨਿਤਿਨ ਗਡਕਰੀ, ਸਿਹਤ ਮੰਤਰੀ ਜਗਤ ਪ੍ਰਕਾਸ਼ ਨਢਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਨਾਲ ਖੱਟਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਤੇ ਸ਼ਾਂਤਾ ਕੁਮਾਰ ਤੇ ਹੋਰ ਪਤਵੰਡੇ ਮਹਿਮਾਨ ਮੌਜ਼ੂਦ ਸਨ। (Jairam Thakur)
ਸਹੁੰ ਚੁੱਕ ਸਮਾਰੋਹ ਦੇ ਸਿੱਧੇ ਪ੍ਰਸਾਰਨ ਲਈ ਸ਼ਿਮਲਾ ਦੇ ਵੱਖ-ਵੱਖ ਪ੍ਰਸਾਰਨ ਲਈ ਸ਼ਿਮਲਾ ਦੇ ਵੱਖ-ਵੱਖ ਹਿੱਸਿਆਂ, ਮੰਡੀ ਦੇ ਸੇਰੀ, ਮੰਚ, ਕੁਲੂ ਤੇ ਸੁੰਦਰਨਗਰ ‘ਚ ਐਲਈਡੀ ਸਕਰੀਨ ਸਥਾਪਿਤ ਕੀਤੀ ਗਈ ਸੀ ਜਿੱਥੇ ਹਜ਼ਾਰਾਂ ਲੋਕ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੇ ਗਵਾਹ ਬਣੇ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਂਅ ਨੂੰ ਲੈ ਕੇ ਕੇਂਦਰੀ ਨਿਗਰਾਨਾਂ ਤੇ ਸਥਾਨਕ ਆਗੂਆਂ ਦਰਮਿਆਨ ਹੋਈ ਵਿਚਾਰ-ਵਟਾਂਦਰਾ ਤੋਂ ਬਾਅਦ ਬੀਤੀ 24 ਦਸੰਬਰ ਨੂੰ ਇੱਥੇ ਪਾਰਟੀ ਦੇ ਕੇਂਦਰੀ ਨਿਗਰਨਾਂ ਨਿਰਮਲਾ ਸੀਤਾਰਮਣ, ਨਰਿੰਦਰ ਸਿੰਘ ਤੋਮਰ ਤੇ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ਼ ਮੰਗਲ ਪਾਂਡੇ ਦੀ ਮੌਜ਼ੂਦਗੀ ‘ਚ ਹੋਈ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ‘ਚ ਪੰਜਵੀਂ ਵਾਰ ਵਿਧਾਇਕ ਬਣੇ ਸ੍ਰੀ ਠਾਕੁਰ ਨੂੰ ਸਰਬਸੰਮਤੀ ਨਾਲ ਪਾਰਟੀ ਟੀਮ (ਸੀਐਲਪੀ) ਦਾ ਆਗੂ ਚੁਣਿਆ ਗਿਆ। (Jairam Thakur)