ਜੱਟੂ ਇੰਜੀਨੀਅਰ : 3 ਹਜ਼ਾਰ ਤੋਂ ਵੱਧ ਸਕਰੀਨਾਂ ‘ਤੇ ਰਿਲੀਜ਼ ਹੋਈ ਫਿਲਮ

Jattu Engineer

ਕਰੇਜ਼ : ਅੱਧੀ ਰਾਤੀਂ ਸਿਨੇਮਿਆਂ ‘ਚ ਲੱਗੀਆਂ ਦਰਸ਼ਕਾਂ ਦੀਆਂ ਰੌਣਕਾਂ

  1. ਤਿੰਨ ਸਾਲਾਂ ‘ਚ ਪੰਜਵੀਂ ਫਿਲਮ ਰਿਲੀਜ਼
  2. ਇਸੇ ਸਾਲ ਚਾਰ ਮਹੀਨਿਆਂ ‘ਚ ਦੂਜੀ ਫਿਲਮ ਰਿਲੀਜ਼
  3. ਸਰਸਾ ‘ਚ ਪਹਿਲੇ ਦਿਨ ਚੱਲਣਗੇ ਫਿਲਮ ਦੇ 25 ਹਾਊਸਫੁੱਲ ਸ਼ੋਅ

ਸਰਸਾ, (ਸੱਚ ਕਹੂੰ ਨਿਊਜ਼) । ਭਾਰਤੀ ਸਿਨੇਮਾ ਜਗਤ ਦੇ ਇਤਿਹਾਸ ‘ਚ ਅੱਜ ਅੱਧੀ ਰਾਤ ਇੱਕ ਹੋਰ ਨਵਾਂ ਅਧਿਆਏ ਜੁੜ ਗਿਆ ਘੜੀ ਦੀ ਸੂਈ ਨੇ ਜਿਉਂ ਹੀ 12 ਵਜਾਏ ਤੇ ਨਵੇਂ ਦਿਨ 19 ਮਈ ਨੇ ਦਸਤਕ ਦਿੱਤੀ, ਇਸਦੇ ਨਾਲ ਹੀ ਸਿਨੇਮਾ ਘਰਾਂ ਦੇ ਬਾਹਰ ਢੋਲ-ਨਗਾੜਿਆਂ ਨਾਲ ਜਸ਼ਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਇਹ ਜਸ਼ਨ ਸੀ ਡਾ. ਐੱਮਐੱਸਜੀ ਦੇ ਦੀਵਾਨਿਆਂ ਦਾ, ਇਹ ਜਸ਼ਨ ਸੀ ਡਾ. ਐਮਐੱਸਜੀ ਦੀ ਅਗਲੀ ਕਾਮੇਡੀ ਫਿਲਮ ਜੱਟੂ ਇੰਜੀਨੀਅਰ ਦੀ ਰਿਲੀਜ਼ਿੰਗ ਦਾ ਵੱਡੇ ਪਰਦੇ ‘ਤੇ ਧਮਾਕੇਦਾਰ ਅੰਦਾਜ਼ ‘ਚ ਦੇਸ਼ ਭਰ ‘ਚ 3 ਹਜ਼ਾਰ ਤੋਂ ਵੀ ਵੱਧ ਸਕਰੀਨਾਂ ‘ਤੇ ਰਿਲੀਜ਼ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਲੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਨੇ ਸਮੁੱਚੇ ਬਾਲੀਵੁੱਡ ‘ਚ ਧੁੰਮਾਂ ਪਾ ਦਿੱਤੀਆਂ ਹਨ ਰਾਤੀਂ 12 ਵਜੇ ਤੋਂ ਹੀ ਸਿਨੇਮਾ ਘਰਾਂ ‘ਚ ਦਰਸ਼ਕਾਂ ਦੀਆਂ ਕਤਾਰਾਂ ਲੱਗੀਆਂ ਸਨ ਕਿਉਂਕਿ ਸ਼ੋਅ ਲਈ।

ਜ਼ਿਆਦਾਤਰ ਪ੍ਰਸੰਸਕਾਂ ਨੇ ਪਹਿਲਾਂ ਹੀ ਐਡਵਾਂਸ ਬੁਕਿੰਗ ਕਰਵਾ ਲਈ ਸੀ ਕਈ ਸਿਨੇਮਾ ਘਰਾਂ ਦੇ ਬਾਹਰ ਟਿਕਟ ਲਈ ਦਰਸ਼ਕਾਂ ਦਾ ਤਾਂਤਾ ਲੱਗਿਆ ਰਿਹਾ ਇੱਕ ਸ਼ੋਅ ਖਤਮ ਹੋਣ ਤੋਂ ਪਹਿਲਾਂ ਹੀ ਅਗਲੇ ਸ਼ੋਅ ਲਈ ਦਰਸ਼ਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਰਸਾ ਸਥਿੱਤ ਮਾਹੀ ਸਿਨੇਮਾ ‘ਚ ਤਾਂ ਰਾਤੀਂ 12 ਵਜੇ ਤੋਂ ਹੀ ਪ੍ਰਸੰਸਕਾਂ ਦਾ ਜੋਸ਼ ਦੇਖਣਯੋਗ ਸੀ ਕਿਤੇ ਮਿਠਾਈਆਂ ਵੰਡੀਆਂ ਜਾ ਰਹੀਆਂ ਸਨ ਤਾਂ ਕਿਤੇ ਹੋ ਰਹੀ ਸੀ । ਫੁੱਲਾਂ ਦੀ ਵਰਖਾ ਫਿਲਮ ਨਵੀਂ ਦਿੱਲੀ, ਮੁੰਬਈ, ਅਹਿਮਦਾਬਾਦ, ਕੋਲਕਾਤਾ, ਚੇੱਨਈ, ਹੈਦਰਾਬਾਦ, ਲਖਨਊ, ਗਾਜੀਆਬਾਦ, ਨੋਇਡਾ, ਬੁਲੰਦਸ਼ਹਿਰ, ਸਹਾਰਨਪੁਰ, ਮੇਰਠ ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਗੁਰੂਗ੍ਰਾਮ, ਫਰੀਦਾਬਾਦ, ਹਿਸਾਰ, ਸਰਸਾ, ਅੰਬਾਲਾ, ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਕਰਨਾਲ, ਯਮੁਨਾਨਗਰ, ਫਤਿਆਬਾਦ, ਸੋਨੀਪਤ, ਕੈਥਲ, ਪਾਣੀਪਤ, ਕੁਰੂਕਸ਼ੇਤਰ, ਭਿਵਾਨੀ, ਮਹਿੰਦਰਗੜ੍ਹ, ਜੀਂਦ, ਬਠਿੰਡਾ, ਮਲੋਟ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਜੈਪੁਰ, ਅਲਵਰ, ਕੋਟਾ, ਹਨੂੰਮਾਨਗੜ੍ਹ, ਸ੍ਰੀਗੰਗਾਨਗਰ ਸਮੇਤ ਦੇਸ਼ ਭਰ ਦੇ ਸਾਰੇ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ‘ਚ ਇੱਕੋ ਸਮੇਂ ਰਿਲੀਜ਼ ਹੋਈ।