ਜਨਤਾ ਦਲ ਚਾਰ ਸੂਬਿਆਂ ‘ਚ ਆਪਣੇ ਬਲਬੂਤੇ ਲੜੇਗਾ ਚੋਣਾਂ

Janta, Dal, Fight, Four, States, Own, Strength

ਕੌਮੀ ਕਾਰਜਕਾਰਨੀ ਦੀ ਅੱਜ ਹੋਈ ਮੀਟਿੰਗ

ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ)। ਜਨਤਾ ਦਲ (ਯੂ) ਨੇ ਚਾਰ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸਮਾਜਵਾਦੀ ਅੰਦੋਲਨ ਤੋਂ ਪ੍ਰਭਾਵਿਤ ਖੇਤਰਾਂ ‘ਚ ਆਪਣੇ ਬਲਬੂਤੇ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਜਦ (ਯੂ) ਦੀ ਕੌਮੀ ਕਾਰਜਕਾਰਨੀ ਦੀ ਅੱਜ ਹੋਈ ਮੀਟਿੰਗ ‘ਚ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਮਣੀਪੁਰ ਵਿਧਾਨ ਸਭਾ ਚੋਣਾਂ ‘ਚ ਸਮਾਜਵਾਦੀ ਅੰਦੋਲਨ ਤੋਂ ਪ੍ਰਭਾਵਿਤ ਖੇਤਰਾਂ ‘ਚ ਸੀਮਤ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਅਗਵਾਈ ਪਾਰਟੀ ਦੇ ਮੁਖੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੀਤੀ।

ਪਾਰਟੀ ਦੇ ਪ੍ਰਧਾਨ ਜਨਰਲ ਸਕੱਤਰ ਕੇ. ਸੀ. ਤਿਆਗੀ ਨੇ  ਪ੍ਰੈਸ ਕਾਨਫਰੰਸ ‘ਚ ਕਾਰਜਕਾਰਨੀ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਪਹਿਲਾਂ ਵੀ ਗੁਜਰਾਤ, ਨਾਗਾਲੈਂਡ ਤੇ ਕਰਨਾਟਕ ‘ਚ ਅਜ਼ਾਦ ਤੌਰ ‘ਤੇ ਚੋਣ ਲੜਦੀ ਰਹੀ ਹੈ ਜਦ (ਯੂ) ਚਾਰ ਸੂਬਿਆਂ ‘ਚ ਚੋਣਾਂ ਨਾ ਤਾਂ ਕਿਸੇ ਪਾਰਟੀ ਨੂੰ ਹਰਾਉਣ ਲਈ ਤੇ ਨਾ ਹੀ ਜਿਤਾਉਣ ਲਈ ਲੜੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਬਿਹਾਰ ‘ਚ ਸੀਟਾਂ ਦੇ ਤਾਲਮੇਲ ਲਈ ਪਾਰਟੀ ਕੋਲ ਕੋਈ ਮਤਾ ਨਹੀਂ ਆਇਆ ਹੈ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜੇਕਰ ਪ੍ਰਸਤਾਵ ਆਵੇਗਾ ਤਾਂ ਉਸ ‘ਤੇ ਮਿਲ-ਬੈਠ ਕੇ ਫੈਸਲਾ ਕਰ ਲਿਆ ਜਾਵੇਗਾ। (Elections)

LEAVE A REPLY

Please enter your comment!
Please enter your name here