ਜਪਾਨ : ਭਾਰੀ ਮੀਂਹ ਨੇ ਲਈ 130 ਦੀ ਜਾਨ

Japan, People, Dead, Heavy Rains

ਅਣਗਿਣਤ ਹੋਏ ਲਾਪਤਾ, ਭਾਲ ਜਾਰੀ | Heavy Rain

ਕੁਰਾਸਿ਼ਕੀ (ਏਜੰਸੀ)। ਜਪਾਨ ਦੇ ਪੱਛਮੀ ਹਿੱਸੇ ਂਚ ਪਿਛਲੇ ਕਈ ਦਿਨਾਂ ਤੋਂ ਜਾਰੀ ਭਾਰੀ ਮੀਂਹ ਅਤੇ ਜ਼ਮੀਨ ਧਸਣ ਦੀਆਂ ਘਟਨਾਵਾ ਂਚ ਮੰਗਲਵਾਰ ਸਵੇਰ ਤੱਕ ਘੱਟ ਤੋਂ ਘੱਟ 130 ਜਣਿਆਂ ਦੀ ਮੌਤ ਹੋ ਗਈ ਅਤੇ ਅਨੇਕਾਂ ਲਾਪਤਾ ਦੱਸੇ ਜਾ ਰਹੇ ਹਨ। ਸਰਕਾਰੀ ਪ੍ਰਸਾਰਣ ਐੱਨਐੱਚਕੇ ਨੇ ਦੱਸਿਆ ਕਿ ਮੰਗਲਵਾਰ ਸਵੇਰ ਤੱਕ ਮੀਂਹ ਨਾਲ ਹੋਏ ਹਾਦਸਿਆਂ ਂਚ ਘੱਟ ਤੋਂ ਘੱਟ 126 ਜਣਿਆਂ ਦੀ ਮੌਤ ਹੋ ਗਈ ਹੈ ਅਤੇ 36 ਜਣੇ ਲਾਪਤਾ ਦੱਸੇ ਜਾ ਰਹੇ ਹਨ। ਹਾਲਾਂਕਿ ਮੀਂਹ ਦੀ ਤੀਬਰਤਾ ਵਿੱਚ ਥੋੜੀ ਕਮੀ ਆਈ ਹੈ ਅਤੇ ਰਾਹਤ ਤੇ ਬਚਾਅ ਦਲ ਮਲਬੇ ਵਿੱਚ ਲੋਕਾਂ ਦੀ ਭਾਲ ਕਰ ਰਹੇ ਹਨ। (Heavy Rain)

ਜਪਾਨ ਵਿੱਚ 1982 ਤੋਂ ਬਾਅਦ ਇਹ ਸਭ ਵੱਡੀ ਕੁਦਰਤੀ ਆਫ਼ਤ ਹੈ ਜਿਸ ਵਿੱਚ 20 ਲੱਖ ਤੋਂ ਜਿਅ਼ਾਦਾ ਲੋਕ ਪ੍ਰਭਾਵਿਤ ਹੋਏ ਹਨ ਅਤੇ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਰਧਾਨ ਮੰਤਰੀ ਸਿ਼ੰਜੋ ਆਬੇ ਨੈ ਆਪਣਾ ਵਿਦੇਸ਼ੀ ਦੌਰਾ ਰੱਦ ਕਰ ਦਿੱਤਾ ਹੈ। ਮੁੱਖ ਕੈਬਨਿਟ ਸਕੱਤਰ ਯੋਸ਼ੀਹਿੰਦੇ ਸੁਗਾ ਨੇ ਦੱਸਿਆ ਕਿ ਇਸ ਆਫ਼ਤ ਕਾਰਨ ਸ੍ਰੀ ਆਬੇ ਨੇ ਬੈਲਜੀਅਤ, ਫਰਾਂਸ, ਸਾਊਦੀ ਅਰਬ ਅਤੇ ਮਿਸਰ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਮੀਂਹ ਤੋਂ ਬਾਅਦ ਆਏ ਹੜ ਨਾਲ ਉਦਯੋਗ ਜਗਤ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ ਅਤੇ ਹਿਰੋਸਿ਼ਮਾ ਸ਼ਹਿਰ ਵਿੱਚ ਮਾਜਦਾ ਮੋਟਰ ਕੰਪਨੀ ਨੇ ਹੈੱਡ ਆਫਿਸ ਬੰਦ ਕਰ ਦਿੱਤਾ ਹੈ। ਇਸ ਕੰਪਨੀ ਨੇ ਪਿਛਲੇ ਹਫ਼ਤੇ ਕਈ ਕਾਰਖਾਨਿਆਂ ਵਿੱਚ ਕੰਮ ਰੋ ਦਿੱਤਾ ਸੀ ਅਤੇ ਅੱਜ ਵੀ ਦੋ ਹੋਰ ਕਾਰਖਾਨਿਆਂ ਨੂੰ ਬੰਦ ਕਰਨ ਦੀ ਗੱਲ ਆਖੀ ਜਾ ਰਹੀ ਹੈ। (Heavy Rain)