ਕਈ ਸ਼ਹਿਰਾਂ ‘ਚ 16 ਫੁੱਟ ਤੱਕ ਪਾਣੀ ਭਰਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹਾਇਤਾ ਦੀ ਪੇਸ਼ਕਸ਼
ਏਜੰਸੀ/ਟੋਕੀਓ। ਜਪਾਨ ‘ਚ 60 ਸਾਲ ਦੇ ਸਭ ਤੋਂ ਤਾਕਤਵਰ ਤੂਫਾਨ ‘ਹਗੀਬੀਸ’ ਦੀ ਲਪੇਟ ‘ਚ ਆ ਕੇ ਹੁਣ ਤੱਕ 26 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 46 ਵਿਅਕਤੀ ਲਾਪਤਾ ਹਨ ਸਿਰਫ 24 ਘੰਟਿਆਂ ਅੰਦਰ ਹੀ ਕੁਝ ਥਾਵਾਂ ‘ਤੇ 93.5 ਸੈਂਟੀਮੀਟਰ ਤੱਕ ਮੀਂਹ ਪਿਆ ਭਾਰੀ ਮੀਂਹ ਕਾਰਨ ਕਈ ਇਲਾਕਿਆਂ ‘ਚ ਹੜ੍ਹ ਆ ਗਿਆ ਤੂਫਾਨ ਸ਼ਨਿੱਚਰਵਾਰ ਨੂੰ ਜਪਾਨ ਦੇ ਪੂਰਬਉੱਤਰ ਕੰਢੇ ਨਾਲ ਟਕਰਾਇਆ ਸੀ ਚਿਬਾ, ਗੁਨਮਾ, ਕਨਾਗਾਵਾ ਅਤੇ ਫੁਕੁਸ਼ੀਮਾ ‘ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਸਥਾਨਕ ਮੀਡੀਆ ਅਨੁਸਾਰ ਲਗਭਗ 90 ਵਿਅਕਤੀ ਜਖ਼ਮੀ ਹਨ। Japan
ਭਾਰੀ ਮੀਂਹ ਤੋਂ ਬਾਅਦ ਸ਼ਹਿਰਾਂ ‘ਚ 16 ਫੁੱਟ ਤੱਕ ਪਾਣੀ ਭਰਿਆ
ਤੇਜ਼ ਮੀਂਹ ਕਾਰਨ ਰਾਜਧਾਨੀ ਟੋਕੀਓ ਦੇ ਆਸ-ਪਾਸ ਜ਼ਿਆਦਾਤਰ ਇਲਾਕਿਆਂ ‘ਚ 16 ਫੁੱਟ ਤੱਕ ਪਾਣੀ ਭਰ ਗਿਆ ਗਿਆ ਹੈ । ਟੋਕੀਓ ਤੋਂ 50 ਕਿਮੀ ਦੂਰ ਕਾਵਾਗੋਏ ਸ਼ਹਿਰ ‘ਚ ਹੜ੍ਹ ਕਾਰਨ ਇੱਕ ਬਿਰਧ ਆਸ਼ਰਮ ‘ਚ 260 ਵਿਅਕਤੀ ਫਸ ਗਏ ਪ੍ਰਸ਼ਾਸਨ ਉਨ੍ਹਾਂ ਨੂੰ ਬੇੜੀਆਂ ਰਾਹੀਂ ਬਾਹਰ ਕੱਢਣ ‘ਚ ਲੱਗਾ ਹੈ ਇਸ ਤੋਂ ਇਲਾਵਾ ਨਾਗਾਨੋ ਦੀ ਚਿਕੁਮਾ ਨਦੀ ‘ਚ ਮੀਂਹ ਕਾਰਨ ਰੇਲਵੇ ਪੁਲ ਡਿੱਗ ਗਿਆ ਜ਼ਿਆਦਾਤਰ ਇਲਾਕਿਆਂ ‘ਚ ਰੇਲ ਸੇਵਾਵਾਂ ਨੂੰ ਵੀ ਰੋਕ ਦਿੱਤਾ ਗਿਆ।
ਸੁਰੱਖਿਅਤ ਥਾਵਾਂ ‘ਤੇ ਪਹੁੰਚ ਗਏ ਲੋਕ
ਤੂਫਾਨ ਕਾਰਨ ਸ਼ਨਿੱਚਰਵਾਰ ਨੂੰ ਰਾਜਧਾਨੀ ਟੋਕੀਓ ਦਾ ਅਸਮਾਨ ਗੁਲਾਬੀ ਅਤੇ ਬੈਂਗਣੀ ਹੋ ਗਿਆ ਸੀ ਕੰਢੀ ਇਲਾਕਿਆਂ ‘ਚ 180 ਕਿਮੀ./ਘੰਟੇ ਦੀ ਰਫਤਾਰ ਨਾਲ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਘਰਾਂ ਨੂੰ ਨੁਕਸਾਨ ਪਹੁੰਚਿਆ ਕੇਂਟੋ ਅਤੇ ਸਿਜੁਓਕਾ ਇਲਾਕੇ ‘ਚ 2 ਲੱਖ 12 ਹਜ਼ਾਰ ਘਰਾਂ ‘ਚ ਬਿਜਲੀ ਸਪਲਾਈ ਨੁਕਸਾਨੀ ਗਈ ਪ੍ਰਸ਼ਾਸਨ ਨੇ ਲਗਭਗ 42 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ ਤੂਫਾਨ ਨੂੰ ‘ਹਗੀਬੀਸ’ ਨਾਂਅ ਫਿਲਪਾਈਨ ਨੇ ਦਿੱਤਾ ਹੈ ਉੱਥੋਂ ਦੀ ਭਾਸ਼ਾ ‘ਚ ਇਸ ਦਾ ਅਰਥ ‘ਰਫਤਾਰ’ ਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।