Jannik Sinner: ਸਪੋਰਟਸ ਡੈਸਕ। ਇਟਲੀ ਦੇ 23 ਸਾਲਾ ਜੈਨਿਕ ਸਿਨਰ ਨੇ ਲਗਾਤਾਰ ਦੂਜੇ ਸਾਲ ਅਸਟਰੇਲੀਆ ਓਪਨ ਦਾ ਖਿਤਾਬ ਆਪਣੇ ਨਾਂਅ ਕੀਤ ਹੈ। ਪੁਰਸ਼ ਸਿੰਗਲਜ਼ ਦਾ ਫਾਈਨਲ ਐਤਵਾਰ ਨੂੰ ਮੈਲਬੌਰਨ ਪਾਰਕ ਅਰੇਨਾ ਵਿਖੇ ਖੇਡਿਆ ਗਿਆ। ਸਿੰਨਰ ਨੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ 3 ਸੈੱਟਾਂ ’ਚ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ। ਇਸ ਦੌਰਾਨ, ਚੋਟੀ ਦਾ ਦਰਜਾ ਪ੍ਰਾਪਤ ਟੇਲਰ ਟਾਊਨਸੇਂਡ ਤੇ ਕੈਟਰੀਨਾ ਸਿਨੀਆਕੋਵਾ ਨੇ ਮਹਿਲਾ ਡਬਲਜ਼ ਦਾ ਖਿਤਾਬ ਜਿੱਤਿਆ।
ਇਹ ਖਬਰ ਵੀ ਪੜ੍ਹੋ : Haryana: ਹਰਿਆਣਾ ’ਚ ਮਾਲ ਵਿਭਾਗ ’ਚ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ, 404 ਦਲਾਲਾਂ ਦੀ ਸੂਚੀ ਜਾਰੀ!
ਸਿੰਨਰ ਨੇ ਦੁਨੀਆ ਦੇ ਨੰਬਰ-2 ਨੂੰ ਹਰਾਇਆ | Jannik Sinner
ਇਹ 2019 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਅਸਟਰੇਲੀਅਨ ਓਪਨ ’ਚ ਵਿਸ਼ਵ ਨੰਬਰ-1 ਤੇ ਵਿਸ਼ਵ ਨੰਬਰ-2 ਫਾਈਨਲ ’ਚ ਇੱਕ ਦੂਜੇ ਦਾ ਸਾਹਮਣਾ ਕਰ ਰਹੇ ਸਨ। ਫਿਰ ਨੰਬਰ-1 ਨੋਵਾਕ ਜੋਕੋਵਿਚ ਨੇ ਨੰਬਰ-2 ਰਾਫੇਲ ਨਡਾਲ ਨੂੰ ਸਿੱਧੇ ਸੈੱਟਾਂ ’ਚ ਹਰਾਇਆ। ਹੁਣ, ਨੰਬਰ-1 ਸਿੰਨਰ ਨੇ ਨੰਬਰ-2 ਜ਼ਵੇਰੇਵ ਨੂੰ 6-3, 7-6 (7-4), 6-3 ਨਾਲ ਹਰਾਇਆ।