ਜੰਗੀਰ ਕੌਰ ਇੰਸਾਂ ਦਾ ਵੀ ਮੈਡੀਕਲ ਖੋਜਾਂ ’ਚ ਪਿਆ ਹਿੱਸਾ

Medical Research
ਭੁੱਚੋ ਮੰਡੀ: ਸਰੀਰਦਾਨੀ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਸਾਧ-ਸੰਗਤ।

ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Medical Research

ਭੁੱਚੋ ਮੰਡੀ (ਸੁਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਭੁੱਚੋ ਮੰਡੀ ਦੇ ਪਿੰਡ ਤੁੰਗਵਾਲੀ ਦੀ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ (Medical Research) ਲਈ ਦਾਨ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 15 ਮੈਂਬਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਵਾਸੀ ਮਾਤਾ ਜੰਗੀਰ ਕੌਰ (92) ਪਤਨੀ ਅਰਜਨ ਸਿੰਘ, ਜੋ ਕਿ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ।

ਸਰੀਰਦਾਨੀ ਦੀ ਅਰਥੀ ਨੂੰ ਧੀ ਤੇ ਨੂੰਹਾਂ ਨੇ ਦਿੱਤਾ ਮੋਢਾ | Medical Research

ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਮਾਤਾ ਜੰਗੀਰ ਕੌਰ ਦੇ ਮਿ੍ਰਤਕ ਸਰੀਰ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀਂ ਮੈਡੀਕਲ ਖੋਜਾਂ ਲਈ ਦਰੋਣਾਚਾਰੀਆ ਆਯੁਰਵੈਦਿਕ ਇੰਸਟੀਚਿਊਟ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ ਗਿਆ।

ਇਹ ਵੀ ਪੜ੍ਹੋ : CM ਮਾਨ ਨੇ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

ਇਸ ਮੌਕੇ ਸਰੀਰਦਾਨੀ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀ ਧੀ ਅਤੇ ਨੂੰਹਾਂ ਨੇ ਦਿੱਤਾ। ਇਸ ਮੌਕੇ ਛਿੰਦਰ ਸਿੰਘ ਸੇਵਾ ਸੰਮਤੀ, ਕਰਮਜੀਤ ਸਿੰਘ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ ਤੇ ਪਿੰਡ ਵਾਸੀਆਂ ਤੋਂ ਇਲਾਵਾ ਰਿਸ਼ਤੇਦਾਰ ਅਤੇ ਹੋਰ ਸਾਧ-ਸੰਗਤ ਹਾਜ਼ਰ ਸੀ।

LEAVE A REPLY

Please enter your comment!
Please enter your name here