ਜਯਾ ਵਰਮਾ ਸਿਨਹਾ ਬਣੀ ਰੇਲਵੇ ਬੋਰਡ ਦੀ ਚੇਅਰਮੈਨ

Jaya Verma Sinha

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਜਯਾ ਵਰਮਾ ਸਿਨਹਾ ਨੂੰ ਰੇਲਵੇ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਹੋਵੇਗੀ। ਉਹ ਅਨਿਲ ਕੁਮਾਰ ਲਾਹੋਟੀ ਦੀ ਥਾਂ ਲੈਣਗੇ ਅਤੇ 1 ਸਤੰਬਰ, 2023 ਨੂੰ ਅਹੁਦਾ ਸੰਭਾਲਣਗੇ। ਫਿਲਹਾਲ ਉਹ ਰੇਲਵੇ ਬੋਰਡ ’ਚ ਸੰਚਾਲਨ ਅਤੇ ਵਪਾਰ ਵਿਕਾਸ ਦੇ ਮੈਂਬਰ ਹਨ।

Jaya Verma Sinha

ਰੇਲਵੇ ਬੋਰਡ ਦੇ ਮੌਜੂਦਾ ਚੇਅਰਮੈਨ ਅਨਿਲ ਕੁਮਾਰ ਲਾਹੋਟੀ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਨਵੇਂ ਚੇਅਰਮੈਨ ਦੀ ਚੋਣ ਲਈ ਰੇਲਵੇ ਨੇ ਤਰਜੀਹ ਦੇ ਆਧਾਰ ‘ਤੇ ਚਾਰ ਲੋਕਾਂ ਦਾ ਪੈਨਲ ਤਿਆਰ ਕੀਤਾ ਸੀ। ਇਸ ਪੈਨਲ ਵਿੱਚ ਮੋਦੀ ਸਰਕਾਰ ਨੇ ਜਯਾ ਵਰਮਾ ਸਿਨਹਾ ਦੇ ਨਾਂਅ ’ਤੇ ਮੋਹਰ ਲਾ ਦਿੱਤੀ ਹੈ।

LEAVE A REPLY

Please enter your comment!
Please enter your name here