ਬਲਾਕ ਲੌਂਗੋਵਾਲ ਦੇ 13ਵੇਂ ਸਰੀਰਦਾਨੀ ਬਣੇ ਜਰਨੈਲ ਸਿੰਘ ਇੰਸਾਂ

Welfare Work
ਚੀਮਾ ਮੰਡੀ : ਸਰੀਰਦਾਨੀ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਪਰਿਵਾਰ, ਰਿਸ਼ਤੇਦਾਰ, ਸਾਧ-ਸੰਗਤ ਤੇ ਇਨਸੈਟ ’ਚ ਸਰੀਰਦਾਨੀ ਦੀ ਫਾਈਲ ਫੋਟੋ।

ਮ੍ਰਿਤਕ ਦੇਹ ਕੀਤੀ ਗਈ ਮੈਡੀਕਲ ਖੋਜਾਂ ਲਈ ਦਾਨ | Welfare Work

(ਹਰਪਾਲ ਸਿੰਘ) ਚੀਮਾ ਮੰਡੀ। ਬਲਾਕ ਲੌਂਗੋਵਾਲ ਅਧੀਨ ਪੈਂਦੇ ਪਿੰਡ ਝਾੜੋਂ ਤੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਰਨੈਲ ਸਿੰਘ ਇੰਸਾਂ (77) ਪੁੱਤਰ ਬਚਨ ਸਿੰਘ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਜਰਨੈਲ ਸਿੰਘ ਇੰਸਾਂ ਪਿੰਡ ਝਾੜੋਂ ਦੇ ਚੌਥੇ ਅਤੇ ਬਲਾਕ ਲੌਂਗੋਵਾਲ ਦੇ 13ਵੇਂ ਸਰੀਰਦਾਨੀ ਬਣੇ ਹਨ। Welfare Work

ਇਹ ਵੀ ਪੜ੍ਹੋ: Sirsa News: ਬਲਦੇਵ ਸਿੰਘ ਇੰਸਾਂ ਮੈਡੀਕਲ ਖੋਜਾਂ ‘ਚ ਦੇਣਗੇ ਸਹਿਯੋਗ, ਅੱਖਾਂ ਦੋ ਜਣਿਆਂ ਨੂੰ ਦਿਖਾਉਣਗੀਆਂ ਦੁਨੀਆਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਬ ਸਿੰਘ ਇੰਸਾਂ, ਪੂਰਨ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਜਰਨੈਲ ਸਿੰਘ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਉਹ ਡੇਰਾ ਸੱਚਾ ਸੌਦਾ ਸਰਸਾ ਵਿਖੇ ਪੂਰੇ ਜੋਸ਼ ਖਰੋਸ਼ ਨਾਲ
ਸੇਵਾ ਕਰਦੇ ਸਨ ਅਤੇ ਸ਼ਾਹੀ ਕੰਟੀਨ ਦੇ ਪੱਕੇ ਸੇਵਾਦਾਰ ਸਨ। Welfare Work

