ਜਸਪ੍ਰੀਤ ਬੁਮਰਾਹ ਨੇ ਤੋੜਿਆ ਲਾਰਾ ਦਾ ਰਿਕਾਰਡ, ਇੱਕ ਓਵਰ ’ਚ 4 ਚੌਕੇ ਅਤੇ 2 ਛੱਕੇ ਜੜੇ

bumara

ਟੈਸਟ ਕ੍ਰਿਕਟ ਦੇ 145 ਸਾਲਾਂ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਓਵਰ

ਬਰਮਿੰਘਮ। ਭਾਰਤ ਅਤੇ ਇੰਗਲੈਂਡ ਵਿਚਾਲੇ ਬਰਮਿੰਘਮ ‘ਚ ਪੰਜਵਾਂ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਦੇ ਤੇਜ਼ ਗੇਂਦਬਾਜ਼ ਬੁਮਰਾਹ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਬਰਾਇਨ ਲਾਰਾ ਦਾ ਰਿਕਾਰਡ ਤੋੜ ਦਿੱਤਾ।  ਮੈਚ ਦੇ ਦੂਜੇ ਦਿਨ ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 16 ਗੇਂਦਾਂ ‘ਤੇ ਅਜੇਤੂ 31 ਦੌੜਾਂ ਬਣਾਈਆਂ। ਆਪਣੀ ਪਾਰੀ ਦੌਰਾਨ, ਉਸਨੇ ਇੱਕ ਓਵਰ ਵਿੱਚ ਸਟੂਅਰਟ ਬ੍ਰਾਡ ਦੀ ਜੰਮ ਕੇ ਧੁਲਾਈ ਕੀਤੀ। ਬ੍ਰਾਡ ਨੇ ਇਸ ਓਵਰ ‘ਚ 35 ਦੌੜਾਂ ਦਿੱਤੀਆਂ। ਇਹ ਟੈਸਟ ਕ੍ਰਿਕਟ ਦੇ 145 ਸਾਲਾਂ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਓਵਰ ਸਾਬਤ ਹੋਇਆ। ਇਸ ਦੇ ਨਾਲ ਹੀ ਬੁਮਰਾਹ ਨੇ ਟੈਸਟ ਵਿੱਚ ਇੱਕ ਓਵਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵੈਸਟਇੰਡੀਜ਼ ਦੇ ਦਿੱਗਜ ਖਿਡਾਰੀ ਬ੍ਰਾਇਨ ਲਾਰਾ ਦਾ ਰਿਕਾਰਡ ਵੀ ਤੋੜ ਦਿੱਤਾ।

ਭਾਰਤੀ ਪਾਰੀ ਦੇ 84ਵੇਂ ਓਵਰ ਵਿੱਚ ਸਟੂਅਰਟ ਬ੍ਰਾਡ ਆਇਆ ਅਤੇ ਉਸੇ ਓਵਰ ਵਿੱਚ 35 ਦੌੜਾਂ ਬਣੀਆਂ। ਜਿਸ ਵਿੱਚ ਬੁਮਰਾਹ ਦੇ ਬੱਲੇ ਤੋਂ 29 ਦੌੜਾਂ ਆਈਆਂ ਅਤੇ ਬਾਕੀ 6 ਵਾਧੂ ਦੌੜਾਂ ਸਨ। ਇਸ ਓਵਰ ‘ਚ ਬੁਮਰਾਹ ਦੀਆਂ 31 ‘ਚੋਂ 29 ਦੌੜਾਂ ਆਈਆਂ।

ਬੁਮਰਾਹ ਨੇ ਤੋੜਿਆ ਲਾਰਾ ਦਾ ਰਿਕਾਰਡ

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਨੇ ਇਸ ਓਵਰ ਵਿੱਚ ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਬ੍ਰਾਇਨ ਲਾਰਾ ਦਾ ਰਿਕਾਰਡ ਵੀ ਤੋੜ ਦਿੱਤਾ। ਲਾਰਾ ਨੇ 2003-04 ‘ਚ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਖਿਲਾਫ ਰੌਬਿਨ ਪੀਟਰਸਨ ਦੇ ਓਵਰ ‘ਚ 28 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ 2013-14 ‘ਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਟੈਸਟ ‘ਚ ਆਸਟ੍ਰੇਲੀਆਈ ਬੱਲੇਬਾਜ਼ ਜਾਰਜ ਬੇਲੀ ਨੇ ਗੇਂਦਬਾਜ਼ ਜੇਮਸ ਐਡਰਸਨ ਦੇ ਓਵਰ ‘ਚ 28 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਬੁਮਰਾਹ ਦੇ ਬੱਲੇ ਤੋਂ 29 ਦੌੜਾਂ ਆਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