Jaswant Singh Kanwal | ਦੋ ਦਿਨਾਂ ‘ਚ ਲੱਗਾ ਪੰਜਾਬੀ ਸਾਹਿਤ ਨੂੰ ਦੂਜਾ ਵੱਡਾ ਝਟਕਾ
ਚੰਡੀਗੜ੍ਹ: ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਜਸਵੰਤ ਸਿੰਘ ਕੰਵਲ (Jaswant Singh Kanwal) ਨੇ ਸ਼ਨਿੱਚਰਵਾਰ ਸਵੇਰ ਨੂੰ ਆਪਣੇ ਘਰ ‘ਚ ਆਖਰੀ ਸਾਹ ਲਏ। ਉਨ੍ਹਾਂ ਨੇ ਇਸ ਸਾਲ ਜੂਨ ‘ਚ 101 ਸਾਲ ਦਾ ਹੋਣਾ ਸੀ। ਜਸਵੰਤ ਸਿੰਘ ਕੰਵਲ ਨੇ ‘ਲਹੂ ਦੀ ਲੋਅ’, ‘ਪੂਰਨਮਾਸ਼ੀ’ ਸਮੇਤ ਕਈ ਨਾਵਲ ਪੰਜਾਬੀ ਸਾਹਿਤ ਜਗਤ ਦੇ ਨਾਂਅ ਕੀਤੇ। ਦੋ ਦਿਨਾਂ ‘ਚ ਪੰਜਾਬੀ ਸਾਹਿਤ ਜਗਤ ਨੂੰ ਦੂਜਾ ਵੱਡਾ ਸਦਮਾ ਲੱਗਾ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦਲੀਪ ਕੌਰ ਟਿਵਾਣਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਹੁਣ ਜਸਵੰਤ ਸਿੰਘ ਕੰਵਲ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਝਟਕਾ ਲੱਗਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Jaswant Singh Kanwal