ਬਾਪੂ ਜਰਨੈਲ ਸਿੰਘ ਇੰਸਾਂ ਦੇ ਇਸ ਫਾਨੀ ਦੁਨੀਆ ਤੋਂ ਚਲੇ ਜਾਣ ’ਤੇ ਉਨ੍ਹਾਂ ਦੇ ਪਰਿਵਾਰ ਨੇ ਬਲਾਕ ਦੇ ਜ਼ਿੰਮੇਵਾਰ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਮ੍ਰਿਤਕ ਦੇਹ ਸਰਸਵਤੀ ਇੰਸਟੀਚਿਊਟ ਆਫ ਮੈਡੀਕਲ ਮੈਡੀਕਲ ਸਾਇੰਸ ਐਨ ਐਚ -9 ਅਮਵਰਪੁਰ ਪਿਲਖੁਵਾ ਹਾਪੁਰ (ਯੂ.ਪੀ) ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕੀਤੀ। ਸਰੀਰਦਾਨੀ ਜਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਬੂਲੈਂਸ ਦੇ ਰਵਾਨਾ ਹੋਣ ਵੇਲੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਤੇ ਸਾਧ-ਸੰਗਤ ਨੇ ਪਵਿੱਤਰ ਨਾਅਰਾ ਲਾ ਕੇ ਫੁੱਲਾਂ ਦੀ ਵਰਖਾ ਕੀਤੀ ਅਤੇ ਅੰਤਿਮ ਵਿਦਾਇਗੀ ਦਿੱਤੀ। ਪੰਜਾਬ ਦੇ 85 ਮੈਂਬਰ ਤਰਸੇਮ ਕੁਮਾਰ ਇੰਸਾਂ ਅਤੇ ਭੁਪਿੰਦਰ ਇੰਸਾਂ ਹਰੀ ਝੰਡੀ ਦੇ ਕੇ ਮ੍ਰਿਤਕ ਦੇਹ ਵਾਲੀ ਐਬੂਲੈਂਸ ਨੂੰ ਰਵਾਨਾ ਕੀਤਾ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਸਰੀਰਦਾਨੀ ਨੂੰ ਨਮ ਅੱਖਾਂ ਨਾਲ ਵਿਦਾ ਕੀਤਾ।

ਇੱਕ ਹਫਤੇ ’ਚ ਹੋਏ ਪਿੰਡ ਝਾੜੋਂ ਵਿਖੇ ਦੋ ਸਰੀਰਦਾਨ

Welfare Work

ਜ਼ਿਕਰਯੋਗ ਹੈ ਕਿ ਪਿੰਡ ਝਾੜੋਂ ਬਲਾਕ ਲੌਂਗੋਵਾਲ ਵਿਖੇ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਵਿੱਚ ਇਹ ਦੂਜਾ ਸਰੀਰ ਦਾਨ ਸਾਧ ਸੰਗਤ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ 85 ਮੈਂਬਰ ਕਮਲਾ ਇੰਸਾਂ, ਜਸਵੀਰ ਕੌਰ ਇੰਸਾਂ, ਧਨਜੀਤ ਕੌਰ ਇੰਸਾਂ, ਗੁਰਮੀਤ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ (ਸਾਰੇ 85 ਮੈਂਬਰ), ਮਿੱਠੂ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ, ਸੰਸਾਰੀ ਇੰਸਾਂ, ਲਛਮਣ ਸਿੰਘ ਇੰਸਾਂ, ਹਰਮਨ ਸਿੰਘ ਇੰਸਾਂ, ਨਿਰਭੈ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਗਲਾਬ ਸਿੰਘ ਇੰਸਾਂ, ਮਹਿੰਦਰ ਸਿੰਘ ਇੰਸਾਂ ਤੋਂ ਇਲਾਵਾ ਪਿੰਡ ਵਾਸੀ, ਰਿਸ਼ਤੇਦਾਰ ਅਤੇ ਬਲਾਕ ਲੌਂਗੋਵਾਲ ਦੀ ਸਮੁੱਚੀ ਸਾਧ-ਸੰਗਤ ਹਾਜ਼ਰ ਸੀ। Welfare Work

ਸਰੀਰਦਾਨ ਕਰਨਾ ਸਮੁੱਚੀ ਮਾਨਵਤਾ ਲਈ ਬਹੁਤ ਵੱਡੀ ਸੇਵਾ: ਪੰਚਾਇਤ ਮੈਂਬਰ

ਇਸ ਮੌਕੇ ਪੰਚਾਇਤ ਮੈਂਬਰ ਅਜਮੇਰ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਪੂ ਜਰਨੈਲ ਸਿੰਘ ਇੰਸਾਂ ਦੀ ਜੋ ਮਿ੍ਰਤਕ ਦੇਹ ਦਾਨ ਕੀਤੀ ਗਈ ਹੈ ਇਹ ਸਮੁੱਚੀ ਮਾਨਵਤਾ ਲਈ ਬਹੁਤ ਵੱਡੀ ਸੇਵਾ ਹੈ। ਪਰਿਵਾਰ ਦੀ ਇਸ ਸੇਵਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ। Welfare Work